ਪਤੰਗਬਾਜ਼ੀ ਦੇ ਸ਼ੌਕੀਨ ਹੋ ਜਾਣ ਸਾਵਧਾਨ!

Saturday, Jan 13, 2018 - 06:14 AM (IST)

ਲੁਧਿਆਣਾ (ਰਿਸ਼ੀ)-ਪਤੰਗਬਾਜ਼ੀ ਦੇ ਸ਼ੌਕੀਨ ਲੋਕ ਸਾਵਧਾਨ ਹੋ ਜਾਣ !  ਜੇਕਰ ਲੋਹੜੀ 'ਤੇ ਉਹ ਚਾਈਨਾ ਡੋਰ ਨਾਲ ਪਤੰਗ ਉਡਾਉਂਦੇ ਫੜੇ ਗਏ ਤਾਂ ਉਨ੍ਹਾਂ 'ਤੇ ਤੁਰੰਤ ਐੱਫ. ਆਰ. ਆਈ. ਹੋਵੇਗੀ। ਉਪਰੋਕਤ ਜਾਣਕਾਰੀ ਪੁਲਸ ਕਮਿਸ਼ਨਰ ਆਰ. ਐੱਨ. ਢੋਕੇ ਨੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਆਮਜਨ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਚਾਈਨਾ ਡੋਰ ਦੀ ਵਿਕਰੀ ਅਤੇ ਸਟੋਰ ਕਰ ਕੇ ਰੱਖਣ 'ਤੇ ਤਾਂ ਪਹਿਲਾ ਹੀ ਪਾਬੰਦੀ ਲਾਈ ਜਾ ਚੁੱਕੀ ਹੈ। ਹੁਣ ਇਸ ਡੋਰ ਦਾ ਪ੍ਰਯੋਗ ਕਰਨ ਵਾਲਿਆਂ 'ਤੇ ਵੀ ਸਖ਼ਤੀ ਵਰਤੀ ਜਾ ਰਹੀ ਹੈ ਤਾਂ ਕਿ ਇਹ ਖੂਨੀ ਡੋਰ ਆਪਣਾ ਕਹਿਰ ਨਾ ਮਚਾ ਸਕੇ। ਇਸ ਲਈ ਧਾਰਾ 144 ਦਾ ਪ੍ਰਯੋਗ ਕਰ ਚਾਈਨਾ ਡੋਰ 'ਤੇ ਪਾਬੰਦੀ ਲਾਈ ਗਈ ਹੈ। 
ਸਿਵਲ ਵਰਦੀ 'ਚ ਘੁੰਮੇਗੀ ਪੁਲਸ
ਸੂਤਰਾਂ ਅਨੁਸਾਰ ਲੋਹੜੀ ਦੇ ਦਿਨ ਸ਼ਹਿਰ ਦੇ ਹਰੇਕ ਇਲਾਕੇ 'ਚ ਪੁਲਸ ਫੋਰਸ ਸਿਵਲ ਵਰਦੀ ਵਿਚ ਘੁੰਮੇਗੀ, ਪੁਲਸ ਦਾ ਕੰਮ ਚਾਈਨਾ ਡੋਰ ਵੇਚਣ ਅਤੇ ਪਤੰਗ ਉਡਾਉਣ ਲਈ ਪ੍ਰਯੋਗ ਵਾਲਿਆਂ ਨੂੰ ਦਬੋਚਣਾ ਹੋਵੇਗਾ। ਇਸ ਲਈ ਕਈ ਟੀਮਾਂ ਬਣਾਈਆਂ ਗਈਆਂ ਹਨ, ਜੋ ਉੱਚ ਅਧਿਕਾਰੀਆਂ ਦੀ ਸੁਪਰਵੀਜ਼ਨ 'ਚ ਕੰਮ ਕਰਨਗੀਆਂ ਅਤੇ ਹਰ ਘੰਟੇ ਪੁਲਸ ਨੂੰ ਰਿਪੋਰਟ ਦੇਣਗੀਆਂ। 


Related News