ਲੁਧਿਆਣਾ ਦੇ ਗਰੀਬ ਪਰਿਵਾਰਾਂ ਨੂੰ CM ਮਾਨ ਦਾ ਵੱਡਾ ਤੋਹਫ਼ਾ, ਹੋਰ ਵੀ ਕੀਤੇ ਐਲਾਨ (ਤਸਵੀਰਾਂ)

Wednesday, Aug 02, 2023 - 03:36 PM (IST)

ਲੁਧਿਆਣਾ ਦੇ ਗਰੀਬ ਪਰਿਵਾਰਾਂ ਨੂੰ CM ਮਾਨ ਦਾ ਵੱਡਾ ਤੋਹਫ਼ਾ, ਹੋਰ ਵੀ ਕੀਤੇ ਐਲਾਨ (ਤਸਵੀਰਾਂ)

ਲੁਧਿਆਣਾ (ਵੈੱਬ ਡੈਸਕ, ਹਿਤੇਸ਼) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਥੇ 25 ਹਜ਼ਾਰ ਸ਼ਹਿਰੀ ਗਰੀਬ ਪਰਿਵਾਰਾਂ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 101 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ। ਇਸ ਤਹਿਤ ਹਰੇਕ ਪਰਿਵਾਰ ਨੂੰ ਘਰ ਬਣਾਉਣ ਲਈ 1 ਲੱਖ, 75 ਹਜ਼ਾਰ ਰੁਪਏ ਦੈ ਚੈੱਕ ਸੌਂਪੇ ਗਏ। ਇਹ ਰਾਸ਼ੀ ਲੋਕਾਂ ਦੇ ਖ਼ਾਤਿਆਂ 'ਚ ਸਿੱਧੀ ਟਰਾਂਸਫਰ ਹੋ ਜਾਵੇਗੀ। ਇਸ ਨਾਲ ਲੋਕ ਆਪਣੇ ਘਰ ਬਣਾ ਸਕਣਗੇ ਅਤੇ ਘਰਾਂ ਦੀ ਮੁਰੰਮਤ ਕਰ ਸਕਣਗੇ। ਉਨ੍ਹਾਂ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਟੈਕਸਾਂ ਰਾਹੀਂ ਪੈਸਾ ਇਕੱਠਾ ਕਰਦੀ ਹੈ ਅਤੇ ਇਹ ਟੈਕਸ ਕਿਸੇ ਨਾ ਕਿਸੇ ਸਕੀਮ ਦੇ ਰੂਪ 'ਚ ਲੋਕਾਂ ਨੂੰ ਵਾਪਸ ਦਿੰਦੀ ਹੈ ਪਰ ਇਸ ਦੇ ਲਈ ਨੀਅਤ ਸਾਫ਼ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਮਨਾਲੀ 'ਚ ਹੜ੍ਹ ਦੌਰਾਨ ਰੁੜ੍ਹੀ Punjab Roadways ਦੀ ਬੱਸ 'ਚੋਂ ਮਿਲੀਆਂ 3 ਲਾਸ਼ਾਂ, 9 ਲੋਕ ਅਜੇ ਵੀ ਲਾਪਤਾ

PunjabKesari

CM ਮਾਨ ਵੱਲੋਂ ਲੁਧਿਆਣਾ ਵਾਸੀਆਂ ਨੂੰ 4 ਕਰੋੜ ਰੁਪਏ ਦਾ ਤੋਹਫ਼ਾ
ਲੁਧਿਆਣਾ ਸ਼ਹਿਰ ਨੂੰ ਸਾਫ-ਸੁਥਰਾ, ਹਰਿਆ-ਭਰਿਆ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸ਼ਹਿਰ 'ਚ ਸੀਵਰੇਜ ਲਾਈਨਾਂ ਦੀ ਸਫ਼ਾਈ ਬਿਹਤਰ ਢੰਗ ਨਾਲ ਕਰਨ ਲਈ ਸੁਪਰ ਸੰਕਸ਼ਨ-ਕਮ-ਜੈਟਿੰਗ ਮਸ਼ੀਨ ਅਤੇ 50 ਟਰੈਕਟਰਾਂ ਨੂੰ ਝੰਡੀ ਵਿਖਾ ਕੇ ਰਵਾਨਾ ਕੀਤਾ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਲੁਧਿਆਣਾ ਸ਼ਹਿਰ ਲਈ ਇਹ ਅਤਿ-ਆਧੁਨਿਕ ਸੁਪਰ ਸੰਕਸ਼ਨ-ਕਮ-ਜੈਟਿੰਗ ਮਸ਼ੀਨ 1.45 ਕਰੋੜ ਰੁਪਏ ਦੀ ਲਾਗਤ ਨਾਲ ਖ਼ਰੀਦੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਮਸ਼ੀਨ ਸ਼ਹਿਰ 'ਚ ਲਗਭਗ 200 ਕਿਲੋਮੀਟਰ ਸੀਵਰੇਜ ਲਾਈਨਾਂ ਦੀ ਸਫ਼ਾਈ ਦਾ ਕੰਮ ਕਰਨ ਵਿਚ ਬਹੁਤ ਮਦਦਗਾਰ ਸਾਬਤ ਹੋਵੇਗੀ।

PunjabKesari

ਭਗਵੰਤ ਮਾਨ ਨੇ ਕਿਹਾ ਕਿ ਇਹ ਮਸ਼ੀਨ ਸੀਵਰੇਜ ਦੀ ਸਮੱਸਿਆ ਦੂਰ ਕਰਨ ਵਿਚ ਸਹਾਈ ਹੋਵੇਗੀ, ਜਿਸ ਨਾਲ ਸ਼ਹਿਰ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ। ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਨਗਰ ਨਿਗਮ, ਲੁਧਿਆਣਾ ਨੇ 2.22 ਕਰੋੜ ਰੁਪਏ ਦੀ ਲਾਗਤ ਨਾਲ 50 ਟਰੈਕਟਰ ਖ਼ਰੀਦੇ ਹਨ। ਉਨ੍ਹਾਂ ਕਿਹਾ ਕਿ ਇਹ ਟਰੈਕਟਰ ਨਗਰ ਨਿਗਮ ਦੀਆਂ ਵੱਖ-ਵੱਖ ਸ਼ਾਖਾਵਾਂ ਲਈ ਖਰੀਦੇ ਗਏ ਹਨ, ਜਿਨ੍ਹਾਂ ਵਿਚ ਬੀ. ਐੱਡ. ਆਰ. ਸ਼ਾਖਾ, ਓ. ਐਂਡ. ਐੱਮ. ਸ਼ਾਖਾ, ਸਿਹਤ ਸ਼ਾਖਾ, ਬਾਗਬਾਨੀ ਸ਼ਾਖਾ ਆਦਿ ਸ਼ਾਮਲ ਹਨ। ਮੁੱਖ ਮੰਤਰੀ ਨੇ ਕਿਹਾ ਕਿ ਇਹ ਟਰੈਕਟਰ ਮਲਬਾ ਚੁੱਕਣ, ਟੈਂਕਰਾਂ ਰਾਹੀਂ ਪਾਣੀ ਦੀ ਸਪਲਾਈ ਕਰਨ, ਕੂੜਾ-ਕਰਕਟ ਚੁੱਕਣ ਅਤੇ ਹੋਰ ਕਾਰਜਾਂ ਲਈ ਵਰਤੇ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਸ਼ਹਿਰਾਂ ਦੇ ਵਿਆਪਕ ਵਿਕਾਸ ਲਈ ਪੂਰਨ ਤੌਰ 'ਤੇ ਵਚਨਬੱਧ ਹੈ ਅਤੇ ਇਸ ਵਿਚ ਕੋਈ ਕਸਰ ਬਾਕੀ ਨਹੀਂ ਛੱਡੇਗੀ।

ਇਹ ਵੀ ਪੜ੍ਹੋ : ਕੇਂਦਰ ਨੇ ਅਜੇ ਤੱਕ ਪੰਜਾਬ ਨੂੰ ਜਾਰੀ ਨਹੀਂ ਕੀਤਾ Final GST ਮੁਆਵਜ਼ਾ, ਰਾਜ ਸਭਾ 'ਚ ਚੁੱਕਿਆ ਗਿਆ ਮੁੱਦਾ

PunjabKesari

ਉਨ੍ਹੁਹਾਂ ਕਿਹਾ ਕਿ ਹੁਣ ਸੂਬੇ 'ਚ 'ਸੜਕ ਸੁਰੱਖਿਆ ਫੋਰਸ' ਸੜਕਾਂ 'ਤੇ ਵਾਪਰਨ ਵਾਲੇ ਹਾਦਸਿਆਂ ਨੂੰ ਠੱਲ੍ਹ ਪਾਉਣ ਲਈ ਕੰਮ ਕਰੇਗੀ ਅਤੇ ਅਸੀਂ ਕੀਮਤੀ ਜਾਨਾਂ ਬਚਾਉਣ 'ਕ ਕਾਮਯਾਬ ਹੋ ਸਕਾਂਗੇ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਨੌਜਵਾਨ ਇੱਥੇ ਹੀ ਪੜ੍ਹਨ ਅਤੇ ਨੌਕਰੀਆਂ ਕਰਨ ਤਾਂ ਜੋ ਉਹ ਆਪਣੇ ਪਰਿਵਾਰਾਂ ਨਾਲ ਰਹਿ ਸਕਣ। ਜਿਹੜੇ ਲੋਕ ਬਾਹਰ ਵੀ ਚਲੇ ਗਏ ਹਨ, ਅੱਜ ਵੀ ਉਨ੍ਹਾਂ ਦਾ ਮਨ ਪੰਜਾਬ 'ਚ ਹੀ ਵੱਸਦਾ ਹੈ ਅਤੇ ਆਪਣੇ ਤਿਉਹਾਰ ਮਨਾਉਣ ਲਈ ਉਹ ਇੱਥੇ ਹੀ ਆਉਂਦੇ ਹਨ।

ਵਿਰੋਧੀਆਂ 'ਤੇ ਵੀ ਲਾਏ ਰਗੜੇ

ਮੁੱਖ ਮੰਤਰੀ ਨੇ ਕਿਸੇ ਵਿਰੋਧੀ ਧਿਰ ਦਾ ਨਾਂ ਨਹੀਂ ਲਿਆ ਪਰ ਖ਼ਾਲੀ ਖ਼ਜ਼ਾਨੇ ਦਾ ਬਹਾਨਾ ਬਣਾਉਣ ਵਾਲੀਆਂ ਪਿਛਲੀਆਂ ਸਰਕਾਰਾਂ 'ਤੇ ਨਿਸ਼ਾਨਾ ਜ਼ਰੂਰ ਸਾਧਿਆ। ਮੁੱਖ ਮੰਤਰੀ ਦੇ ਭਾਸ਼ਣ ਨੂੰ ਸਿੱਧੇ ਤੌਰ 'ਤੇ ਮਨਪ੍ਰੀਤ ਬਾਦਲ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਕਿਉਂਕਿ ਖ਼ਜ਼ਾਨਾ ਖ਼ਾਲੀ ਹੋਣ ਦੀ ਗੱਲ 9 ਸਾਲ ਤੱਕ ਵਿੱਤ ਮੰਤਰੀ ਰਹੇ ਮਨਪ੍ਰੀਤ ਬਾਦਲ ਵੱਲੋਂ ਹੀ ਕਹੀ ਜਾਂਦੀ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News