ਸੈਂਕੜੇ ਕੌਮਾਂਤਰੀ ਕਬੱਡੀ ਖਿਡਾਰੀ ਪੈਦਾ ਕਰਨ ਵਾਲੇ ਸੇਬੂ ਪਹਿਲਵਾਨ ਨੂੰ ਸ਼ਗਿਰਦਾਂ ਨੇ ਦਿੱਤੇ ਲੱਖਾਂ ਰੁਪਏ, ਜਾਣੋ ਕਿਉਂ

Monday, May 02, 2022 - 06:35 PM (IST)

ਸੈਂਕੜੇ ਕੌਮਾਂਤਰੀ ਕਬੱਡੀ ਖਿਡਾਰੀ ਪੈਦਾ ਕਰਨ ਵਾਲੇ ਸੇਬੂ ਪਹਿਲਵਾਨ ਨੂੰ ਸ਼ਗਿਰਦਾਂ ਨੇ ਦਿੱਤੇ ਲੱਖਾਂ ਰੁਪਏ, ਜਾਣੋ ਕਿਉਂ

ਬਟਾਲਾ (ਬੇਰੀ ) - ਕਬੱਡੀ ਜਗਤ ’ਚ ਸੈਂਕੜੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਪੈਦਾ ਕਰਨ ਵਾਲੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਤੇ ਕੋਚ ਸੇਬੂ ਪਹਿਲਵਾਨ ਦਰਗਾਬਾਦ ਦਾ ਅਲੀਸ਼ਾਨ ਰੈਣ ਬਸੇਰਾ ਉਨ੍ਹਾਂ ਦੇ ਸ਼ਗਿਰਦ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅੰਮ੍ਰਿਤਪਾਲ ਕੈਨੇਡਾ ਵੱਲੋਂ ਕਬੱਡੀ ਖਿਡਾਰੀਆਂ ਦੇ ਸਹਿਯੋਗ ਨਾਲ ਲੱਖਾਂ ਰੁਪਇਆਂ ਦੀ ਲਾਗਤ ਨਾਲ ਉਸਾਰਿਆ ਜਾ ਰਿਹਾ ਹੈ। ਪਿੰਡ ਦਰਗਾਬਾਦ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਤੇ ਕੋਚ ਸੇਬੂ ਪਹਿਲਵਾਨ ਦੇ ਘਰ ਦੀ ਉਸਾਰੀ ਵਿੱਚ ਯੋਗਦਾਨ ਪਾਉਣ ਲਈ ਕੈਨੇਡਾ ਦੇ ਕਬੱਡੀ ਖਿਡਾਰੀ ਜੌਨੀ ਤੇ ਸ਼ੇਰਾ ਵੱਲੋਂ ਇਕ ਲੱਖ ਰੁਪਏ ਦੀ ਰਾਸ਼ੀ ਭੇਜੀ ਗਈ। ਇਹ ਰਾਸ਼ੀ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਰਾਜਾ ਗੋਬਿੰਦਪੁਰ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਰਾਜਾ ਏ.ਐੱਸ.ਆਈ. ਟਾਹਲੀ ਸਾਹਿਬ ਵਾਲਾ ਵੱਲੋਂ ਕੋਚ ਸੇਬੂ ਪਹਿਲਵਾਨ ਨੂੰ ਸੌਂਪੀ ਗਈ।

ਇਸ ਮੌਕੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅੰਮ੍ਰਿਤਪਾਲ ਸਿੰਘ ਕੈਨੇਡਾ ਦੇ ਭਰਾ ਕਰਨ ਅਤੇ ਨਿੱਕੂ ਅਰਲੀਭੰਨ ਵੱਲੋਂ 21ਹਜ਼ਾਰ ਰੁਪਏ ਦੀ ਅਦਾਇਗੀ ਸੇਬੂ ਪਹਿਲਵਾਨ ਨੂੰ ਸੌਂਪੀ ਗਈ। ਇਸ ਮੌਕੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਰਾਜਾ ਗੋਇੰਦਪੁਰ, ਰਾਜਾ ਟਾਹਲੀ ਸਾਹਿਬ ਏ.ਐੱਸ.ਆਈ. ਅੰਤਰਰਾਸ਼ਟਰੀ ਕਬੱਡੀ ਖਿਡਾਰੀ, ਤੇਜਵੀਰ ਸਿੰਘ ਤੇਜੀ ਸਰਪੰਚ, ਮਨਜੀਤ ਸਿੰਘ ਬੁਲਟ, ਕਬੱਡੀ ਖਿਡਾਰੀ ਜੱਗਾ ਦਰਗਾਬਾਦ, ਮਨ ਭਿੰਡਰ, ਅੰਤਰਰਾਸ਼ਟਰੀ ਖਿਡਾਰੀ ਰਜਿੰਦਰ ਸਿੰਘ ਪਹਿਲਵਾਨ, ਅਕਾਲ ਕੌਂਸਲ ਦੀ ਜਥੇਬੰਦੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਬਿਕਰਮਜੀਤ ਸਿੰਘ ਭੱਟੀ, ਪਰਮਜੀਤ ਸਿੰਘ ਵੈਦ,  ਨਿੱਕੂ ਪਟਿਆਲਵੀ ਕਲਾਨੌਰ ਆਦਿ ਕਬੱਡੀ ਖਿਡਾਰੀ ਮੌਜ਼ੂਦ ਸਨ। ਉਨ੍ਹਾਂ ਦੱਸਿਆ ਕਿ ਮਾਂ ਖੇਡ ਕਬੱਡੀ ਨੂੰ ਪ੍ਰਫੁਲਤ ਕਰਨ ਲਈ ਨਿਸ਼ਕਾਮ ਸੇਵਾ ਕਰਦੀਆਂ ਹੋਈਆਂ ਸੈਂਕੜੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕਬੱਡੀ ਜਗਤ ਦੀ ਝੋਲੀ ਵਿੱਚ ਪਾਉਣ ਵਾਲੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਤੇ ਕੋਚ ਸੇਬੂ ਦਰਗਾਬਾਦ ਦੇ ਖ਼ਸਤਾ ਹਾਲਤ ਘਰ ਨੂੰ ਆਲੀਸ਼ਾਨ ਘਰ ਬਣਾਉਣ ਲਈ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅੰਮ੍ਰਿਤਪਾਲ ਸਿੰਘ ਅਰਲੀਭੰਨ ਅਤੇ ਹੋਰ ਕਬੱਡੀ ਖਿਡਾਰੀਆਂ ਦੇ ਸਹਿਯੋਗ ਨਾਲ ਪੰਦਰਾਂ ਲੱਖ ਰੁਪਏ ਦੀ ਲਾਗਤ ਨਾਲ ਸੇਬੂ ਪਹਿਲਵਾਨ ਦਾ ਘਰ ਬਣਾਇਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਨੂੰ ਉੱਪਰ ਚੁੱਕਣ ਲਈ ਸੇਬੂ ਪਹਿਲਵਾਨ ਦਾ ਬਹੁਤ ਵੱਡਾ ਯੋਗਦਾਨ ਹੈ, ਜਿਸ ਦੀ ਮਿਹਨਤ ਕਾਰਨ ਸੈਂਕੜੇ ਅੰਤਰਰਾਸ਼ਟਰੀ ਪੱਧਰ ’ਤੇ ਇਸ ਇਲਾਕੇ ਦੇ ਨੌਜਵਾਨ ਵਿਦੇਸ਼ਾਂ ਵਿੱਚ ਕਬੱਡੀ ਵਿੱਚ ਨਾਮਣਾ ਖੱਟ ਰਹੇ ਹਨ। ਕਬੱਡੀ ਖਿਡਾਰੀਆਂ ਨੇ ਕਿਹਾ ਕਿ ਸੇਬੂ ਪਹਿਲਵਾਨ ਤੇ ਸਰਹੱਦੀ ਇਲਾਕਾ ਡੇਰਾ ਬਾਬਾ ਨਾਨਕ ’ਤੇ ਪੂਰੇ ਮਾਝੇ ਤੋਂ ਇਲਾਵਾ ਪੰਜਾਬ ਦੇ ਕਬੱਡੀ ਪ੍ਰੇਮੀਆਂ ਨੂੰ ਮਾਣ ਹੈ। ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੇਬੂ ਪਹਿਲਵਾਨ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਵਸਦੇ ਕਬੱਡੀ ਖਿਡਾਰੀਆਂ ਜਿਨ੍ਹਾਂ ਨੂੰ ਉਸ ਵੱਲੋਂ ਕਬੱਡੀ ਜਗਤ ਦਾ ਹਾਣੀ ਬਣਾਉਣ ਵਿੱਚ ਸਖ਼ਤ ਮਿਹਨਤ ਕੀਤੀ ਸੀ, ਉਨ੍ਹਾਂ ਕਬੱਡੀ ਖਿਡਾਰੀਆਂ ਵੱਲੋਂ ਮੇਰੇ ਘਰ ਨੂੰ ਉਸਾਰਿਆ ਜਾ ਰਿਹਾ ਹੈ। ਸੇਬੂ ਪਹਿਲਵਾਨ ਨੇ ਖ਼ੁਸ਼ੀ 'ਚ ਬਾਗੋਬਾਗ ਹੁੰਦਿਆਂ ਕਿਹਾ ਕਿ ਉਸ ਦੇ ਕਬੱਡੀ ਦੇ ਗੁਰ ਸਿੱਖਣ ਵਾਲੇ ਚੇਲਿਆਂ ਵੱਲੋਂ ਘਰ ਦਾ ਨਿਰਮਾਣ ਕਰਵਾਉਣ ਲਈ ਰਾਸ਼ੀ ਭੇਜੀ ਜਾ ਰਹੀ ਹੈ। 

ਉਸ ਦੇ ਚੇਲੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅੰਮ੍ਰਿਤਪਾਲ ਸਿੰਘ ਅਰਲੀਭੰਨ ਵੱਲੋਂ ਉਸ ਨੂੰ ਆਪਣੀ ਦੱਸ ਏਕੜ ਜ਼ਮੀਨ ਟਰੈਕਟਰ, ਗਾਵਾਂ, ਮੱਝਾਂ, ਕਾਰ, ਕੋਠੀ ਅਤੇ ਹੋਰ ਸਾਜ਼ੋ ਸਾਮਾਨ ਦੀ ਸਾਂਭ ਸੰਭਾਲ ਅਤੇ ਖੇਤੀ ਕਰਕੇ ਆਪਣਾ ਖੁਸ਼ਹਾਲ ਜੀਵਨ ਬਤੀਤ ਕਰਨ ਲਈ ਦਿੱਤਾ ਹੈ। ਸੇਬੂ ਪਹਿਲਵਾਨ ਨੇ ਕਿਹਾ ਕਿ ਕੈਨੇਡਾ ਵਿੱਚ ਵੱਸਦੇ ਅੰਮ੍ਰਿਤਪਾਲ ਸਿੰਘ ਅਰਲੀਭੰਨ ਕੈਨੇਡਾ ਤੇ ਉਸ ਦੇ ਸਾਥੀਆਂ ਦੇ ਸਹਿਯੋਗ ਨਾਲ ਕੈਨੇਡਾ ਵਿਚ ਮਾਂ ਖੇਡ ਕਬੱਡੀ ਨੂੰ ਵਿਦੇਸ਼ਾਂ ਵਿੱਚ ਪ੍ਰਫੁਲਤ ਕਰਨ ਲਈ ਕੱਬਡੀ ਅਕੈਡਮੀਆਂ ਖੋਲ੍ਹੀਆਂ ਜਾਣਗੀਆਂ, ਜਿੱਥੇ ਉਹ ਖੁਦ ਕਬੱਡੀ ਖਿਡਾਰੀਆਂ ਨੂੰ ਤਰਾਸ਼ ਕੇ ਅੰਤਰਰਾਸ਼ਟਰੀ ਪੱਧਰ ’ਤੇ ਕਬੱਡੀ ਖਿਡਾਰੀ ਬਣਾਉਣ ਲਈ ਸਖ਼ਤ ਮਿਹਨਤ ਕਰਨਗੇ।
 


author

rajwinder kaur

Content Editor

Related News