ਬਾਲ ਦਿਵਸ ’ਤੇ ਸਿੱਖਿਆ ਵਿਭਾਗ ਕਰੇਗਾ ਨਵੀਂ ਪਹਿਲ, ਹਰੇਕ ਸਰਕਾਰੀ ਸਕੂਲ ਦਾ ਤਿਆਰ ਹੋਵੇਗਾ ਆਪਣਾ ਮੈਗਜ਼ੀਨ

Saturday, Oct 29, 2022 - 05:00 AM (IST)

ਲੁਧਿਆਣਾ (ਵਿੱਕੀ)–ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਾਰੇ ਸਰਕਾਰੀ ਸਕੂਲਾਂ ’ਚ ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਦੀ ਕਲਾਤਮਕ, ਰਚਨਾਤਮਕ ਤੇ ਸਾਹਿਤਕ ਰੁਚੀਆਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਹਰ ਸਕੂਲ ਦਾ ਆਪਣਾ ਸਕੂਲ ਮੈਗਜ਼ੀਨ ਤਿਆਰ ਕਰਵਾ ਕੇ ਉਸ ਦੇ ਨਵੰਬਰ ਮਹੀਨੇ ’ਚ ਜਾਰੀ ਕਰਵਾਉਣ ਦੀ ਯੋਜਨਾ ਬਣਾਈ ਹੈ। ਸਟੇਟ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਵੱਲੋਂ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਸੈਕੰਡਰੀ/ਐਲੀਮੈਂਟਰੀ ਸਿੱਖਿਆ) ਅਤੇ ਸਾਰੇ ਸਕੂਲ ਮੁਖੀਆਂ ਨੂੰ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਸ ਅਨੁਸਾਰ ਸਕੂਲਾਂ ਵੱਲੋਂ ਸਕੂਲ ਮੈਗਜ਼ੀਨ ਹਸਤਲਿਖਤ ਜਾਂ ਪ੍ਰਿੰਟਿਡ ਕਿਸੇ ਵੀ ਰੂਪ ’ਚ ਤਿਆਰ ਕੀਤਾ ਜਾ ਸਕਦਾ ਹੈ।

ਇਹ ਖ਼ਬਰ ਵੀ ਪੜ੍ਹੋ : ਸੁਨੀਲ ਸ਼ੈੱਟੀ ਪਤਨੀ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ (ਦੇਖੋ ਤਸਵੀਰਾਂ)

ਸਕੂਲ ਮੈਗਜ਼ੀਨ ਨੂੰ 14 ਨਵੰਬਰ ਨੂੰ ਬਾਲ ਦਿਵਸ ਵਾਲੇ ਦਿਨ ’ਤੇ ਜਾਰੀ ਕਰਨ ਦਾ ਪ੍ਰੋਗਰਾਮ ਜਾਰੀ ਕੀਤਾ ਜਾਵੇਗਾ। ਇਸ ਸਬੰਧ ’ਚ ਸਕੂਲ ਮੁਖੀ ਵੱਲੋਂ ਆਪਣੇ ਪੱਧਰ ’ਤੇ ਇਸ ਤਰ੍ਹਾਂ ਦੀ ਯੋਜਨਾ ਬਣਾਈ ਜਾਵੇਗੀ ਕਿ ਸਕੂਲ ਮੈਗਜ਼ੀਨ ਕਮਿਊਨਿਟੀ ਦੇ ਮਾਣਯੋਗ ਵਿਅਕਤੀਆਂ ਦੀ ਮੌਜੂਦਗੀ ’ਚ ਜਾਰੀ ਕੀਤਾ ਜਾ ਸਕੇ।

ਇਹ ਖ਼ਬਰ ਵੀ ਪੜ੍ਹੋ : ਪਿਓ ਦਾ ਸਿਵਾ ਠੰਡਾ ਹੋਣ ਤੋਂ ਪਹਿਲਾਂ ਪੁੱਤ ਦੀ ਦਰਦਨਾਕ ਮੌਤ, ਭਿਆਨਕ ਸੜਕ ਹਾਦਸੇ ’ਚ ਗਈਆਂ 3 ਜਾਨਾਂ

ਸਕੂਲ ਮੈਗਜ਼ੀਨ ਨੂੰ ਪੰਜਾਬੀ, ਹਿੰਦੀ, ਅੰਗਰੇਜ਼ੀ ਕਲਾ ਆਦਿ ਸੈਕਸ਼ਨ ’ਚ ਵੰਡਿਆ ਜਾ ਸਕਦਾ ਹੈ। ਸਕੂਲ ’ਚ ਕਿਸੇ ਇਕ ਅਧਿਆਪਕ ਨੂੰ ਮੈਗਜ਼ੀਨ ਦਾ ਸੰਪਾਦਕ ਬਣਾਇਆ ਜਾਵੇਗਾ ਅਤੇ ਜੇਕਰ ਸੰਭਵ ਹੋਵੇ ਤਾਂ ਮੈਗਜ਼ੀਨ ਦੇ ਹਰੇਕ ਸੈਕਸ਼ਨ ਦਾ ਸੰਪਾਦਕ ਵਿਦਿਆਰਥੀਆਂ ਨੂੰ ਬਣਾਇਆ ਜਾ ਸਕਦਾ ਹੈ। ਸਕੂਲ ਮੈਗਜ਼ੀਨ ’ਚ ਸਕੂਲ ਮੁਖੀ ਸਮੇਤ ਸਾਰੇ ਅਧਿਆਪਕਾਂ ਦੀ ਲਿਖਤ ਕਿਸੇ ਨਾ ਕਿਸੇ ਰੂਪ ’ਚ ਸ਼ਾਮਲ ਕੀਤੀ ਜਾਵੇਗੀ। ਮੈਗਜ਼ੀਨ ’ਚ ਵਿਦਿਆਰਥੀਆਂ ਦੇ ਬਾਲ ਗੀਤ, ਕਵਿਤਾਵਾਂ, ਬਚਪਨ ਦੀਆਂ ਯਾਦਾਂ, ਮੇਲੇ, ਤਿਉਹਾਰਾਂ, ਪਿੰਡ ਦੇ ਸਬੰਧ ’ਚ ਜਾਣਕਾਰੀ ਬੱਚੇ ਦੀ ਪੇਂਟਿੰਗ, ਸੁੰਦਰ ਵਿਚਾਰ, ਸਾਧਾਰਨ ਗਿਆਨ, ਸੁੰਦਰ ਲਿਖਾਈ ਦਾ ਨਮੂਨਾ ਆਦਿ ਰਚਨਾਵਾਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਇਹ ਮੈਗਜ਼ੀਨ ਹਰ ਹਾਲਤ ’ਚ ਬਾਲ ਦਿਵਸ ’ਤੇ 14 ਨਵੰਬਰ ਨੂੰ ਜਾਰੀ ਕੀਤਾ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ : ਵਿਦੇਸ਼ ਤੋਂ ਆਈ ਕੁੜੀ ਤੇ ਉਸ ਦੀ ਮਾਂ ’ਤੇ ਗੁਆਂਢੀ ਨੇ ਚਲਾਈ ਗੋਲ਼ੀ


Manoj

Content Editor

Related News