ਮੁੱਖ ਮੰਤਰੀ ਨੇ ਵਿਧਾਇਕ ਅਜੈਬ ਸਿੰਘ ਭੱਟੀ ਨੂੰ ਡਿਪਟੀ ਕਮਿਸ਼ਨਰ ਬਣਨ ''ਤੇ ਦਿੱਤੀ ਵਧਾਈ
Friday, Jun 16, 2017 - 05:23 PM (IST)

ਚੰਡੀਗੜ੍ਹ—ਪੰਜਾਬ ਦੇ ਮੁੱਖ ਮੰਤਰੀ ਅਤੇ ਸਦਨ ਦੇ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਮਲੋਟ ਤੋਂ ਆਪਣੀ ਪਾਰਟੀ ਦੇ ਵਿਧਾਇਕ ਅਜੈਬ ਸਿੰਘ ਭੱਟੀ ਨੂੰ ਵਿਧਾਨ ਸਭਾ ਦੇ ਡਿਪਟੀ ਸਪੀਕਰ ਬਣਨ 'ਤੇ ਵਧਾਈ ਦਿੱਤੀ ਹੈ।
ਸ੍ਰੀ ਭੱਟੀ ਨੂੰ ਵਧਾਈ ਦਿੰਦੀਆਂ ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਭੱਟੀ ਦਾ ਪ੍ਰਸ਼ਾਸਨਿਕ ਅਤੇ ਸਿਆਸੀ ਅਨੁਭਵ ਇਸ ਪਵਿੱਤਰ ਪਦ ਦੀ ਸ਼ਾਨ ਨੂੰ ਕਾਇਮ ਕਰੇਗਾ। ਕੈਪਟਨ ਨੇ ਕਿਹਾ ਕਿ ਸਿਆਸਤ ਤਾਂ ਭੱਟੀ ਦੇ ਖੂਨ 'ਚ ਹੈ ਜੋ ਉਨ੍ਹਾਂ ਨੂੰ ਆਪਣੇ ਸਵਰਗਵਾਸੀ ਪਿਤਾ ਸ. ਅਰਜੁਨ ਸਿੰਘ ਤੋਂ ਵਿਰਾਸਤ 'ਚ ਮਿਲੀ ਹੈ ਜਿਨ੍ਹਾਂ ਨੇ ਸਾਲ 1957 'ਚ ਨਿਹਾਲ ਸਿੰਘ ਵਾਲਾ ਦੇ ਸਾਂਝੇ ਹਲਕੇ ਤੋਂ ਵਿਧਾਨ ਸਭਾ ਦੀ ਚੋਣ ਲੜੀ ਸੀ।
ਸਿੰਘ ਨੇ ਕਿਹਾ ਕਿ ਸ੍ਰੀ ਭੱਟੀ ਨੂੰ ਸਾਦਗੀ ਅਤੇ ਖੁੱਲ੍ਹੇ ਸੁਭਾਅ ਦੇ ਤੌਰ 'ਤੇ ਜਾਣੀਆਂ ਜਾਂਦਾ ਹੈ, ਜੋ ਲੋਕਾਂ ਨੂੰ ਖਾਸ ਕਰ ਸਮਾਜ ਦੇ ਕਮਜ਼ੋਰ ਵਰਗ ਦੀ ਭਲਾਈ ਕਰਨ 'ਚ ਵਿਸ਼ਵਾਸ ਰੱਖਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਸ੍ਰੀ ਭੱਟੀ ਡਿਪਟੀ ਸਪੀਕਰ ਦੇ ਪਦ ਦਾ ਸਨਮਾਨ ਵਧਾਉਣਗੇ।
ਲਗਾਤਾਰ ਤੀਸਰੀ ਵਾਰ ਵਿਧਾਇਕ ਬਣੇ ਸ੍ਰੀ ਭੱਟੀ ਨੇ ਸਾਲ 2007 ਅਤੇ 2012 'ਚ ਭੁੱਚੋ ਵਿਧਾਨ ਸਭਾ ਹਲਕਾ ਅਤੇ ਸਾਲ 2017 'ਚ ਮਲੋਟ ਵਿਧਾਨ ਸਭਾ ਹਲਕੇ ਤੋਂ ਜਿਤ ਹਾਸਲ ਕੀਤੀ ਹੈ।