CM ਮਾਨ ਨੇ ਸਦਨ 'ਚ ਰਾਜਪਾਲ ਦੇ ਸਵਾਲਾਂ ਦਾ ਦਿੱਤਾ ਜਵਾਬ, 25 ਲੱਖ ਦੇ ਕਰਜ਼ੇ ਬਾਰੇ ਕਹਿ ਦਿੱਤੀ ਇਹ ਗੱਲ

Friday, Oct 20, 2023 - 04:11 PM (IST)

CM ਮਾਨ ਨੇ ਸਦਨ 'ਚ ਰਾਜਪਾਲ ਦੇ ਸਵਾਲਾਂ ਦਾ ਦਿੱਤਾ ਜਵਾਬ, 25 ਲੱਖ ਦੇ ਕਰਜ਼ੇ ਬਾਰੇ ਕਹਿ ਦਿੱਤੀ ਇਹ ਗੱਲ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਦਾ ਮੁੱਦਾ ਚੁੱਕਿਆ। ਉਨ੍ਹਾਂ ਨੇ ਰਾਜਪਾਲ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਰਾਜਪਾਲ ਨੇ ਪਿਛਲੇ ਸੈਸ਼ਨ ਨੂੰ ਇਕ ਦਿਨ ਦੀ ਪ੍ਰਵਾਨਗੀ ਦੇ ਦਿੱਤੀ ਸੀ। ਫਿਰ ਅਗਲੇ ਦਿਨ ਪ੍ਰਵਾਨਗੀ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਸਾਨੂੰ ਸੁਪਰੀਮ ਕੋਰਟ ਜਾਣਾ ਪਿਆ ਤਾਂ 3 ਮਿੰਟਾਂ 'ਚ ਸਾਨੂੰ ਇਹ ਇਜਾਜ਼ਤ ਮਿਲ ਗਈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਮੁੰਡੇ ਨੇ ਕੱਚ ਦੇ ਟੁਕੜੇ ਨਾਲ ਵੱਢ ਲਈ ਧੌਣ, ਮਾਂ ਨੇ ਕੱਢਿਆ ਸੀ ਘਰੋਂ ਬਾਹਰ

ਇਸ 'ਤੇ ਪੰਜਾਬ ਸਰਕਾਰ ਦਾ 25 ਲੱਖ ਰੁਪਿਆ ਖ਼ਰਚ ਹੋ ਗਿਆ। ਜੇਕਰ ਇਹ ਇੱਥੋਂ ਹੀ ਇਜਾਜ਼ਤ ਦੇ ਦਿੰਦੇ ਤਾਂ ਇਹ 25 ਲੱਖ ਸਰਕਾਰ ਦੇ ਖਜ਼ਾਨੇ 'ਚ ਹੋਣਾ ਸੀ। ਉਨ੍ਹਾਂ ਕਿਹਾ ਕਿ ਜੇਕਰ ਮੈਂ ਰਾਜਪਾਲ ਨੂੰ ਚਿੱਠੀ ਲਿਖਾਂ ਕਿ ਇਹ 25 ਲੱਖ ਉਹ ਕਿਸ ਹਿਸਾਬ 'ਚ ਪਾਉਣਗੇ? ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਦੋਂ ਇਕ-ਇਕ ਰੁਪਿਆ ਪੰਜਾਬ ਦਾ ਬਰਬਾਦ ਹੁੰਦਾ ਹੈ ਤਾਂ ਦੁੱਖ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜੋ ਪਹਿਲਾਂ ਬਰਬਾਦ ਹੋ ਗਿਆ, ਕੋਈ ਨਹੀਂ ਪਰ ਜੇਕਰ ਹੁਣ ਪੈਸਾ ਬਰਬਾਦ ਹੋਇਆ ਤਾਂ ਇਹ ਸਾਡੀ ਨਾਕਾਮੀ ਹੋਵੇਗੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਸੀਂ ਕੀ ਜਵਾਬ ਦੇਵਾਂਗੇ।

ਇਹ ਵੀ ਪੜ੍ਹੋ : 30 ਅਕਤੂਬਰ ਨੂੰ ਸੁਪਰੀਮ ਕੋਰਟ ਜਾਵੇਗੀ ਪੰਜਾਬ ਸਰਕਾਰ, ਸੁਣੋ CM ਮਾਨ ਨੇ ਕਿਉਂ ਕਿਹਾ ਅਜਿਹਾ (ਵੀਡੀਓ)

 ਉਨ੍ਹਾਂ ਕਿਹਾ ਕਿ ਰਾਜਪਾਲ ਨੇ ਪੁੱਛਿਆ ਸੀ ਕਿ ਸੂਬੇ 'ਤੇ ਇੰਨਾ ਕਰਜ਼ਾ ਕਿਵੇਂ ਚੜ੍ਹਿਆ ਤਾਂ ਇਹ ਕਰਜ਼ਾ ਤਾਂ ਸਾਨੂੰ ਵਿਰਾਸਤ 'ਚ ਮਿਲਿਆ ਹੈ ਪਰ ਉਸ ਸਮੇਂ ਰਾਜਪਾਲ ਨੇ ਕਿਸੇ ਸਰਕਾਰ ਨੂੰ ਨਹੀਂ ਪੁੱਛਿਆ। ਉਨ੍ਹਾਂ ਕਿਹਾ ਕਿ ਅਸੀਂ ਕਰਜ਼ਾ ਵੀ ਉਤਾਰਾਂਗੇ ਅਤੇ ਲੋਕਾਂ ਨੂੰ ਸਹੂਲਤਾਂ ਵੀ ਦੇਵਾਂਗੇ ਪਰ ਇਸ ਦਾ ਮਤਲਬ ਇਹ ਨਹੀਂ ਕਿ ਲੋਕਾਂ ਦੀ ਚੁਣੀ ਹੋਈ ਸਰਕਾਰ ਦੇ ਹਰ ਕੰਮ 'ਚ ਅੜਿੱਕਾ ਪਾਇਆ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਦੇ ਬਹੁਤ ਵੱਡੇ ਪਲਾਨ ਸੀ ਪਰ ਰਾਜਪਾਲ ਸਾਹਿਬ ਹਾਊਸ ਦੀ ਵਿਧਾਨਿਕਤਾ 'ਤੇ ਹੀ ਸਵਾਲ ਖੜ੍ਹੇ ਕਰ ਦਿੰਦੇ ਹਨ ਤਾਂ ਫਿਰ ਮਨ 'ਚ ਥੋੜ੍ਹਾ ਜਿਹਾ ਆਉਂਦਾ ਹੈ ਕਿ ਜਦੋਂ ਲੋਕਾਂ ਨੇ ਉਨ੍ਹਾਂ ਨੂੰ ਚੁਣ ਕੇ ਭੇਜਿਆ ਹੈ ਤਾਂ ਫਿਰ ਉਹ ਲੋਕਾਂ ਲਈ ਫ਼ੈਸਲੇ ਕਿਉਂ ਨਹੀਂ ਲੈ ਸਕਦੇ। ਮੁੱਖ ਮੰਤਰੀ ਨੇ ਕਿਹਾ ਕਿ ਇਹ ਉਨ੍ਹਾਂ ਦਾ ਹੱਕ ਹੈ ਅਤੇ ਅਸੀਂ ਉਨ੍ਹਾਂ ਦੇ ਸਾਰੇ ਸਵਾਲਾਂ ਦੇ ਜਵਾਬ ਦੇਵਾਂਗੇ। 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Babita

Content Editor

Related News