ਨਾਭਾ ਦੇ ਵਿਧਾਇਕ ਦੇਵ ਮਾਨ ਤੇ ਸਫ਼ਾਈ ਸੇਵਕਾਂ ਵਿਚਾਲੇ ਹੋਈ ਗਹਿਮਾ-ਗਹਿਮੀ, ਪਿਆ ਭੜਥੂ

Friday, Jul 15, 2022 - 02:02 AM (IST)

ਨਾਭਾ (ਰਾਹੁਲ ਖੁਰਾਣਾ) : ਨਾਭਾ ਵਿਖੇ ਐੱਸ ਸੀ/ਬੀ ਸੀ ਸੰਗਠਨ ਵੱਲੋਂ ਲਾਅ ਅਫ਼ਸਰਾਂ ਦੀ ਨਿਯੁਕਤੀ ਨੂੰ ਲੈ ਕੇ ਨਾਭਾ ਦੇ ਬੋੜਾ ਗੇਟ ਚੌਕ ਵਿਖੇ ਧਰਨਾ ਲਗਾਇਆ ਗਿਆ ਸੀ, ਜਿਸ ਤੋਂ ਬਾਅਦ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵੱਲੋਂ ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਸੀਨੀਅਰ ਵਾਈਸ ਪ੍ਰਧਾਨ ਨੂੰ ਨਗਰ ਕੌਂਸਲ ਬੁਲਾਇਆ ਗਿਆ। ਇਸ ਦੌਰਾਨ ਦੇਵ ਮਾਨ ਤੇ ਸਫ਼ਾਈ ਸੇਵਕਾਂ ਵਿਚਕਾਰ ਬਹਿਸ ਹੋ ਗਈ, ਜਿਸ ਤੋਂ ਬਾਅਦ ਦੇਵ ਮਾਨ ਵੱਲੋਂ ਪੁਲਸ ਨੂੰ ਬੁਲਾ ਕੇ 2 ਸਫ਼ਾਈ ਸੇਵਕਾਂ ਨੂੰ ਜਿਨ੍ਹਾਂ 'ਚ ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਸੀਨੀਅਰ ਵਾਈਸ ਪ੍ਰਧਾਨ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਇਸ 'ਤੇ ਰੋਹ 'ਚ ਆਏ ਐੱਸ ਸੀ/ਬੀ ਸੀ ਸੰਗਠਨ ਦੇ ਆਗੂਆਂ ਨੇ ਵਿਧਾਇਕ ਦੇਵ ਮਾਨ ਦੇ ਦਫ਼ਤਰ ਦੇ ਬਾਹਰ ਧਰਨਾ ਲਾ ਦਿੱਤਾ ਤੇ ਕਿਹਾ ਕਿ ਵਿਧਾਇਕ ਧੱਕੇਸ਼ਾਹੀ ਕਰ ਰਿਹਾ।

ਖ਼ਬਰ ਇਹ ਵੀ : ਮਸ਼ਹੂਰ ਪੰਜਾਬੀ ਗਾਇਕ ਗ੍ਰਿਫ਼ਤਾਰ ਤਾਂ ਉਥੇ ਮੂਸੇਵਾਲਾ ਕਤਲ ਕਾਂਡ 'ਚ ਸ਼ਾਰਪ ਸ਼ੂਟਰ ਦਾ ਮਿਲਿਆ ਰਿਮਾਂਡ, ਪੜ੍ਹੋ TOP 10

ਉਨ੍ਹਾਂ ਮੰਗ ਕੀਤੀ ਕਿ ਸਾਡੇ ਸਾਥੀਆਂ ਨੂੰ ਛੱਡਿਆ ਜਾਵੇ, ਨਹੀਂ ਤਾਂ ਧਰਨਾ ਜਾਰੀ ਰਹੇਗਾ। ਇਕ ਘੰਟੇ ਦੇ ਧਰਨੇ ਤੋਂ ਬਾਅਦ ਜਦੋਂ ਸਫ਼ਾਈ ਸੇਵਕਾਂ ਦੇ ਸਮਰਥਕ ਵਿਧਾਇਕ ਦੇ ਦਫ਼ਤਰ ਦੇ ਬਾਹਰ ਡਟੇ ਰਹੇ ਤਾਂ ਮਜਬੂਰੀਵੱਸ ਨਾਭਾ ਕੋਤਵਾਲੀ ਪੁਲਸ ਨੇ ਸਫ਼ਾਈ ਸੇਵਕ ਯੂਨੀਅਨ ਆਗੂ ਸੰਦੀਪ ਬਾਲੀ ਤੇ ਉਸ ਦੇ ਸਾਥੀ ਨੂੰ ਛੱਡ ਦਿੱਤਾ, ਜਿਸ ਤੋਂ ਬਾਅਦ ਦੇਵ ਮਾਨ ਨੇ ਖੁਦ ਧਰਨੇ ਵਿੱਚ ਪਹੁੰਚ ਕੇ ਕਿਹਾ ਕਿ ਮੇਰਾ ਕੋਈ ਕਸੂਰ ਨਹੀਂ, ਮੈਂ ਤਾਂ ਉਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਕੰਮ 'ਤੇ ਕਿਉਂ ਨਹੀਂ ਜਾ ਰਹੇ ਅਤੇ ਧਰਨੇ 'ਚ ਸ਼ਾਮਲ ਹੋ ਰਹੇ ਹੋ। ਦੇਵ ਮਾਨ ਦੀ ਦਖ਼ਲਅੰਦਾਜ਼ੀ ਤੋਂ ਬਾਅਦ ਇਹ ਧਰਨਾ ਖ਼ਤਮ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : ਜ਼ੀਰਾ ਦੇ ਸਿਵਲ ਹਸਪਤਾਲ ’ਚ ਹੋਇਆ ਖ਼ੂਨੀ ਟਕਰਾਅ, ਚੱਲੀਆਂ ਤਲਵਾਰਾਂ, ਮਰੀਜ਼ ਤੇ ਡਾਕਟਰ ਸਹਿਮੇ

ਇਸ ਮੌਕੇ ਡਾ. ਅੰਬੇਡਕਰ ਕਰਮਚਾਰੀ ਮਹਾਸੰਘ ਦੇ ਸੂਬਾ ਪ੍ਰਧਾਨ ਜਤਿੰਦਰ ਮੱਟੂ ਨੇ ਕਿਹਾ ਕਿ ਸਾਨੂੰ ਅਧਿਕਾਰ ਹੈ ਕਿ ਅਸੀਂ ਰੋਸ ਪ੍ਰਦਰਸ਼ਨ ਕਰ ਸਕਦੇ ਹਾਂ ਅਤੇ ਜਿਸ ਢੰਗ ਨਾਲ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵੱਲੋਂ ਸਫ਼ਾਈ ਸੇਵਕ ਆਗੂਆਂ ਨੂੰ ਪੁਲਸ ਹਿਰਾਸਤ ਵਿੱਚ ਭੇਜਿਆ ਗਿਆ, ਇਹ ਬਹੁਤ ਹੀ ਨਿੰਦਣਯੋਗ ਗੱਲ ਹੈ। ਸਫ਼ਾਈ ਸੇਵਕ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਸੰਦੀਪ ਬਾਲੀ ਨੇ ਕਿਹਾ ਕਿ ਸਾਨੂੰ ਹਲਕਾ ਵਿਧਾਇਕ ਦੇਵ ਮਾਨ ਵੱਲੋਂ ਬੁਲਾਇਆ ਗਿਆ ਸੀ, ਅਸੀਂ ਜਦੋਂ ਨਗਰ ਕੌਂਸਲ ਵਿੱਚ ਪਹੁੰਚੇ ਤਾਂ ਸਾਡੀ ਉਨ੍ਹਾਂ ਨਾਲ ਕਿਹਾ-ਸੁਣੀ ਹੋ ਗਈ, ਜਿਸ ਤੋਂ ਬਾਅਦ ਪੁਲਸ ਸਾਨੂੰ ਥਾਣੇ ਲੈ ਗਈ ਤੇ ਹੁਣ ਛੱਡ ਦਿੱਤਾ ਗਿਆ ਹੈ। ਸਾਡਾ ਅਧਿਕਾਰ ਹੈ ਕਿ ਅਸੀਂ ਆਪਣੇ ਸਮਾਜ ਦੇ ਹੱਕਾਂ ਲਈ ਧਰਨਿਆਂ ਵਿੱਚ ਸ਼ਾਮਲ ਹੋ ਸਕਦੇ ਹਾਂ।

ਇਹ ਵੀ ਪੜ੍ਹੋ : 8 ਲੱਖ 90 ਹਜ਼ਾਰ ਦੀ ਲੁੱਟ ਦੇ ਮਾਮਲੇ ’ਚ 3 ਗ੍ਰਿਫ਼ਤਾਰ, ਦੋਸ਼ੀਆਂ ਤੋਂ ਲੁੱਟ ਦੇ ਪੈਸੇ ਤੇ ਪਿਸਤੌਲ ਬਰਾਮਦ

ਇਸ ਮੌਕੇ ਵਿਧਾਇਕ ਦੇਵ ਮਾਨ ਨੇ ਕਿਹਾ ਕਿ ਸ਼ਹਿਰ 'ਚ ਸਫ਼ਾਈ ਦਾ ਬਹੁਤ ਬੁਰਾ ਹਾਲ ਸੀ ਅਤੇ ਇਹ ਸਾਰੇ ਸਫ਼ਾਈ ਸੇਵਕ ਧਰਨੇ 'ਚ ਸ਼ਾਮਲ ਸਨ, ਜਦੋਂ ਮੈਂ ਇਨ੍ਹਾਂ ਨੂੰ ਪੁੱਛਿਆ ਤਾਂ ਗਾਲੀ-ਗਲੋਚ ਕਰਨ ਲੱਗ ਪਏ, ਜਿਸ ਤੋਂ ਬਾਅਦ ਪੁਲਸ ਨੇ ਇਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ ਪਰ ਬਾਅਦ ਵਿੱਚ ਛੱਡ ਦਿੱਤਾ ਗਿਆ ਹੈ। ਜੋ ਲਾਅ ਅਫ਼ਸਰਾਂ ਦਾ ਨਿਯੁਕਤੀ ਪੱਤਰ ਪੰਜਾਬ ਸਰਕਾਰ ਵੱਲੋਂ ਰੱਦ ਕੀਤਾ ਗਿਆ ਹੈ, ਇਹ ਨਿੰਦਣਯੋਗ ਹੈ ਤੇ ਮੈਂ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਧਿਆਨ 'ਚ ਲਿਆਂਦਾ ਹੈ ਕਿਉਂਕਿ ਮੈਂ ਵੀ ਇਕ ਦਲਿਤ ਸਮਾਜ ਵਿਧਾਇਕ ਹਾਂ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News