ਕਲੈਟ 2021 'ਚ ਪੰਜਾਬੀ ਨੇ ਮਾਰੀਆਂ ਮੱਲਾਂ, ਭਾਰਤ ਭਰ 'ਚੋਂ ਪਹਿਲੇ ਰੈਂਕ 'ਤੇ ਰਿਹਾ ਮਨਹਰ ਬਾਂਸਲ

Thursday, Jul 29, 2021 - 03:24 PM (IST)

ਕਲੈਟ 2021 'ਚ ਪੰਜਾਬੀ ਨੇ ਮਾਰੀਆਂ ਮੱਲਾਂ, ਭਾਰਤ ਭਰ 'ਚੋਂ ਪਹਿਲੇ ਰੈਂਕ 'ਤੇ ਰਿਹਾ ਮਨਹਰ ਬਾਂਸਲ

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ/ਪਵਨ): ਕਾਮਨ ਲਾਅ ਐਡਮੀਸ਼ਨ ਟੈਸਟ (ਕਲੈਟ 2021) ’ਚ ਸ੍ਰੀ ਮੁਕਤਸਰ ਸਾਹਿਬ ਵਾਸੀ ਮਨਹਰ ਬਾਂਸਲ ਨੇ ਪੂਰੇ ਭਾਰਤ ਚੋਂ ਪਹਿਲਾ ਰੈਂਕ ਹਾਸਲ ਕੀਤਾ ਹੈ। ਕਲੈਟ ਦੀ ਪ੍ਰੀਖਿਆ ਜੋ 23 ਜੁਲਾਈ ਨੂੰ ਹੋਈ ਵਿਚ ਮਨਹਰ ਬਾਂਸਲ ਨੇ 150 ਵਿਚੋਂ 125.5 ਅੰਕ ਪ੍ਰਾਪਤ ਕੀਤੇ ਹਨ। ਮਨਹਰ ਬਾਂਸਲ ਨੇ ਸਾਲ 2019 ਵਿਚ ਆਈ.ਸੀ.ਐੱਸ.ਈ.  ਦਸਵੀਂ ਦੀ ਪ੍ਰੀਖਿਆ ਵਿਚ ਪਹਿਲਾ ਸਥਾਨ ਹਾਸਲ ਕੀਤਾ ਸੀ।

ਇਹ ਵੀ ਪੜ੍ਹੋ :  ਪਰਿਵਾਰ 'ਚ ਵਿਛੇ ਸੱਥਰ, ਦੋ ਭੈਣਾਂ ਦੇ ਇਕਲੌਤੇ ਸਹਾਰੇ ਭਰਾ ਨੇ ਦੁਨੀਆ ਨੂੰ ਕਿਹਾ ਅਲਵਿਦਾ

ਮਨਹਰ ਨੇ ਗਿਆਰਵੀ ਬਾਰਵੀ ਦੀ ਪੜ੍ਹਾਈ ਦਿੱਲੀ ਪਬਲਿਕ ਸਕੂਲ ਆਰ.ਕੇ. ਪੁਰਮ ਦਿੱਲੀ ਤੋਂ ਕੀਤੀ। ਮਨਹਰ ਦੇ ਪਿਤਾ ਡਾ. ਮਦਨ ਮੋਹਨ ਬਾਂਸਲ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਸਿੱਧ ਡਾਕਟਰ ਹਨ ਜਦਕਿ ਮਾਤਾ ਡਾ.ਬੰਦਨਾ ਬਾਂਸਲ  ਈ.ਐੱਨ.ਟੀ. ਮਾਹਿਰ ਵਜੋਂ ਸਰਕਾਰੀ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਸੇਵਾਵਾਂ ਦੇ ਰਹੇ ਹਨ। ਜਦਕਿ ਭਰਾ ਦਕਸ਼ ਬਾਂਸਲ ਹੁਣ ਰਾਮ ਮਨੋਹਰ ਲੋਹੀਆ ਹਸਪਤਾਲ ਦਿੱਲੀ ਵਿਖੇ ਐੱਮ.ਡੀ. ਮੈਡੀਕਲ ਕਰ ਰਿਹਾ। ਮਨਹਰ ਬਾਂਸਲ ਦੀ ਯੋਜਨਾ ਹੁਣ ਐੱਨ.ਐੱਲ.ਯੂ. ਬੈਂਗਲੁਰੂ ਵਿਖੇ ਬੀ.ਏ.ਐਲ.ਐਲ.ਬੀ. ਦੀ ਪੜ੍ਹਾਈ ਕਰਨ ਦੀ ਹੈ। ਮਨਹਰ ਦੀ ਇਸ ਪ੍ਰਾਪਤੀ ਨਾਲ ਸ਼ਹਿਰ ਵਿਚ ਖੁਸ਼ੀ ਦੀ ਲਹਿਰ ਹੈ।

ਇਹ ਵੀ ਪੜ੍ਹੋ : ਮਜ਼ਦੂਰ ਦੀ ਧੀ ‘ਜੋਤ’ ਦੇ ਸੁਰਾਂ ਨੇ ਇੰਟਰਨੈੱਟ ’ਤੇ ਮਚਾਇਆ ਧਮਾਲ, ਵੇਖੋ ਵੀਡੀਓ


author

Shyna

Content Editor

Related News