ਦਿੱਲੀ ਪੁਲਸ ਨੇ ਮਣੀਪੁਰ ਤੋਂ ਲਿਆਂਦੀ ਗਈ 40 ਕਰੋੜ ਦੀ ਹੈਰੋਇਨ ਕੀਤੀ ਜ਼ਬਤ, ਤਸਕਰ ਗ੍ਰਿਫ਼ਤਾਰ
Sunday, Apr 07, 2024 - 11:57 AM (IST)
ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ ਅਤੇ ਇਸ ਦੇ ਨੇੜੇ-ਤੇੜੇ ਦੇ ਇਲਾਕਿਆਂ 'ਚ ਤਸਕਰੀ ਲਈ ਮਣੀਪੁਰ ਤੋਂ ਲਿਆਂਦੀ ਗਈ 10 ਕਿਲੋਗ੍ਰਾਮ ਹੈਰੋਇਨ ਫੜੇ ਜਾਣ ਤੋਂ ਬਾਅਦ 37 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਡਿਪਟੀ ਕਮਿਸ਼ਨ ਅਮਿਤ ਕੌਸ਼ਿਕ ਨੇ ਕਿਹਾ ਕਿ 40 ਕਰੋੜ ਰੁਪਏ ਦੀ ਹੈਰੋਇਨ ਦੀ ਖੇਪ ਇਕ ਟਰੱਕ 'ਚ ਡਰਾਈਵਰ ਦੇ ਕੈਬਿਨ 'ਚ 'ਫਿਊਜ਼ ਬਾਕਸ' 'ਚ ਲੁਕਾਈ ਗਈ ਸੀ।
ਟਰੱਕ ਡਰਾਈਵਰ ਦੀ ਪਛਾਣ ਰਾਜਸਥਾਨ ਦੇ ਮੂਲ ਵਾਸੀ ਸਰਵਨ ਬਿਸ਼ਨੋਈ ਵਜੋਂ ਹੋਈ, ਜਿਸ ਨੂੰ ਸ਼ੁੱਕਰਵਾਰ ਨੂੰ ਅਪਰਾਧ ਸ਼ਾਖਾ ਦੀ ਇਕ ਟੀਮ ਨੇ ਓਖਲਾ ਤੋਂ ਫੜ ਲਿਆ। ਕੌਸ਼ਿਕ ਨੇ ਕਿਹਾ ਕਿ ਬਿਸ਼ਨੋਈ ਨੇ ਖੁਲਾਸਾ ਕੀਤਾ ਕਿ ਉਹ ਪਿਛਲੇ 5 ਸਾਲਾਂ ਤੋਂ ਮਣੀਪੁਰ ਦੇ ਰਸਤੇ ਦਿੱਲੀ-ਐੱਨ.ਸੀ.ਆਰ., ਪੰਜਾਬ ਅਤੇ ਰਾਜਸਥਾਨ 'ਚ ਮਿਆਂਮਾ ਤੋਂ ਹੈਰੋਇਨ ਦੀ ਸਪਲਾਈ 'ਚ ਸ਼ਾਮਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬਿਸ਼ਨੋਈ ਨੂੰ ਮਣੀਪੁਰ ਤੋਂ ਦੇਸ਼ ਦੇ ਹੋਰ ਇਲਾਕਿਆਂ 'ਚ ਨਸ਼ੀਲੇ ਪਦਾਰਥ ਲਿਜਾਉਣ ਲਈ 20 ਹਜ਼ਾਰ ਰੁਪਏ ਪ੍ਰਤੀ ਕਿਲੋਗ੍ਰਾਮ ਹੈਰੋਇਨ ਮਿਲਦੀ ਸੀ। ਉਨ੍ਹਾਂ ਦੱਸਿਆ ਕਿ ਬਰਾਮਦ ਟਰੱਕ ਵੀ ਬਿਸ਼ਨੋਈ ਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8