ਜੇਲ ’ਚੋਂ ਸਿਵਲ ਹਸਪਤਾਲ ਇਲਾਜ ਲਈ ਲਿਆਂਦੇ ਕੈਦੀ ਨੇ ਲਗਾਏ ਵੱਡੇ ਦੋਸ਼, ਵਾਇਰਲ ਹੋਈ ਵੀਡੀਓ

Sunday, Aug 28, 2022 - 01:48 PM (IST)

ਜੇਲ ’ਚੋਂ ਸਿਵਲ ਹਸਪਤਾਲ ਇਲਾਜ ਲਈ ਲਿਆਂਦੇ ਕੈਦੀ ਨੇ ਲਗਾਏ ਵੱਡੇ ਦੋਸ਼, ਵਾਇਰਲ ਹੋਈ ਵੀਡੀਓ

ਲੁਧਿਆਣਾ (ਸਿਆਲ) : ਤਾਜਪੁਰ ਰੋਡ ਦੀ ਬ੍ਰੋਸਟਲ ਜੇਲ੍ਹ ਵਿਚ ਸਿਵਲ ਹਸਪਤਾਲ ਵਿਚ ਇਲਾਜ ਲਈ ਲਿਆਂਦੇ ਗਏ ਕੈਦੀ ਨੇ ਜੇਲ ਪ੍ਰਸ਼ਾਸਨ ’ਤੇ ਗੰਭੀਰ ਦੋਸ਼ ਲਗਾਏ ਹਨ। ਵਾਇਰਲ ਹੋ ਰਹੀ ਇਕ ਵੀਡੀਓ ਵਿਚ ਕੈਦੀ ਨੇ ਸਿਵਲ ਹਸਪਤਾਲ ਵਿਚ ਪੱਤਰਕਾਰਾਂ ਨੂੰ ਦੱਸਿਆ ਕਿ ਸਰੀਰ ਵਿਚ ਲੱਗੀਆਂ ਸੱਟਾਂ ਦੇ ਚੱਲਦੇ ਉਸ ਦੇ ਹੱਥਾਂ ਅਤੇ ਲੱਤਾਂ ਤੋਂ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਖੂਨ ਵਹਿ ਰਿਹਾ ਹੈ ਪਰ ਜੇਲ ਅਧਿਕਾਰੀਆਂ ਨੂੰ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਇਲਾਜ ਨਹੀਂ ਕਰਵਾਇਆ ਜਾ ਰਿਹਾ।

ਉਸ ਨੇ ਇਕ ਜੇਲ ਅਧਿਕਾਰੀ ’ਤੇ ਇਹ ਵੀ ਦੋਸ਼ ਲਗਾਇਆ ਕਿ ਉਹ ਉਸ  ਤੂੰ ਭਾਵੇਂ ਮਰ ਜਾ ਮੈਨੂੰ ਕੋਈ ਪ੍ਰਵਾਹ ਨਹੀ, ਇਸ ਤਰ੍ਹਾਂ ਦੇ ਬੋਲ ਬੋਲ ਕੇ ਕੈਦੀ ਹਸਪਤਾਲ ਵਿਚ ਜ਼ੋਰ-ਜ਼ੋਰ ਦੀ ਰੌਲਾ ਪਾ ਰਿਹਾ ਹੈ ਅਤੇ ਪੁਲਸ ਮੁਲਾਜ਼ਮਾਂ ਨੂੰ ਵੀ ਕਹਿ ਰਿਹਾ ਹੈ ਕਿ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਮੈਨੂੰ ਇਲਾਜ ਲਈ ਲਿਆਂਦਾ ਜਾਵੇ। ਜੇਲ ਪ੍ਰਸ਼ਾਸਨ ’ਤੇ ਕੈਦੀ ਵਲੋਂ ਲਗਾਏ ਗਏ ਦੋਸ਼ਾਂ ਦੇ ਬਾਰੇ ਜਦੋਂ ਅਧਿਕਾਰੀਆਂ ਦਾ ਪੱਖ ਜਾਨਣ ਲਈ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਨਹੀਂ ਹੋ ਸਕਿਆ।


author

Gurminder Singh

Content Editor

Related News