ਧਰਮ ਦੀ ਆੜ ਹੇਠ ਸ਼ਹਿਰ ''ਚੋਂ ਚੰਦਾ ਇੱਕਠਾ ਕਰਨ ਵਾਲਾ ਗਿਰੋਹ ਕਾਬੂ

06/13/2017 6:45:26 PM

ਸਰਦੂਲਗੜ੍ਹ(ਸਿੰਗਲਾ)— ਪੰਜਾਬ ਹਰਿਆਣਾ ਦੇ ਦੂਰ ਦਰਾਡੇ ਪਿੰਡਾਂ ਅੰਦਰ ਵਸਦੇ ਲੁਟੇਰਾ ਗਰੋਹ ਦੇ ਵਿਅਕਤੀਆਂ ਵੱਲੋਂ ਨਿਹੰਗਾਂ ਸਾਧੂ ਸੰਤਾਂ ਦੇ ਭੇਸ ਅੰਦਰ ਧਰਮ ਦੀ ਆੜ੍ਹ ਹੇਠ ਸ਼ਹਿਰਾਂ ਪਿੰਡਾਂ ਅੰਦਰ ਪਹੁੰਚ ਕੇ ਚੰਦਾ ਇੱਕਠਾ ਕਰਨ ਅਤੇ ਦੁਕਾਨਦਾਰ ਕਾਫੀ ਖਫਾ ਹਨ। ਅਜਿਹੇ ਲੁਟੇਰਾ ਗਿਰੋਹ ਵੱਲੋਂ ਗੁਰਦੁਆਰਾ, ਮੰਦਰ, ਹਸਪਤਾਲ ਅਤੇ ਡੇਰਿਆਂ ਅੰਦਰ ਲੰਗਰ ਲਗਾਉਣ ਦੇ ਬਹਾਨੇ ਨਕਲੀ ਰਸੀਦ ਬੁੱਕਾਂ ਛਪਾ ਕੇ ਦੁਕਾਨਾਂਤੋਂ ਚੰਦਾ ਇੱਕਠਾ ਕੀਤਾ ਜਾ ਰਿਹਾ ਹੈ। ਬੀਤੇ ਦਿਨੀਂ ਬੇਸਹਾਰਾ ਗਊ ਸੇਵਾ ਸੰਮਤੀ ਦੇ ਪ੍ਰਬੰਧਕਾਂ ਨੇ ਇਸ ਲੁਟੇਰਾ ਗਰੋਹ ਦੇ 3 ਸ਼ਾਹੀ ਮੰਗਤਿਆਂ ਨੂੰ ਕਾਬੂ ਕਰਕੇ ਸ਼ਹਿਰ 'ਚੋਂ ਇੱਕਠਾ ਕੀਤਾ ਚੰਦਾ ਵਾਪਸ ਲੈ ਕੇ ਗਊਸ਼ਾਲਾ ਦੀ ਗੋਲਕ 'ਚ ਪਾ ਕੇ ਇਨ੍ਹਾਂ ਮੰਗਤਿਆਂ ਨੂੰ ਅੱਗੋ ਤੋਂ ਸ਼ਹਿਰ ਅੰਦਰ ਨਾ ਵੜਨ ਦੀ ਚੇਤਾਵਨੀ ਦੇ ਕੇ ਛੱਡ ਦਿੱਤਾ। ਇਸ ਸੰਬੰਧੀ ਜਾਣਕਾਰੀ ਦਿੰਦਿਆ ਬੇਸਹਾਰਾ ਗਊ ਸੇਵਾ ਸੰਮਤੀ ਦੇ ਪ੍ਰਬੰਧਕ ਰਾਜ ਕੁਮਾਰ ਰਾਜੂ ਅਤੇ ਪਰਿਆਸ ਵੈੱਲਫੇਅਰ ਕਲੱਬ ਦੇ ਪ੍ਰਧਾਨ ਗੁਰਲਾਲ ਸਿੰਘ ਸੋਨੀ ਨੇ ਦੱਸਿਆ ਕਿ ਇਹ ਲੁਟੇਰਾ ਗਰੋਹ ਕਾਫੀ ਲੰਬੇ ਸਮੇਂ ਤੋ ਧਾਰਮਿਕ ਸਥਾਨਾਂ ਦੀ ਆੜ ਹੇਠ ਵੱਖ-ਵੱਖ ਰੂਪ 'ਚ ਚੰਦਾ ਇੱਕਠਾ ਕਰਨ ਆਉਂਦੇ ਸਨ। 
ਇਨ੍ਹਾਂ ਸਮਾਜ ਸੇਵੀ ਸੰਸਥਾਵਾਂ ਨੇ ਦੁਕਾਨਦਾਰਾਂ ਨੂੰ ਅਜਿਹੇ ਲੋਕਾਂ ਨੂੰ ਮੂੰਹ ਨਾ ਲਗਾਉਣ ਦੀ ਅਪੀਲ ਕਰਦਿਆਂ ਫੈਸਲਾ ਕੀਤਾ ਹੈ ਕਿ ਭਵਿੱਖ 'ਚ ਅਜਿਹੇ ਗਰੋਹ ਨੂੰ ਸ਼ਹਿਰ ਅੰਦਰ ਚੰਦਾ ਇੱਕਠਾ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਲੁਟੇਰਾ ਗਰੋਹ ਦੇ ਲੋਕ ਮੁਕਤਸਰ, ਫਰੀਦਕੋਟ, ਕੋਟਕਪੂਰਾ, ਰਤੀਆ, ਫਤਿਹਾਬਾਦ, ਅਤੇ ਮਾਨਸਾ ਜਿਲੇ ਦੇ ਵੱਖ ਵੱਖ ਪਿੰਡਾਂ ਵਿਚੋਂ ਆ ਕੇ ਲੰਗਰ ਲਗਾਉਣ ਦੇ ਨਾਮ ਹੇਠ ਮੋਟਾ ਚੰਦਾ ਇੱਕਠਾ ਕਰਕੇ ਲੋਕਾਂ ਨੂੰ ਗੁੰਮਰਾਹ ਕਰਦੇ ਹਨ । ਸਮਾਜ ਸੇਵੀਆਂਦਾ ਕਹਿਣਾ ਹੈ ਕਿ ਅੱਤ ਦੀ ਮੰਹਿਗਾਈ ਅਤੇ ਕਾਰੋਬਾਰ ਪੂਰੀ ਤਰ੍ਹਾਂ ਚੋਪਟ ਹੋਣ ਦੇ ਬਾਵਜੂਦ ਦੁਕਾਨਦਾਰਾਂ ਕੋਲ ਧਰਮ ਦੀ ਦੁਹਾਈ ਪਾਉਣ 'ਤੇ ਇਨ੍ਹਾਂ ਮੰਗਤਿਆਂ ਨੂੰ ਚੰਦਾ ਦੇਣ ਲਈ ਮਜਬੂਰ ਹੋਣਾ ਪੈਂਦਾ ਹੈ। ਸਮਾਜ ਸੇਵੀ ਗੁਰਲਾਲ ਸਿੰਘ ਸੋਨੀ ਅਤੇ ਰਾਜ ਕੁਮਾਰ ਰਾਜੂ ਅਰੋੜਾ ਨੇ ਡਿਪਟੀ ਕਮਿਸ਼ਨਰ ਮਾਨਸਾ ਅਤੇ ਜ਼ਿਲਾ ਪੁਲਸ ਪ੍ਰਸਾਸਨ ਤੋਂ ਮੰਗ ਕੀਤੀ ਹੈ ਕਿ ਅਜਿਹੇ ਸ਼ਾਹੀ ਮੰਗਤਿਆਂ ਨੂੰ ਕਾਬੂ ਕਰਕੇ ਚੰਦਾ ਇੱਕਠਾ ਕਰਨ ਤੇ ਪੂਰਨ ਪਾਬੰਦੀ ਲਗਾਈ ਜਾਵੇ ਤਾਂ ਜੋ ਧਾਰਮਿਕ ਸਥਾਨਾਂ ਨੂੰ ਬਦਨਾਮ ਹੋਣ ਤੋਂ ਬਚਾਇਆ ਜਾ ਸਕੇ।


Related News