ਮੁਕਤਸਰ : ਸੀਵਰੇਜ ਦੇ 8 ਫੁੱਟ ਡੂੰਘੇ ਟੋਏ ਵਿਚ ਡਿੱਗਣ ਨਾਲ ਚਾਰ ਸਾਲਾ ਬੱਚੇ ਦੀ ਮੌਤ

Sunday, Aug 20, 2017 - 06:13 PM (IST)

ਮੁਕਤਸਰ : ਸੀਵਰੇਜ ਦੇ 8 ਫੁੱਟ ਡੂੰਘੇ ਟੋਏ ਵਿਚ ਡਿੱਗਣ ਨਾਲ ਚਾਰ ਸਾਲਾ ਬੱਚੇ ਦੀ ਮੌਤ

ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) : ਮੁਕਤਸਰ ਦੇ ਮੌੜ ਰੋਡ 'ਤੇ ਸੀਵਰੇਜ ਦੇ 8 ਫੁੱਟ ਡੂੰਘੇ ਟੋਏ ਵਿਚ ਡਿੱਗਣ ਨਾਲ ਚਾਰ ਸਾਲਾ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਬੱਚੇ ਦਾ ਨਾਮ ਸਾਹਿਲ ਸੀ ਅਤੇ ਉਹ ਜਲਾਲਾਬਾਦ ਦਾ ਰਹਿਣ ਵਾਲਾ ਸੀ। ਐਤਵਾਰ ਨੂੰ ਸਾਹਿਲ ਮਾਤਾ-ਪਿਤਾ ਨਾਲ ਆਪਣੀ ਮਾਸੀ ਨੂੰ ਮਿਲਣ ਸ੍ਰੀ ਮੁਕਤਸਰ ਆਇਆ ਹੋਇਆ ਸੀ। ਇਸ ਦੌਰਾਨ ਉਹ ਸੀਵਰੇਜ ਦੇ 8 ਫੁੱਟ ਡੂੰਘੇ ਟੋਏ ਵਿਚ ਡਿੱਗ ਗਿਆ ਜਿਸ ਨਾਲ ਉਸ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਮ੍ਰਿਤਕ ਬੱਚੇ ਦੇ ਮਾਤਾ-ਪਿਤਾ ਨੇ ਕੋਈ ਵੀ ਪੁਲਸ ਕਾਰਵਾਈ ਤੋਂ ਇਨਕਾਰ ਕਰ ਦਿੱਤਾ।


Related News