ਨਸ਼ੇੜੀ ਨੌਜਵਾਨ ਦੀ ਮੌਤ, ਮਾਂ ਦਾ ਵਿਰਲਾਪ- 'ਮੇਰਾ ਪੁੱਤ ਤਾਂ ਮਰ ਗਿਆ ਦੂਜਿਆਂ ਦੇ ਪੁੱਤ ਬਚਾਅ ਲਓ'
Saturday, Jul 25, 2020 - 12:38 PM (IST)
ਚੋਗਾਵਾਂ (ਹਰਜੀਤ) : ਸਰਕਾਰ ਭਾਵੇਂ ਲੱਖ ਦਾਵੇ ਕਰੇ ਕਿ ਪੰਜਾਬ 'ਚੋਂ ਨਸ਼ੇ ਦੀ ਚੇਨ ਟੁੱਟ ਚੁੱਕੀ ਹੈ ਪਰ ਗਰਾਊਂਡ ਪੱਧਰ 'ਤੇ ਵੇਖਿਆ ਜਾਵੇ ਤਾਂ ਮਾਮਲਾ ਅਜੇ ਵੀ ਉਥੇ ਦਾ ਉਥੇ ਹੀ ਖੜ੍ਹਾ ਹੈ। ਇਸ ਦੀ ਤਾਜ਼ਾ ਮਿਸਾਲ ਪਿੰਡ ਲੋਪੋਕੇ ਦੇ ਅਧੀਨ ਆਉਂਦੇ ਪਿੰਡ ਕੋਹਲੀ ਤੋਂ ਮਿਲਦੀ ਹੈ, ਜਿਥੇ ਜਗਦੀਸ਼ ਸਿੰਘ ਉਰਫ਼ ਭੋਰ (35) ਨਸ਼ੇ ਦਾ ਟੀਕਾ ਲਾਉਂਦੇ ਸਮੇਂ ਮੌਤ ਦੇ ਮੂੰਹ 'ਚ ਚਲਾ ਗਿਆ। ਆਪਣੇ ਪੁੱਤ ਦੀ ਲਾਸ਼ ਕੋਲ ਬੈਠੀ ਕੁਰਲਾ ਰਹੀ ਮਾਂ ਜੋਗਿੰਦਰ ਕੌਰ ਅਤੇ ਭੈਣ ਕੁਲਵਿੰਦਰ ਕੌਰ ਨੇ ਦੱਸਿਆ ਕਿ ਉਹ ਗ਼ਲਤ ਸੰਗਤ 'ਚ ਪੈਣ ਕਰਕੇ ਨਸ਼ੇ ਦਾ ਆਦੀ ਹੋ ਗਿਆ ਸੀ। ਕਈ ਵਾਰ ਨਸ਼ਾ ਛੱਡਣ ਦੀ ਕੋਸ਼ਿਸ਼ ਕੀਤੀ ਪਰ ਨਸ਼ੇ ਦੀ ਇਸ ਦਲਦਲ 'ਚੋਂ ਨਹੀਂ ਨਿਕਲ ਸਕਿਆ। ਜਗਦੀਸ਼ ਦਾ ਕੁਝ ਸਮਾਂ ਪਹਿਲਾਂ ਹੀ ਵਿਆਹ ਹੋਇਆ ਸੀ ਪਰ ਨਸ਼ਿਆਂ ਦਾ ਆਦੀ ਹੋਣ ਕਾਰਨ ਘਰਵਾਲੀ ਵੀ ਛੱਡ ਕੇ ਚੱਲੀ ਗਈ। ਮਾਤਾ ਨੇ ਰੋਂਦਿਆ ਹੋਇਆ ਦੱਸਿਆ ਕਿ ਉਸ ਦਾ ਪੁੱਤ ਅੱਜ ਘਰੋਂ ਦੁੱਧ ਲੈਣ ਗਿਆ ਸੀ ਪਰ ਦੁੱਧ ਵਾਲਾ ਭਾਂਡਾ ਡੇਅਰੀ 'ਤੇ ਰੱਖ ਕੇ ਪਸ਼ੂ ਹਸਪਤਾਲ 'ਚ ਚਲਾ ਗਿਆ, ਜਿਥੇ ਨਸ਼ੇ ਦਾ ਟੀਕਾ ਲਾਉਂਦੇ ਸਮੇਂ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋਂ : ਜੇਕਰ ਮਜ਼ੇ ਦੇ ਨਾਂ 'ਤੇ ਗਰੁੱਪਾਂ 'ਚ ਦੇਖ ਦੇ ਹੋ ਅਸ਼ਲੀਲ ਵੀਡੀਓ ਤਾਂ ਹੋ ਜਾਓ ਸਾਵਧਾਨ, ਹਾਈਕਰੋਟ ਨੇ ਜਾਰੀ ਕੀਤਾ ਸਖ਼ਤ ਫ਼ਰਮ
ਬਾਹਰ ਲਾਵਾਰਸ ਖੜ੍ਹੇ ਮੋਟਰਸਾਈਕਲ ਨੂੰ ਵੇਖ ਕੇ ਜਦੋਂ ਨੇੜਲੇ ਦੁਕਾਨਦਾਰ ਅੰਦਰ ਗਏ ਤਾਂ ਉਸ ਦੀ ਲਾਸ਼ ਪਾਣੀ ਵਾਲੇ ਚੁਬੱਚੇ 'ਚ ਪਈ ਸੀ ਅਤੇ ਕੋਲ ਹੀ ਸਰਿੰਜ ਪਈ ਸੀ। ਦੁਖੀ ਮਾਂ ਨੇ ਕੁਰਲਾਉਂਦਿਆਂ ਹੋਇਆ ਸਰਕਾਰ ਨੂੰ ਵਾਸਤਾ ਪਾਇਆ ਕਿ ਮੇਰਾ ਪੁੱਤ ਤਾਂ ਮਰ ਗਿਆ ਪਰ ਨਸ਼ਿਆ 'ਤੇ ਸਖ਼ਤੀ ਨਾਲ ਕਾਬੂ ਪਾ ਕੇ ਹੋਰਨਾਂ ਦੇ ਪੁੱਤ ਮਰਨ ਤੋਂ ਬਚਾਅ ਲਓ। ਪਰ ਕੌਣ ਸਮਝਾਵੇ ਇਸ ਮਾਂ ਨੂੰ ਕਿ ਤੇਰੇ ਵਰਗੀਆਂ ਕਈ ਮਾਂਵਾਂ ਇਹੋ ਵਾਸਤੇ ਪਾਉਂਦੀਆਂ ਸੰਸਾਰ ਨੂੰ ਅਲਵਿਦਾ ਕਹਿ ਗਈਆਂ ਪਰ ਸਰਕਾਰ ਦੇ ਕੰਨ 'ਤੇ ਜੂੰ ਤੱਕ ਨਹੀਂ ਸਰਕੀ।
ਇਹ ਵੀ ਪੜ੍ਹੋਂ : ਆਰਥਿਕ ਸਥਿਤੀ ਮਾੜੀ ਹੋਣ ਕਾਰਨ ਪੋਰਨ ਸਟਾਰ ਬਣੀ ਇਹ ਕਾਰ ਰੇਸਰ, ਮੁੜ ਕਰੇਗੀ ਟਰੈਕ 'ਤੇ ਵਾਪਸੀ