ਹੜ੍ਹਾਂ ਕਾਰਨ ਟੁੱਟੇ ਸੜਕ ਦੇ ਕਿਨਾਰੇ ਬਣ ਰਹੇ ਨੇ ਸੜਕੀ ਹਾਦਸਿਆਂ ਦਾ ਕਾਰਨ, ਹਾਦਸੇ ''ਚ ਵਾਲ-ਵਾਲ ਬਚਿਆ ਨੌਜਵਾਨ
Saturday, Mar 21, 2026 - 02:11 AM (IST)
ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) : ਦੀਨਾਨਗਰ ਤੋਂ ਗਾਲਹੜੀ ਰੋਡ 'ਤੇ ਪਿਛਲੇ ਸਾਲ ਹੜ੍ਹ ਆਉਣ ਕਾਰਨ ਸੜਕਾਂ ਦੇ ਕਿਨਾਰੇ ਬਿਲਕੁੱਲ ਖਤਮ ਹੋ ਚੁੱਕੇ ਹਨ ਪਰ ਪ੍ਰਸ਼ਾਸਨ ਵੱਲੋਂ ਇਨ੍ਹਾਂ ਵੱਲ ਅੱਜ ਤੱਕ ਕੋਈ ਧਿਆਨ ਨਾ ਦੇਣ ਕਾਰਨ ਨਿੱਤ ਦਿਨ ਆਉਣ-ਜਾਣ ਵਾਲੇ ਰਾਹਗੀਰ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਅੱਜ ਮੁੜ ਪਿੰਡ ਰਾਮਪੁਰ (ਬਹਿਰਾਮਪੁਰ) ਨੇੜੇ ਫਿਰ ਇੱਕ ਸੜਕ ਹਾਦਸਾ ਵਾਪਰ ਗਿਆ।
ਇਹ ਵੀ ਪੜ੍ਹੋ : ਸੀ. ਬੀ. ਐੱਸ. ਈ. ਦਾ ਵੱਡਾ ਫੈਸਲਾ, ਇਨ੍ਹਾਂ ਵਿਦਿਆਰਥੀਆਂ ਲਈ ਸਪੈਸ਼ਲ ਅਸੈੱਸਮੈਂਟ ਸਕੀਮ ਜਾਰੀ
ਜਾਣਕਾਰੀ ਅਨੁਸਾਰ ਇੱਕ ਕਾਰ ਸਵਾਰ ਦਾ ਅਚਾਨਕ ਸੰਤੁਲਨ ਵਿਗੜਨ ਕਾਰਨ ਸੜਕ ਕਿਨਾਰੇ ਟੁੱਟੇ ਹੋਣ ਕਾਰਨ ਹਾਦਸਾਗ੍ਰਸਤ ਕਾਰ ਸਵਾਰ ਨੌਜਵਾਨ ਵਾਲ-ਵਾਲ ਬਚ ਗਿਆ ਪਰ ਕਾਰ ਦੇ ਪੂਰੀ ਤਰ੍ਹਾਂ ਪਰਖੱਚੇ ਉੱਡ ਗਏ। ਜਾਣਕਾਰੀ ਮੁਤਾਬਕ ਇਹ ਨੌਜਵਾਨ ਦੀਨਾਨਗਰ ਤੋਂ ਬਹਿਰਾਮਪੁਰ ਵਾਲੀ ਸਾਈਡ ਨੂੰ ਆ ਰਿਹਾ ਸੀ ਤੇ ਅਚਾਨਕ ਕਾਰ ਦਾ ਸੰਤੁਲਨ ਵਿਗੜਨ ਕਾਰਨ ਸੜਕ ਦੇ ਕਿਨਾਰੇ ਨਾ ਹੋਣ ਕਾਰਨ ਉਸ ਨਾਲ ਇਹ ਸੜਕੀ ਹਾਦਸਾ ਵਾਪਰ ਗਿਆ ਇਹਨਾ ਸੜਕਾਂ ਦੇ ਕਿਨਾਰਿਆਂ ਸਬੰਧੀ ਇਲਾਕਾ ਵਾਸੀਆਂ ਵੱਲੋਂ ਕਈ ਵਾਰ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਜਾ ਚੁੱਕਾ ਹੈ ਪਰ ਇਸ ਦੇ ਬਾਵਜੂਦ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਇਲਾਕਾ ਵਾਸੀਆਂ ਨੇ ਮੁੜ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਹੜ੍ਹਾਂ ਨਾਲ ਨੁਕਸਾਨੀ ਹੋਈਆਂ ਸੜਕਾਂ ਦੀ ਜਲਦੀ ਮੁਰੰਮਤ ਕਰਵਾਈ ਜਾਵੇ ਤਾਂ ਜੋ ਅੱਗੇ ਹੋਰ ਸੜਕੀ ਹਾਦਸਿਆਂ ਤੋਂ ਬਚਿਆ ਜਾ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
