10 ਸਾਲਾ ਮਾਸੂਮ ਲਈ ਮਸੀਹਾ ਬਣ ਕੇ ਬਹੁੜੀ ਟਾਕਸ ਫ਼ੋਰਸ

Friday, Sep 13, 2024 - 03:38 PM (IST)

10 ਸਾਲਾ ਮਾਸੂਮ ਲਈ ਮਸੀਹਾ ਬਣ ਕੇ ਬਹੁੜੀ ਟਾਕਸ ਫ਼ੋਰਸ

ਲੁਧਿਆਣਾ (ਖੁਰਾਨਾ): ਅਸਿਸਟੈਂਟ ਲੇਬਰ ਕਮਿਸ਼ਨਰ ਸਰਬਜੋਤ ਸਿੰਘ ਸਿੱਧੂ ਦੇ ਨਿਰਦੇਸ਼ਾਂ 'ਤੇ ਜ਼ਿਲ੍ਹਾ ਟਾਸਕ ਫ਼ੋਰਸ ਟੀਮ ਵੱਲੋਂ ਦੁੱਗਰੀ ਇਲਾਕੇ ਦੇ ਪ੍ਰੀਤ ਨਗਰ ਵਿਚ ਸਥਿਤ ਆਈਸ ਫੈਕਟਰੀ ਵਿਚ ਰੇਡ ਕਰ ਕੇ ਤਕਰੀਬਨ 10 ਸਾਲਾ ਮਾਸੂਮ ਬੱਚੇ ਨੂੰ ਬਾਲ ਮਜ਼ਦੂਰੀ ਦੀ ਕੈਦ ਤੋਂ ਆਜ਼ਾਦੀ ਦੁਆਈ ਗਈ ਹੈ।

ਇਹ ਖ਼ਬਰ ਵੀ ਪੜ੍ਹੋ - ਔਰਤਾਂ ਲਈ Good News: ਬੈਂਕ ਖ਼ਾਤਿਆਂ 'ਚ ਅੱਜ ਹੀ ਆਉਣਗੇ ਹਜ਼ਾਰ-ਹਜ਼ਾਰ ਰੁਪਏ

ਜਾਣਕਾਰੀ ਮੁਤਾਬਕ ਉਕਤ ਕਾਰਵਾਈ ਨੂੰ ਜ਼ਿਲ੍ਹਾ ਟਾਸਕ ਫੋਰਸ ਟੀਮ ਵੱਲੋਂ ਸ਼ਿਕਾਇਤ ਦੇ ਅਧਾਰ 'ਤੇ ਅੰਜਾਮ ਦਿੱਤਾ ਗਿਆ ਹੈ। ਛਾਪੇਮਾਰੀ ਸਬੰਧੀ ਜਾਣਕਾਰੀ ਦਿੰਦਿਆਂ ਲੇਬਰ ਇਨਫੋਰਸਮੈਂਟ ਅਧਿਕਾਰੀ ਵਿਨੋਦ ਕੁਮਾਰ ਨੇ ਦੱਸਿਆ ਕਿ ਟੀਮ ਵੱਲੋਂ ਆਈਸ ਫੈਕਟਰੀ ਵਿਚ ਕੀਤੀ ਗਈ ਛਾਪੇਮਾਰੀ ਦੌਰਾਨ ਫੈਕਟਰੀ ਸੰਚਾਲਕਾਂ ਵੱਲੋਂ ਮਾਸੂਮ ਬੱਚੇ ਤੋਂ ਬਾਲ ਮਜ਼ਦੂਰੀ ਕਰਵਾਈ ਜਾ ਰਹੀ ਸੀ ਜੋ ਗੰਭੀਰ ਜੁਰਮ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਵਾਸੀ ਹੋ ਜਾਓ ਸਾਵਧਾਨ! ਜਾਰੀ ਹੋਈ Advisory, ਇਕ ਗਲਤੀ ਵੀ ਪੈ ਸਕਦੀ ਹੈ ਭਾਰੀ

ਉਨ੍ਹਾਂ ਦੱਸਿਆ ਕਿ ਮੌਕੇ 'ਤੇ ਬੱਚੇ ਨੂੰ ਰੈਸਕੀਊ ਕਰਵਾਉਣ ਤੋਂ ਬਾਅਦ ਸਥਾਨਕ ਸਿਵਲ ਹਸਪਤਾਲ ਵਿਚ ਮੈਡੀਕਲ ਜਾਂਚ ਕਰਵਾਉਣ ਤੋਂ ਬਾਅਦ ਬੱਚੇ ਨੂੰ ਚਾਈਲਡ ਵੈੱਲਫੇਅਰ ਕਮੇਟੀ ਨੂੰ ਸੌਂਪ ਦਿੱਤਾ ਗਿਆ ਹੈ ਤੇ ਹੁਣ ਜ਼ਿਲ੍ਹਾ ਟਾਸਕ ਫੋਰਸ ਟੀਮ ਵੱਲੋਂ ਫੈਕਟਰੀ ਸੰਚਾਲਕਾਂ ਦੇ ਖ਼ਿਲਾਫ਼ ਬਣਦੀ ਵਿਭਾਗੀ ਕਾਰਵਾਈ ਕੀਤੀ ਜਾ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News