ਚੋਰਾਂ ਦਾ ਵੱਡਾ ਡਾਕਾ, ਘਰੋਂ 20 ਤੋਲੇ ਦੇ ਕਰੀਬ ਸੋਨਾ ਤੇ ਲੱਖਾਂ ਦੀ ਨਕਦੀ ਚੋਰੀ

Friday, Mar 27, 2026 - 06:34 PM (IST)

ਚੋਰਾਂ ਦਾ ਵੱਡਾ ਡਾਕਾ, ਘਰੋਂ 20 ਤੋਲੇ ਦੇ ਕਰੀਬ ਸੋਨਾ ਤੇ ਲੱਖਾਂ ਦੀ ਨਕਦੀ ਚੋਰੀ

ਕਲਾਨੌਰ(ਹਰਜਿੰਦਰ ਸਿੰਘ ਗੋਰਾਇਆ/ ਬੇਦੀ )- ਪੁਲਸ ਸਟੇਸ਼ਨ ਕਲਾਨੌਰ ਅਧੀਨ ਆਉਂਦੇ  ਪਿੰਡ ਅਲਾਵਲਪੁਰ 'ਚ ਚੋਰਾਂ ਵਲੋਂ ਬੀਤੀ ਰਾਤ ਇੱਕ ਘਰ ਵਿਚੋਂ 20 ਤੋਲੇ ਸੋਨੇ ਦੇ ਗਹਿਣੇ ਅਤੇ 4 ਲੱਖ ਦੇ ਕਰੀਬ ਨਕਦੀ ਚੋਰੀ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਦਿੰਦੇ ਰਣਜੀਤ ਸਿੰਘ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਹ ਘਟਨਾ ਦਾ ਸਵੇਰੇ 3 ਵਜੇ ਦੇ ਕਰੀਬ ਪਤਾ ਲੱਗਾ। ਜਦੋਂ ਸਾਡਾ ਛੋਟਾ ਪੁੱਤਰ ਉੱਠਿਆ, ਤਾਂ ਉਸਨੇ ਦੇਖਿਆ ਕਿ ਸਟੋਰ ਵਾਲੇ ਕਮਰੇ ਦਾ ਤਾਲਾ ਟੁੱਟਿਆ ਹੋਇਆ ਸੀ  ਅਤੇ ਅੰਦਰ ਅਲਮਾਰੀ ਦਾ ਸਾਮਾਨ ਖਿਲਰਿਆ ਹੋਇਆ ਸੀ, ਜਿਸ 'ਚੋਂ 20 ਤੋਲੇ ਸੋਨਾ ਤੇ 4 ਲੱਖ ਰੁਪਏ ਨਕਦੀ ਗਾਇਬ ਸੀ।  ਚੋਰੀ ਦੀ ਸੂਚਨਾ ਕਲਾਨੌਰ ਪੁਲਸ ਸਟੇਸ਼ਨ ਨੂੰ ਦਿੱਤੀ। ਪੁਲਸ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਗੁਰਦਾਸਪੁਰ 'ਚ ਮੁੱਕਣ ਲੱਗਾ ਪੈਟਰੋਲ-ਡੀਜ਼ਲ, ਗੈਸ ਦੀ ਭਾਲ 'ਚ ਲੋਕ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News