ਪੱਟੀ ਸਟੇਸ਼ਨ ’ਤੇ ਟਾਇਲਟਾਂ ਬੰਦ, ਜਨਤਾ ਪ੍ਰੇਸ਼ਾਨ
Saturday, Jun 16, 2018 - 06:26 AM (IST)

ਪੱਟੀ, (ਪਾਠਕ)- ਪੱਟੀ ਦੇ ਰੇਲਵੇ ਸਟੇਸ਼ਨ ਵਿਖੇ ਬਣੀਆਂ ਟਾਇਲਟਾਂ ਦੇ ਦਰਵਾਜ਼ੇ ਹਮੇਸ਼ਾ ਬੰਦ ਹੀ ਰਹਿੰਦੇ ਹਨ, ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨ ਹੁੰਦੀ ਹੈ। ਅੱਜ ਪੱਟੀ ਨਗਰ ਕੌਂਸਲ ਦੇ ਈ. ਓ. ਅਨਿਲ ਕੁਮਾਰ ਵੱਲੋਂ ਟੀਮ ਸਮੇਤ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ ਅਤੇ ਖਾਮੀਅਾਂ ਸਬੰਧੀ ਸਟੇਸ਼ਨ ਮਾਸਟਰ ਨਾਲ ਮੀਟਿੰਗ ਕੀਤੀ।
ਇਸ ਮੌਕੇ ਨਗਰ ਕੌਂਸਲ ਦੇ ਈ. ਓ. ਅਨਿਲ ਕੁਮਾਰ ਨੇ ਦੱਸਿਆ ਕਿ ਦਫਤਰ ’ਚ ਸ਼ਹਿਰ ਦੇ ਕੁਝ ਲੋਕਾਂ ਨੇ ਸ਼ਿਕਾਇਤ ਕੀਤ ਕਿ ਰੇਲਵੇ ਸਟੇਸ਼ਨ ਪੱਟੀ ਵਿਖੇ ਬਣੀਆਂ ਟਾਇਲਟਾਂ ਦੇ ਦਰਵਾਜ਼ੇ ਬੰਦ ਹੀ ਰਹਿੰਦੇ ਹਨ, ਜਿਸ ਕਾਰਨ ਅੱਜ ਚੈਕਿੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਰੇਲਵੇ ਸਟੇਸ਼ਨ ’ਤੇ ਸਾਫ-ਸਫਾਈ ਦਾ ਪ੍ਰਬੰਦ ਵੀ ਸਹੀ ਨਹੀਂ ਪਾਇਆ ਗਿਆ, ਜਿਸ ਸਬੰਧੀ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਲਿਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਵੱਲੋਂ ਰੇਲਵੇ ਸਟੇਸ਼ਨ ’ਤੇ ਡਸਟਬਿਨ ਵੀ ਨਹੀਂ ਰੱਖੇ ਗਏ।