ਕਾਂਗਰਸੀ ਵਿਧਾਇਕਾ ਦੀ 'ਥਾਰ' ਚੰਡੀਗੜ੍ਹ ਪੁਲਸ ਵਲੋਂ ਜ਼ਬਤ

01/04/2019 4:17:03 PM

ਚੰਡੀਗੜ੍ਹ (ਭਗਵਤ) : ਫਿਰੋਜ਼ਪੁਰ ਦੀ ਕਾਂਗਰਸੀ ਵਿਧਾਇਕਾ ਸਤਕਾਰ ਕੌਰ ਦੀ ਥਾਰ ਗੱਡੀ ਸ਼ੁੱਕਰਵਾਰ ਨੂੰ ਚੰਡੀਗੜ੍ਹ ਪੁਲਸ ਵਲੋਂ ਜ਼ਬਤ ਕਰ ਲਈ ਗਈ। ਜਾਣਕਾਰੀ ਮੁਤਾਬਕ ਕਾਂਗਰਸੀ ਵਿਧਾਇਕਾ ਸਤਕਾਰ ਕੌਰ ਦੀ ਗੱਡੀ ਸ਼ਹਿਰ 'ਚ 'ਰੌਂਗ ਪਾਰਕਿੰਗ' 'ਚ ਖੜ੍ਹੀ ਸੀ ਤਾਂ ਟ੍ਰੈਫਿਕ ਪੁਲਸ ਨੇ ਗੱਡੀ ਨੂੰ ਕਬਜ਼ੇ 'ਚ ਲੈ ਲਿਆ। ਇਸ ਤੋਂ ਬਾਅਦ ਵਿਧਾਇਕਾਂ ਨੇ ਬੜੀ ਕੋਸ਼ਿਸ਼ ਕੀਤੀ ਕਿ ਉਸ ਦੀ ਗੱਡੀ ਦਾ ਚਲਾਨ ਨਾ ਹੋਵੇ ਪਰ ਉਸ ਦੀ ਇੱਕ ਨਾ ਚੱਲੀ। ਜਦੋਂ ਚੰਡੀਗੜ੍ਹ ਟ੍ਰੈਫਿਕ ਪੁਲਸ ਦੇ ਏ. ਐੱਸ. ਆਈ. ਸਰਵਣ ਕੁਮਾਰ ਨੇ ਵਿਧਾਇਕਾ ਤੋਂ ਗੱਡੀ ਦੇ ਕਾਗਜ਼ਾਤ ਮੰਗੇ ਤਾਂ ਉਹ ਗੱਡੀ ਦਾ ਕੋਈ ਕਾਗਜ਼ ਨਾ ਦਿਖਾ ਸਕੀ, ਜਿਸ ਤੋਂ ਬਾਅਦ ਸਰਵਣ ਕੁਮਾਰ ਨੇ ਉਨ੍ਹਾਂ ਦੀ ਗੱਡੀ ਜ਼ਬਤ ਕਰ ਲਈ।
ਦੱਸਣਯੋਗ ਹੈ ਕਿ ਇਹ ਗੱਡੀ ਸਾਲ 2017 ਦੀ ਹੈ, ਜਿਸ 'ਤੇ ਕਾਂਗਰਸ ਦਾ ਚਿੰਨ ਵੀ ਲੱਗਿਆ ਸੀ। ਇਹ ਗੱਡੀ ਹੁਣ ਤੱਕ 16 ਹਜ਼ਾਰ ਕਿਲੋਮੀਟਰ ਤੋਂ ਵੀ ਉੱਪਰ ਚੱਲ ਚੁੱਕੀ ਸੀ। ਇਸ ਦੇ ਬਾਵਜੂਦ ਵ ਕਾਂਗਰਸੀ ਵਿਧਾਇਕਾ ਨੇ ਗੱਡੀ ਦੀ ਰਜਿਸਟ੍ਰੇਸ਼ਨ ਤੱਕ ਨਹੀਂ ਕਰਵਾਈ ਗਈ ਸੀ। 


Babita

Content Editor

Related News