ਸ਼ਹਿਰ ਦੇ ਦਿੱਗਜਾਂ ਨੇ ਇਕ ਮੰਚ ’ਤੇ ਆ ਕੇ ਵਜਾਇਆ ਸੰਜੀਵ ਅਰੋੜਾ ਦੀ ਜਿੱਤ ਦਾ ਬਿਗੁਲ
Monday, Jun 16, 2025 - 03:42 PM (IST)

ਲੁਧਿਆਣਾ (ਬਿਊਰੋ) : ਹਲਕਾ ਪੱਛਮੀ ’ਚ ਹੋ ਰਹੀ ਉਪ ਚੋਣ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਦੇ ਹੱਕ ’ਚ ਐਤਵਾਰ ਨੂੰ ਉਸ ਸਮੇਂ ਇਕ ਪਾਸੜ ਮਾਹੌਲ ਨਜ਼ਰ ਆਇਆ, ਜਦ ਸ਼ਹਿਰ ਦੇ ਦਿੱਗਜਾਂ ਨੇ ਇਕ ਮੰਚ ’ਤੇ ਆ ਕੇ ਮੰਤਰੀ ਬਣਾਉਣ ਦੇ ਲਈ ਸੰਜੀਵ ਅਰੋੜਾ ਦੀ ਜਿੱਤ ਦਾ ਬਿਗੁਲ ਵਜਾਇਆ। ਇਨ੍ਹਾਂ ’ਚ ਕਮਲ ਓਸਵਾਲ, ਰਜਿੰਦਰ ਗੁਪਤਾ, ਅਨੂਪ ਬੇਕਟਰ, ਗਗਨ ਖੰਨਾ, ਡਾ. ਸੰਦੀਪ ਪੁਰੀ, ਡਾ. ਜੀ. ਐੱਸ. ਵਾਂਡਰ, ਸੰਜੀਵ ਗਰਗ, ਰਾਜੇਸ਼ ਅਗਰਵਾਲ, ਸੰਜੀਵ ਕਾਲੜਾ ਦੇ ਨਾਮ ਮੁੱਖ ਤੌਰ ’ਤੇ ਸ਼ਾਮਲ ਹਨ।
ਮੀਟਿੰਗ ’ਚ ਸੰਜੀਵ ਅਰੋੜਾ ਨੇ ਲੁਧਿਆਣਾ ’ਚ ਪੈਂਡਿੰਗ ਨਾਗਰਿਕ ਮੁੱਦਿਆਂ ਨੂੰ ਹੱਲ ਕਰਨ ਅਤੇ ਬੁਨਿਆਦੀ ਢਾਂਚੇ ’ਚ ਸੁਧਾਰ ਲਈ ਆਪਣੀ ਪ੍ਰਤੀਬੱਧਤਾ ’ਤੇ ਜ਼ੋਰ ਦਿਤਾ। ਸੰਜੀਵ ਅਰੋੜਾ ਨੇ ਕਿਹਾ ਕਿ ਉਨ੍ਹਾਂ ਨੇ ਉਨ੍ਹਾਂ ਨਾਲ ਸੰਪਰਕ ਕਰਨ ਵਾਲੇ ਹਰ ਵਿਅਕਤੀ ਦੀ ਸਮੱਸਿਆਵਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਵਿਧਾਇਕ ਬਣਨ ਉਹ ਵਿਕਾਸ ਦੀ ਗਤੀ ਨੂੰ ਤੇਜ਼ ਕਰਨ ਦੇ ਨਾਲ ਹਲਕਾ ਪੱਛਮੀ ਦੀ ਸਵਰਗੀਕਰਨ ਪ੍ਰਗਤੀ ਯਕੀਨੀ ਕਰਨ ਦੇਲਈ ਜ਼ਿਆਦਾ ਜ਼ੋਸ਼ ਦੇ ਨਾਲ ਕੰਮ ਕਰਨਗੇ। ਕਿਉਂਕਿ ਉਹ ਲੋਕਾਂ ਨਾਲ ਕਦੇ ਝੂਠੇ ਵਾਅਦੇ ਨਹੀਂ ਕਰਦੇ ਅਤੇ ਸਮਾਜ ਦੀ ਸੇਵਾ ਕਰਨ ਨਾਲ ਉਨ੍ਹਾਂ ਨੂੰ ਅੰਦਰੂਨੀ ਸੰਤੁਸ਼ਟੀ ਮਿਲਦੀ ਹੈ, ਜਿਸ ਦਾ ਸਬੂਤ ਲਾਲ ਲਕੀਰ ਦੇ ਅਧੀਨ ਆਉਣ ਵਾਲੇ ਖੇਤਰਾਂ ’ਚ ਲੋਕਾਂ ਨੂੰ ਘਰਾਂ ’ਚ ਮਾਲਿਕਾਨਾ ਹੱਕ ਪ੍ਰਦਾਨ ਕਰਨ ਵਰਗੇ 70 ਸਾਲਾਂ ਤੋਂ ਪੈਂਡਿੰਗ ਮੁੱਦਿਆਂ ਨੂੰ ਹੱਲ ਕਰਨ ਦੇ ਰੂਪ ’ਚ ਸਭ ਦੇ ਸਾਹਮਣੇ ਹੈ, ਜਿਸ ਨੂੰ ਲੈ ਕੇ ਲੋਕਾਂ ਦੇ ਉਤਸ਼ਾਹ ਨੇ ਉਨ੍ਹਾਂ ਦੀ ਜ਼ਿੰਮੇਦਾਰੀ ਵਧਾ ਦਿੱਤੀ ਹੈ।