ਜ਼ਰੂਰੀ ਖ਼ਬਰ : ਖਟਕੜ ਕਲਾਂ ਵਿਖੇ ਹੋਣ ਵਾਲੇ ਮੁੱਖ ਮੰਤਰੀ ਦੇ 'ਸਹੁੰ ਚੁੱਕ ਸਮਾਰੋਹ' ਨੂੰ ਲੈ ਕੇ ਰੂਟ ਪਲਾਨ ਜਾਰੀ
Tuesday, Mar 15, 2022 - 10:20 AM (IST)
ਬੰਗਾ, ਨਵਾਂਸ਼ਹਿਰ (ਚਮਨ/ਰਾਕੇਸ਼, ਜ.ਬ.) : ਸ਼ਹੀਦ ਭਗਤ ਸਿੰਘ ਨਗਰ ਪੁਲਸ ਨੇ ਖਟਕੜ ਕਲਾਂ ਵਿਖੇ ਹੋਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਰੋਹ ਦੇ ਮੱਦੇਨਜ਼ਰ ਆਮ ਲੋਕਾਂ ਦੀ ਸਹੂਲਤ ਅਤੇ ਸਮਾਰੋਹ ਵਿੱਚ ਪੁੱਜਣ ਵਾਲਿਆਂ ਲਈ ਰੂਟ ਪਲਾਨ ਜਾਰੀ ਕੀਤਾ ਹੈ। ਇਸ ਪਲਾਨ ਅਨੁਸਾਰ 16 ਮਾਰਚ ਨੂੰ ਜ਼ਿਲ੍ਹਾ ਲੁਧਿਆਣਾ, ਫਿਰੋਜ਼ਪੁਰ, ਫਾਜ਼ਿਲਕਾ, ਬਠਿੰਡਾ, ਮੋਗਾ, ਮੁਕਤਸਰ ਅਤੇ ਫਰੀਦਕੋਟ ਦੇ ਲੋਕ ਲੁਧਿਆਣਾ ਤੋਂ ਵਾਇਆ ਫਗਵਾੜਾ ਹੁੰਦੇ ਹੋਏ ਬੰਗਾ ਵਾਇਆ ਖਟਕੜ ਕਲਾਂ ਜਾਂ ਨਕੋਦਰ ਤੋਂ ਫਗਵਾੜਾ ਹੁੰਦੇ ਹੋਏ ਬੰਗਾ ਤੋਂ ਖਟਕੜ ਕਲਾਂ ਆ ਸਕਦੇ ਹਨ। ਉੱਥੇ ਹੀ ਜਲੰਧਰ, ਅੰਮ੍ਰਿਤਸਰ, ਤਰਨਤਾਰਨ ਅਤੇ ਕਪੂਰਥਲਾ ਤੋਂ ਆਉਣ ਲਈ ਰੂਟ ਫਗਵਾੜਾ ਬਾਈਪਾਸ ਤੋਂ ਬੰਗਾ ਤੋਂ ਖਟਕੜ ਕਲਾਂ ਹੋਵੇਗਾ।
ਇਸੇ ਤਰ੍ਹਾਂ ਜ਼ਿਲ੍ਹਾ ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ ਅਤੇ ਬਟਾਲਾ ਲਈ ਰੂਟ ਦਾ ਪ੍ਰਬੰਧ ਹੁਸ਼ਿਆਰਪੁਰ ਤੋਂ ਗੜਸ਼ੰਕਰ ਤੋਂ ਮੈਹਿੰਦੀਪੁਰ ਬਾਈਪਾਸ ਤੋਂ ਹੁੰਦੇ ਹੋਏ ਖਟਕੜ ਕਲਾਂ ਵਿਖੇ ਆਉਣ ਲਈ ਇਸ ਰੂਟ ਦੀ ਵਰਤੋਂ ਕੀਤੀ ਜਾ ਸਕਦੀ ਹੈ। ਸੰਗਰੂਰ, ਮਾਨਸਾ, ਬਰਨਾਲਾ ਤੋਂ ਆਉਣ ਵਾਲੇ ਵਿਅਕਤੀਆਂ ਵੱਲੋਂ ਲੁਧਿਆਣਾ ਤੋਂ ਫਿਲੌਰ ਤੋਂ ਨਗਰ ਤੋਂ ਅੱਪਰਾ ਤੋਂ ਮੁਕੰਦਪੁਰ ਤੋਂ ਬੰਗਾ ਜਾਂ ਚੱਕਦਾਨਾ ਤੋਂ ਮੁਕੰਦਪੁਰ ਤੋਂ ਬੰਗਾ ਤੋਂ ਹੁੰਦੇ ਹੋਏ ਖਟਕੜ ਕਲਾਂ ਆਇਆ ਜਾ ਸਕਦਾ ਹੈ। ਐੱਸ. ਏ. ਐੱਸ. ਨਗਰ (ਮੋਹਾਲੀ), ਪਟਿਆਲਾ, ਫਤਿਹਗੜ੍ਹ ਸਾਹਿਬ ਅਤੇ ਰੂਪਨਗਰ ਬਲਾਚੌਰ ਤੋਂ ਹੁੰਦੇ ਹੋਏ ਲੰਗੜੋਆ ਬਾਈਪਾਸ ਤੋਂ ਖਟਕੜ ਕਲਾਂ।
ਇਸ ਤੋਂ ਇਲਾਵਾ ਜੋ ਵੀ ਆਮ ਪਬਲਿਕ ਵੱਲੋਂ ਜਲੰਧਰ ਤੋਂ ਚੰਡੀਗੜ੍ਹ ਨੂੰ ਜਾਣਾ ਹੈ, ਉਹ ਵਾਇਆ ਹੁਸ਼ਿਆਰਪੁਰ ਤੋਂ ਬਲਾਚੌਰ ਵਾਇਆ ਰੂਪਨਗਰ ਹੁੰਦੇ ਹੋਏ ਚੰਡੀਗੜ੍ਹ ਜਾ ਸਕਦੇ ਹਨ ਜਾਂ ਫਿਰ ਜਲੰਧਰ ਤੋਂ ਫਗਵਾੜਾ ਹੁੰਦੇ ਹੋਏ ਲੁਧਿਆਣਾ ਤੋਂ ਚੰਡੀਗੜ੍ਹ ਜਾ ਸਕਦੇ ਹਨ। ਜੋ ਵੀ ਆਮ ਪਬਲਿਕ ਵੱਲੋ ਚੰਡੀਗੜ੍ਹ ਤੋਂ ਜਲੰਧਰ ਨੂੰ ਜਾਣਾ ਹੈ, ਉਹ ਵਾਇਆ ਚੰਡੀਗੜ੍ਹ ਤੋਂ ਲੁਧਿਆਣਾ ਤੋਂ ਫਗਵਾੜਾ ਤੋਂ ਜਲੰਧਰ ਹੁੰਦੇ ਹੋਏ ਅੰਮ੍ਰਿਤਸਰ ਜਾ ਸਕਦੇ ਹਨ ਜਾਂ ਫਿਰ ਚੰਡੀਗੜ੍ਹ ਤੋਂ ਮੋਹਾਲੀ ਤੋਂ ਬਲਾਚੌਰ ਤੋਂ ਗੜ੍ਹਸ਼ੰਕਰ ਹੁੰਦੇ ਹੋਏ ਵਾਇਆ ਹੁਸ਼ਿਆਰਪੁਰ ਤੋਂ ਜਲੰਧਰ/ਅੰਮ੍ਰਿਤਸਰ ਜਾ ਸਕਦੇ ਹਨ।
ਇਹ ਵੀ ਪੜ੍ਹੋ : 'ਨਵਜੋਤ ਸਿੱਧੂ' ਦੇ ਅਸਤੀਫ਼ਾ ਦੇਣ ਤੋਂ ਪਹਿਲਾਂ ਹੀ ਕਾਂਗਰਸ ਨੇ ਲਿਆ ਵੱਡਾ ਐਕਸ਼ਨ, ਸ਼ੁਰੂ ਕੀਤੀ ਇਹ ਤਿਆਰੀ
ਹੋਲਾ ਮਹੱਲਾ ਵੇਖਣ ਲਈ ਸ੍ਰੀ ਆਨੰਦਪੁਰ ਸਾਹਿਬ ਜਾਣ ਵਾਲੀ ਸੰਗਤ ਲਈ ਰੂਟ ਜਲੰਧਰ ਤੋਂ ਫਗਵਾੜਾ, ਮੇਹਟੀਆਣਾ, ਗੜ੍ਹਸ਼ੰਕਰ ਤੋਂ ਸ੍ਰੀ ਆਨੰਦਪੁਰ ਸਾਹਿਬ ਹੀ ਜਾਣਗੇ। ਇਸੇ ਤਰ੍ਹਾਂ ਫਿਲੌਰ ਤੋਂ ਰਾਹੋਂ, ਮੱਤੇਵਾੜਾ ਤੋਂ ਰਾਹੋਂ ਮਾਛੀਵਾੜਾ ਤੋਂ ਵਾਇਆ ਜਾਡਲਾ ਤੋਂ ਬੀਰੋਵਾਲ ਤੋਂ ਭੁਲੇਖਾ ਚੌਂਕ ਗੜ੍ਹੀ ਤੋਂ ਰੂਪਨਗਰ ਤੋਂ ਹੁੰਦੇ ਹੋਏ ਸ੍ਰੀ ਆਨੰਦਪੁਰ ਸਾਹਿਬ ਜਾਣਗੇ। ਜ਼ਿਲ੍ਹਾ ਪੁਲਸ ਨੇ ਉਕਤ ਸਾਰੇ ਰੂਟ ਪਲਾਨ ਦੀ ਪਾਲਣਾ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਸਹੁੰ ਚੁੱਕ ਸਮਰਾਹੋ ’ਚ ਆਉਣ ਦੇ ਇਛੁੱਕ ਅਤੇ ਆਮ ਲੋਕਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਆਵੇ, ਇਸ ਲਈ ਇਹ ਰੂਟ ਪਲਾਨ ਤਿਆਰ ਕੀਤਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ