ਇਟਲੀ ਪੁਲਸ ਦੀ ਵੱਡੀ ਕਾਰਵਾਈ, 48 ਮਿਲੀਅਨ ਯੂਰੋ ਦੀ ਨਕਲੀ ਕਰੰਸੀ ਬਰਾਮਦ, ਗਿਰੋਹ ਦੇ 7 ਮੈਂਬਰ ਕਾਬੂ

Wednesday, May 08, 2024 - 03:58 PM (IST)

ਰੋਮ (ਦਲਵੀਰ ਕੈਂਥ): ਇਟਲੀ ਦਾ ਸੂਬਾ ਕੰਪਾਨੀਆਂ ਜਿਹੜਾ ਦੇਸ਼ ਦੇ ਦੱਖਣ ਵਿੱਚ ਸਥਿਤ ਹੈ ਸਦਾ ਹੀ ਗੈਰ-ਕਾਨੂੰਨੀ ਕੰਮਾਂ ਲਈ ਮਸ਼ਹੂਰ ਰਿਹਾ ਹੈ। ਇੱਥੇ ਕਦੀਂ ਨਕਲੀ ਪੇਪਰ ਬਣਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਹੁੰਦਾ ਹੈ ਤੇ ਕਦੀਂ ਲੁੱਟਾਂ-ਖੋਹਾਂ ਕਰਨ ਵਾਲੇ ਟੋਲੇ ਨੂੰ ਪੁਲਸ ਕਾਬੂ ਕਰਦੀ ਹੈ। ਇੱਥੋਂ ਦਾ ਮਾਫੀਆ ਦੁਨੀਆ ਭਰ ਵਿੱਚ ਜਾਣਿਆ ਜਾਂਦਾ ਹੈ ਪਰ ਇਸ ਵਾਰ ਇਸ ਸੂਬੇ ਦੀ ਰਾਜਧਾਨੀ ਨਾਪੋਲੀ ਇਲਾਕੇ ਵਿੱਚ ਨਕਲੀ ਕਰੰਸੀ ਬਣਾਉਣ ਵਾਲੇ ਗਿਰੋਹ ਦੇ 7 ਮੈਂਬਰਾਂ ਨੂੰ ਕਾਬੂ ਕਰ ਇਟਲੀ ਪੁਲਸ ਨੇ ਪੂਰੇ ਯੂਰਪ ਵਿੱਚ ਇਸ ਗੋਰਖ ਧੰਦੇ ਵਿੱਚ ਹਿੱਸੇਦਾਰੀ ਨਿਭਾਉਣ ਵਾਲੇ ਲੋਕਾਂ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ ਹੈ।

ਮਿਲੀ ਜਾਣਕਾਰੀ ਅਨੁਸਾਰ ਇਟਲੀ ਦੀ ਵਿਸ਼ੇਸ਼ ਪੁਲਸ ਗੁਆਰਦਾ ਦਾ ਫੀਨਾਂਸਾ ਰੋਮ ਅਤੇ ਨਾਪੋਲੀ ਨੇ ਇੱਕ ਕਥਿਤ "ਨਾਪੋਲੀ ਗਰੁੱਪ "(ਜਿਹੜਾ ਕਿ ਪਹਿਲਾਂ ਤੋਂ ਹੀ ਪੁਲਸ ਦੀ ਮੁੱਖ ਸੂਚੀ ਵਿੱਚ ਸੀ) ਤੋਂ ਕੰਪਾਨੀਆਂ ਸੂਬੇ ਦੇ ਜ਼ਿਲ੍ਹਾ ਪੋਂਟੀਚੇਲੀ ਦੇ ਇੱਕ ਉਦਯੋਗਿਕ ਗੋਦਾਮ ਵਿੱਚੋਂ 48 ਮਿਲੀਅਨ ਯੂਰੋ ਦੇ ਨਕਲੀ 50 ਯੂਰੋ ਦੇ ਨੋਟ ਜਬਤ ਕੀਤੇ ਹਨ। ਇਸ ਚੱਕਰਵਿਊ ਦੇ ਰਚੇਤਾ ਕਾਰੀਗਰ ਇੰਨੇ ਆਪਣੇ ਕੰਮ ਦੇ ਮਾਹਿਰ ਸਨ ਕਿ ਉਨ੍ਹਾਂ ਦੀ ਕਾਰੀਗਰੀ ਦੇਖ ਪੁਲਸ ਵੀ ਦੰਗ ਰਹਿ ਗਈ ਕਿ ਇਨ੍ਹਾੰ ਸ਼ਾਤਰਾਂ ਨੇ ਬੈਂਕ ਨੋਟ ਆਫਸੈੱਟ ਨਾਮਕ ਇੱਕ ਪ੍ਰਕਿਰਿਆ ਨਾਲ ਬਣਾਏ  ਸਨ ਜੋ ਕਿ ਅਸਲ ਨੋਟਾਂ ਦੇ ਬਹੁਤ ਨੇੜੇ ਹੋਣ ਕਾਰਨ ਚੰਗੇ ਭਲੇ ਬੰਦੇ ਨੂੰ ਰਤਾ ਵੀ ਨਕਲ ਹੋਣ ਦਾ ਸ਼ੱਕ ਨਹੀਂ ਹੋਣ ਦਿੰਦੀ ਸੀ।

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ : ਭਾਰਤੀ ਔਰਤ ਨੇ ਇਮੀਗੇਸ਼ਨ ਸੇਵਾਵਾਂ 'ਚ ਕੀਤੀ ਸੀ ਧੋਖਾਧੜੀ, ਭਾਰੀ ਜੁਰਮਾਨੇ ਨਾਲ ਹੋਈ ਸਜ਼ਾ

ਨਾਪੋਲੀ ਗਰੁੱਪ ਨੇ ਹਾਲ ਹੀ ਵਿੱਚ ਇਸ ਤਾਣੇਬਾਣੇ ਨੂੰ ਪੋਂਟੀਚੇਲੀ ਦੇ ਗੋਦਾਮਾਂ ਵਿੱਚ ਤਬਦੀਲ ਕੀਤਾ ਹੈ। ਪਹਿਲਾਂ ਇਹ ਧੰਦਾ ਨਾਪੋਲੀ ਦੇ ਸ਼ਹਿਰ ਕਾਜਾਵਿਤੋਰੇ ਵਿਖੇ ਧੜੱਲੇ ਨਾਲ ਚੱਲਦਾ ਸੀ ਪਰ ਜਦੋਂ ਨਾਪੋਲੀ ਗਰੁੱਪ ਦੇ ਨੁਮਾਇੰਦਿਆਂ ਨੂੰ ਖਤਰਾ ਲੱਗਾ ਤਾਂ ਉਹਨਾਂ ਪੋਂਟੀਚੇਲੀ ਕਿਰਾਏ ਦੇ ਗੋਦਾਮਾਂ ਵਿੱਚ ਸਾਰਾ ਕੰਮ ਲੈ ਆਉਂਦਾ ਜਿੱਥੇ ਪੁਲਸ ਨੇ 50 ਯੂਰੋ ਦੇ ਨਕਲੀ ਨੋਟਾਂ ਦੇ ਢੇਰ ਲੱਗੇ ਦੇਖੇ ਇਨ੍ਹਾਂ ਨੋਟਾਂ ਨੂੰ ਛਾਪਣ ਦਾ ਕੰਮ ਮੁਕੰਮਲ ਹੋ ਚੁੱਕਾ ਸੀ ਪਰ ਕੱਟਣ ਨੂੰ ਰਹਿੰਦੇ ਸਨ। ਪੁਲਸ ਪਾਰਟੀ ਅਪ੍ਰੈਲ ਮਹੀਨੇ ਤੋਂ ਇਨ੍ਹਾਂ ਗੋਦਾਮਾਂ 'ਤੇ ਨਿਗਰਾਨੀ ਰੱਖ ਰਹੀ ਸੀ ਕਿ ਬੀਤੇ ਦਿਨ ਤੜਕਸਾਰ ਹੀ ਟੀਮ ਨੇ ਮੁਲਜ਼ਮਾਂ ਨੂੰ ਸੁਤਿਆਂ ਦੱਬ ਲਿਆ ਜਿਹੜੇ ਕਿ ਗੋਦਾਮ ਵਿੱਚ ਰਹਿੰਦੇ ਸਨ। ਨਾਪੋਲੀ ਗਰੁੱਪ ਦੇ ਇਨ੍ਹਾਂ ਲੋਕਾਂ ਤੋਂ ਪੁਲਸ ਨੇ 80,000 ਅਜਿਹੀਆਂ ਸ਼ੀਟਾਂ ਬਰਾਮਦ ਕੀਤੀਆਂ ਹਨ ਜਿਨ੍ਹਾਂ 'ਤੇ 50 ਯੂਰੋ ਦੇ ਨਕਲੀ ਨੋਟਾਂ ਦੀ ਛਪਾਈ ਕੀਤੀ ਗਈ ਸੀ। 7 ਲੋਕਾਂ ਨੂੰ ਪੁਲਸ ਨੇ ਹਿਰਾਸਤ ਵਿੱਚ ਲੈਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਲੋਕ ਗੋਦਾਮਾਂ ਵਿੱਚ ਹੀ ਰਹਿੰਦੇ ਸਨ।ਪਿਛਲੇ 5 ਸਾਲਾਂ ਵਿੱਚ ਪੁਲਸ ਨੇ ਇਟਲੀ ਵਿੱਚ ਨਕਲੀ ਨੋਟ ਬਣਾਉਣ ਵਾਲੀ ਟੀਮ ਦੇ 16 ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 5 ਪ੍ਰਿੰਟਿੰਗ ਪ੍ਰੈੱਸਾ ਨੂੰ ਜ਼ਬਤ ਕਰਕੇ 100 ਮਿਲੀਅਨ ਯੂਰੋ ਦੀ ਨਕਲੀ ਕਰੰਸੀ ਕਾਬੂ ਕੀਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News