ਹੌਲਦਾਰ ਨੂੰ ਧੱਕਾ ਦੇ ਕੇ ਹਵਾਲਾਤੀ ਹੋਇਆ ਹਸਪਤਾਲ ’ਚੋਂ ਗਾਇਬ , ਕੇਸ ਦਰਜ
Wednesday, Jun 29, 2022 - 05:57 PM (IST)

ਸੰਗਰੂਰ (ਵਿਵੇਕ ਸਿੰਧਵਾਨੀ) : ਸਿਵਲ ਹਸਪਤਾਲ ਸੰਗਰੂਰ ਵਿਚ ਦਾਖਲ ਇਕ ਹਵਾਲਾਤੀ ਹੌਲਦਾਰ ਨੂੰ ਧੱਕਾ ਦੇ ਕੇ ਫਰਾਰ ਹੋ ਗਿਆ। ਜਿਸ ਪੁਲਸ ਨੇ ਬਾਅਦ ਵਿਚ ਕਾਬੂ ਕਰ ਲਿਆ ਅਤੇ ਉਕਤ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਜਾਣਕਾਰੀ ਦਿੰਦਿਆਂ ਥਾਣਾ ਸਿਟੀ ਸੰਗਰੂਰ ਦੇ ਪੁਲਸ ਅਧਿਕਾਰੀ ਬਾਦਲ ਸਿੰਘ ਨੇ ਦੱਸਿਆ ਕਿ ਪੁਲਸ ਕੋਲ ਹੌਲਦਾਰ ਪ੍ਰੀਤਮ ਸਿੰਘ ਨੇ ਬਿਆਨ ਦਰਜ ਕਰਵਾਏ ਕਿ ਹਵਾਲਾਤੀ ਸ਼ਿਵ ਕੁਮਾਰ ਵਾਸੀ ਸੰਗਰੂਰ ਨੂੰ ਇਲਾਜ ਲਈ ਸਿਵਲ ਹਸਪਤਾਲ ਸੰਗਰੂਰ ਲਿਆਂਦਾ ਗਿਆ ਸੀ।
ਇਸ ਦੌਰਾਨ ਉਹ ਬਾਥਰੂਮ ਕਰਨ ਲਈ ਚਲਾ ਗਿਆ ਜਦੋਂ ਉਹ ਬਾਥਰੂਮ ’ਚੋਂ ਬਾਹਰ ਆਇਆ ਤਾਂ ਮੈਨੂੰ ਧੱਕਾ ਦੇ ਕੇ ਹਸਪਤਾਲ ’ਚੋਂ ਗਾਇਬ ਹੋ ਗਿਆ। ਬਾਅਦ ’ਚ ਸ਼ਾਮ 5 ਵਜੇ ਦੇ ਕਰੀਬ ਉਸ ਨੂੰ ਸਬਜ਼ੀ ਮੰਡੀ ਨਜ਼ਦੀਕ ਕਾਬੂ ਕਰ ਲਿਆ ਗਿਆ। ਉਨ੍ਹਾਂ ਦੀ ਸ਼ਿਕਾਇਤ ਦੇ ਆਧਾਰ ’ਤੇ ਹਵਾਲਾਤੀ ਸ਼ਿਵ ਕੁਮਾਰ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।