ਟਰੈਕਟਰ ਟ੍ਰਾਲੀ ਤੇ ਮੋਟਰਸਾਈਕਲ ਦੀ ਟੱਕਰ ''ਚ 1 ਦੀ ਮੌਤ
Saturday, Dec 15, 2018 - 03:17 PM (IST)
ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) : ਟਰੈਕਟਰ-ਟਰਾਲੀ ਅਤੇ ਮੋਟਰਸਾਈਕਲ ਦੀ ਆਪਸੀ ਟੱਕਰ ਵਿਚ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਥਾਣਾ ਲਹਿਰਾ ਦੇ ਹੌਲਦਾਰ ਚਮਕੌਰ ਸਿੰਘ ਨੇ ਦੱਸਿਆ ਕਿ ਪੁਲਸ ਕੋਲ ਮਨਦੀਪ ਸਿੰਘ ਨੇ ਬਿਆਨ ਦਰਜ ਕਰਵਾਏ ਕਿ ਮੇਰੇ ਪਿਤਾ ਸੁਰਜੀਤ ਸਿੰਘ ਪੰਜਾਬ ਹੋਮ ਗਾਰਡ ਜਾਖਲ ਰੇਲਵੇ ਸਟੇਸ਼ਨ 'ਤੇ ਨੌਕਰੀ ਕਰਦਾ ਸੀ ਉਹ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਡਿਊਟੀ 'ਤੇ ਜਾ ਰਹੇ ਸਨ ਤਾਂ ਅਕੈਡਮੀ ਦੇ ਨੇੜੇ ਮੇਨ ਰੋਡ ਤੇ ਇਕ ਟਰੈਕਟਰ ਟ੍ਰਾਲੀ ਖੜ੍ਹੀ ਸੀ। ਮੇਰੇ ਪਿਤਾ ਦਾ ਮੋਟਰਸਾਈਕਲ ਟਰੈਕਟਰ ਟ੍ਰਾਲੀ ਨਾਲ ਜਾ ਟਕਰਾਇਆ। ਜਿਸ ਕਾਰਨ ਉਨ੍ਹਾਂ ਦੀ ਇਲਾਜ ਦੌਰਾਨ ਮੌਤ ਹੋ ਗਈ। ਟਰੈਕਟਰ ਟ੍ਰਾਲੀ ਦੇ ਮਾਲਕ ਭੋਲਾ ਸਿੰਘ ਦੇ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।
