ਫਗਵਾਡ਼ਾ ਵਿਖੇ ਸਵੇਰੇ 3 ਵਜੇ ਸੇਲ ਲਗਾਉਣੀ ਇਸ ਦੁਕਾਨ ਦੇ ਮਾਲਕ ਨੂੰ ਪਈ ਮਹਿੰਗੀ, ਪੁੱਜੀ ਪੁਲਸ

Wednesday, Aug 04, 2021 - 06:34 PM (IST)

ਫਗਵਾਡ਼ਾ ਵਿਖੇ ਸਵੇਰੇ 3 ਵਜੇ ਸੇਲ ਲਗਾਉਣੀ ਇਸ ਦੁਕਾਨ ਦੇ ਮਾਲਕ ਨੂੰ ਪਈ ਮਹਿੰਗੀ, ਪੁੱਜੀ ਪੁਲਸ

ਫਗਵਾੜਾ (ਵਿਕਰਮ ਜਲੋਟਾ, ਹਰਜੋਤ)— ਇਥੋਂ ਦੇ ਸਥਾਨਕ ਇਲਾਕੇ ਦੀ ਆਸ਼ੂ ਦੀ ਹੱਟੀ ਉਸ ਸਮੇਂ ਵਿਵਾਦਾਂ ’ਚ ਘਿਰ ਗਈ, ਜਦੋਂ ਇਥੇ ਭਾਰੀ ਗਿਣਤੀ ’ਚ ਮੌਜੂਦ ਲੋਕਾਂ ਵੱਲੋਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉਡਾ ਦਿੱਤੀਆਂ ਗਈਆਂ। ਪੁਲਸ ਨੇ ਆਸ਼ੂ ਦੀ ਦੁਕਾਨ ਦੇ ਦੁਕਾਨਦਾਰ ਅਤੇ ਸੇਲਜ਼ ਟੀਮ ’ਤੇ ਮਾਮਲਾ ਦਰਜ ਕੀਤਾ ਹੈ। ਦੁਕਾਨਦਾਰ ਵੱਲੋਂ ਅਜ ਸਵੇਰੇ ਕਰੀਬ 3 ਵਜੇ ਹੀ ਦੁਕਾਨ ਦੇ ਬਾਹਰ ਕੱਪੜਿਆਂ ਦੀ ਸੇਲ ਲਗਾ ਦਿੱਤੀ ਗਈ। ਇਸੇ ਦੇ ਚਲਦਿਆਂ ਲੋਕਾਂ ਦੀ ਭਾਰੀ ਭੀੜ ਇਥੇ ਇਕੱਠੀ ਹੋ ਗਈ। ਮੌਜੂਦ ਲੋਕਾਂ ਵੱਲੋਂ ਕੋਰੋਨਾ ਦੇ ਨਿਯਮਾਂ ਦੀਆਂ ਖ਼ੂਬ ਧੱਜੀਆਂ ਉਡਾਈਆਂ ਗਈਆਂ। ਇਸੇ ਕਾਰਨ ਪੁਲਸ ਨੇ ਇਸ ਦੁਕਾਨ ਦੇ ਮਾਲਕ ਅਤੇ ਟੀਮ ’ਤੇ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ’ਤੇ ਕੇਸ ਦਰਜ ਕਰ ਲਿਆ ਹੈ ਅਤੇ ਅਗੇਲਰੀ ਜਾਂਚ ਕੀਤੀ ਜਾ ਰਹੀ ਹੈ। 

PunjabKesari

ਮਿਲੀ ਜਾਣਕਾਰੀ ਮੁਤਾਬਕ ਅੱਜ ਸਵੇਰੇ ਇਥੋਂ ਦੇ ਬੰਗਾ ਰੋਡ ’ਤੇ ਸਥਿਤ ਇਕ ਕੱਪੜੇ ਦੇ ਪ੍ਰਮੁੱਖ ਵਪਾਰੀ ਵੱਲੋਂ ਸੋਸ਼ਲ ਮੀਡੀਆਂ ’ਤੇ ਆਪਣੀ ਦੁਕਾਨ ’ਤੇ ਸਵੇਰੇ ਤੜਕੇ 3 ਵਜੇ ਤੋਂ 5 ਵਜੇ ਤੱਕ ਸੇਲ ’ਚੋਂ ਸੂਟ ਖ਼ਰੀਦਣ ਲਈ ਦੂਰ ਦੁਰੇਡੇ ਤੋਂ ਪੁੱਜੀਆਂ ਔਰਤਾਂ ਨੂੰ ਸੂਟ ਨਾ ਪ੍ਰਾਪਤ ਹੋਣ 'ਤੇ ਦੁਕਾਨ ਬੰਦ ਕਰਨ ਦੇ ਰੋਸ ਵਜੋਂ ਗਾਹਕਾ ’ਚ ਭਾਰੀ ਰੋਸ ਪੈਂਦਾ ਹੋ ਗਿਆ ਅਤੇ ਕਈ ਔਰਤਾਂ ਵੱਲੋਂ ਨਾਅਰੇਬਾਜੀ ਵੀ ਕੀਤੀ ਗਈ।

ਪ੍ਰਾਪਤ ਜਾਣਕਾਰੀ ਮੁਤਾਬਕ ਬੰਗਾ ਰੋਡ ’ਤੇ ਸਥਿਤ ਆਸ਼ੂ ਦੀ ਹੱਟੀ ਨਾਮੀ ਦੁਕਾਨਦਾਰ ਜੋ ਅਕਸਰ ਸਸਤੇ ਸੂਟ ਵੇਚਣ ਦੀ ਚਰਚਾ ’ਚ ਰਹਿੰਦਾ ਹੈ। ਉਸ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ 5 ਹਜ਼ਾਰ ਤੋਂ ਉੱਪਰਲੀ ਕੀਮਤ ਦਾ ਸੂਟ ਸਵੇਰੇ 2 ਘੰਟੇ ਲਈ ਸਿਰਫ਼ 395 ਰੁਪਏ ’ਚ ਵੇਚਿਆ ਜਾਵੇਗਾ। ਉਸ ਦੀ ਵੀਡੀਓ ਦੇ ਲਾਲਚ ’ਚ ਆ ਕੇ ਵੱਡੀ ਗਿਣਤੀ ’ਚ ਔਰਤਾਂ ਆਪਣੇ ਪਰਿਵਾਰਾ ਸਮੇਤ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਗੁਰਦਾਸਪੁਰ, ਮਾਨਸਾ ਅਤੇ ਹੋਰ ਵੱਖ-ਵੱਖ ਜਿਲ੍ਹਿਆਂ ਤੋਂ ਲੋਕ ਬੀਤੀ ਦੇਰ ਰਾਤ ਪੁੱਜਣੇ ਸ਼ੁਰੂ ਹੋ ਗਏ ਅਤੇ ਸਵੇਰ ਤੱਕ ਦੋਵੇਂ ਪਾਸਿਆਂ ਨੂੰ ਕਰੀਬ ਅੱਧੇ ਤੋਂ ਜ਼ਿਆਦਾ ਕਿਲੋਮੀਟਰ ਲੋਕਾਂ ਦਾ ਇਕੱਠ ਹਜ਼ਾਰਾ ਦੀ ਗਿਣਤੀ ’ਚ ਜੁੜ ਗਿਆ।

ਇਹ ਵੀ ਪੜ੍ਹੋ: ਪਾਤੜਾਂ ਵਿਖੇ ਬਰਸਾਤੀ ਪਾਣੀ ’ਚ ਡੁੱਬਣ ਨਾਲ 7 ਸਾਲਾ ਬੱਚੇ ਦੀ ਦਰਦਨਾਕ ਮੌਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

PunjabKesari

ਦੁਕਾਨਦਾਰ ਵੱਲੋਂ ਕਰੀਬ 700 ਟੋਕਨ ਕੱਟ ਦਿੱਤੇ ਗਏ ਪਰ ਹਰ ਵਿਅਕਤੀ ਵੱਲੋਂ ਤੇਜ਼ੀ ਦਿਖਾਉਣ ਕਾਰਨ ਉੱਥੇ ਹੰਗਾਮਾ ਪੈਂਦਾ ਹੋ ਗਿਆ ਅਤੇ ਦੁਕਾਨਦਾਰ ਨੇ ਗਾਹਕਾਂ ਨੂੰ ਦੁਕਾਨ ਤੋਂ ਬਾਹਰ ਕੱਢ ਕੇ ਦੁਕਾਨ ਅੱਗੇ ਧਰਨਾ ਲੱਗਾ ਦਿੱਤਾ, ਜਿਸ ਕਾਰਨ ਬੰਗਾ-ਚੰਡੀਗੜ੍ਹ ਨੂੰ ਜਾਣ ਵਾਲਾ ਟ੍ਰੈਫ਼ਿਕ ਵੀ ਪ੍ਰਭਾਵਿਤ ਹੋਇਆ। ਤੜਕਸਾਰ ਭੀੜ ਇੰਨੀ ਇਕੱਠੀ ਹੋ ਗਈ ਕਿ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ’ਚ ਵੀ ਚਰਚਾ ਛਿੜ ਗਈ। ਘਟਨਾ ਦੀ ਸੂਚਨਾ ਮਿਲਦੇ ਸਾਰ ਐਸ.ਐਚ.ਓ ਸਿਟੀ ਸੁਰਜੀਤ ਸਿੰਘ ਅਤੇ ਪੀ. ਸੀ. ਆਰ. ਇੰਚਾਰਜ ਸ਼ੁਮਿੰਦਰ ਸਿੰਘ ਭੱਟੀ ਵੱਡੀ ਗਿਣਤੀ ’ਚ ਪੁਲੀਸ ਫ਼ੋਰਸ ਸਮੇਤ ਮੌਕੇ ’ਤੇ ਪੁੱਜੇ ਅਤੇ ਲੋਕਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਪਰ ਦੂਰੋਂ ਆਏ ਲੋਕ ਸ਼ਾਂਤ ਹੋਣ ਨੂੰ ਤਿਆਰ ਨਹੀਂ ਸਨ, ਜਿਸ ਕਾਰਨ ਪੁਲਸ ਨੂੰ ਬੰਦ ਦੁਕਾਨ ਅੱਗੇ ਫ਼ੋਰਸ ਵੀ ਤਾਇਨਾਤ ਕਰਨੀ ਪਈ ਤਾਂ ਜੋ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋ ਸਕੇ।

ਇਹ ਵੀ ਪੜ੍ਹੋ: ਕੈਪਟਨ ਵੱਲੋਂ ਮੰਤਰੀਆਂ ਤੇ ਪਾਰਟੀ ਆਗੂਆਂ ਨਾਲ ਮਿਲਣ ਦਾ ਸਿਲਸਿਲਾ ਜਾਰੀ, ਵਿਕਾਸ ਕਾਰਜਾਂ ਦੀ ਲੈ ਰਹੇ ਫੀਡਬੈਕ

ਐੱਸ. ਐੱਸ. ਪੀ. ਹਰਕਮਲਪ੍ਰੀਤ ਸਿੰਘ ਖੱਖ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਟੀ ਪੁਲਸ ਨੇ ਇਸ ਸਬੰਧ ’ਚ ਦੁਕਾਨ ਮਾਲਕ ਆਸ਼ੂ ਦੁੱਗਲ ਉਰਫ਼ ਅਰਮੇਸ਼ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਮੁਹੱਲਾ ਪ੍ਰਭਾਕਰ ਹਦੀਆਬਾਦ ਅਤੇ ਅੱਧੀ ਦਰਜਨ ਤੋਂ ਵੱਧ ਵਿਅਕਤੀਆਂ ਖ਼ਿਲਾਫ਼ ਪੰਜਾਬ ਸਰਕਾਰ ਦੀਆਂ ਹਦਾਇਤਾ ਦੀ ਉਲੰਘਣਾ ਕਰਕੇ ਇਸ ਵਕਤ ਦੁਕਾਨ ਦਾ ਸ਼ਟਰ ਖੋਲ੍ਹ ਕੇ ਸਰਕਾਰ ਦੇ ਨਿਯਮਾ ਦੀਆਂ ਧੱਜੀਆਂ ਉਡਾਈਆ ਹਨ, ਜਿਸ ਸਬੰਧ ’ਚ ਪੁਲਸ ਨੇ ਧਾਰਾ 188 ਆਈ. ਪੀ. ਸੀ, 51 ਡਿਜਾਸਟਰ ਮੈਨਜਮੈਂਟ ਐਕਟ 2005 ਤਹਿਤ ਕੇਸ ਦਰਜ ਕੀਤਾ ਹੈ। ਇਸ ਤੋਂ ਪਹਿਲਾਂ ਵੀ ਕੋਰੋਨਾ ਕਾਲ ’ਚ ਨਿਯਮਾ ਦੀਆਂ ਧੱਜੀਆਂ ਉਡਾਉਣ ਸਬੰਧੀ ਉਕਤ ਦੁਕਾਨਦਾਰ ਖ਼ਿਲਾਫ਼ ਕੇਸ ਦਰਜ ਹੋਇਆ ਸੀ।

ਇਹ ਵੀ ਪੜ੍ਹੋ: ਸੰਸਦ ਦੇ ਬਾਹਰ ਹੋਈ ਹਰਸਿਮਰਤ ਤੇ ਬਿੱਟੂ ਦੀ ਬਹਿਸ ’ਚ ਸੁਖਬੀਰ ਦੀ ਐਂਟਰੀ, ਦਿੱਤਾ ਵੱਡਾ ਬਿਆਨ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

shivani attri

Content Editor

Related News