ਅਹਿਮ ਖ਼ਬਰ: ਇਨ੍ਹਾਂ ਵੱਡੇ ਫ਼ੈਸਲਿਆਂ ਲਈ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਦਿੱਲੀ ਤੋਂ ਲੈਣੀ ਹੋਵੇਗੀ ਮਨਜ਼ੂਰੀ
Friday, Sep 24, 2021 - 12:31 PM (IST)
ਲੁਧਿਆਣਾ (ਹਿਤੇਸ਼): ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਦੇ ਬਾਅਦ ਇਹ ਕਿਆਸ ਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਉਨ੍ਹਾਂ ਦਾ ਰਿਮੋਟ ਕੰਟਰੋਲ ਨਵਜੋਤ ਸਿੰਘ ਸਿੱਧੂ ਦੇ ਕੋਲ ਹੈ ਪਰ ਹੁਣ ਆਉਣ ਵਾਲੇ ਸਮੇਂ ’ਚ ਚੰਨੀ ਨੂੰ ਵੱਡੇ ਫ਼ੈਸਲਿਆਂ ਲਈ ਦਿੱਲੀ ਤੋਂ ਮਨਜ਼ੂਰੀ ਲੈਣੀ ਹੋਵੇਗੀ।ਇਹ ਦੱਸਣਾ ਉੱਚਿਤ ਹੋਵੇਗਾ ਕਿ ਚੰਨੀ ਵਲੋਂ ਕੁਰਸੀ ’ਤੇ ਬੈਠਣ ਦੇ ਬਾਅਦ ਜਿਸ ਤਰ੍ਹਾਂ ਤਿੰਨੋਂ ਪੁਲਸ ਕਮਿਸ਼ਨਰ, ਵੱਡੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਇੰਪਰੂਵਮੈਂਟ ਟਰੱਸਟ ਅਤੇ ਮਾਰਕਿਟ ਕਮੇਟੀ ਦੇ ਚੇਅਰਮੈਨ ਨੂੰ ਹਟਾਇਆ ਗਿਆ ਹੈ ਉਸ ਨੂੰ ਲੈ ਕੇ ਕੁੱਝ ਵਿਧਾਇਕਾਂ ਨੇ ਨਾਰਾਜ਼ਗੀ ਜਤਾਈ ਹੈ।
ਇਹ ਵੀ ਪੜ੍ਹੋ : ਬਾਦਲ ਪਰਿਵਾਰ ਦੇ ਟਾਕਰੇ ਲਈ ਰਾਜਾ ਵੜਿੰਗ ਨੂੰ ਮੰਤਰੀ ਮੰਡਲ ’ਚ ਥਾਂ ਮਿਲਣੀ ਯਕੀਨੀ!
ਇਹ ਮਾਮਲਾ ਦਿੱਲੀ ਦਰਬਾਰ ’ਚ ਪਹੁੰਚ ਗਿਆ ਹੈ ,ਜਿਸ ਦਾ ਹਾਈਕਮਾਨ ਨੇ ਸਖ਼ਤ ਨੋਟਿਸ ਲਿਆ ਹੈ ਅਤੇ ਅੰਦਰੂਨੀ ਖਿਚੋਤਾਨ ਵੱਧਣ ਤੋਂ ਰੋਕਣ ਲਈ ਅੱਗੇ ਤੋਂ ਵੱਡੇ ਫ਼ੈਸਲੇ ਲੈਣ ਤੋਂ ਪਹਿਲਾਂ ਸੂਚਨਾ ਦੇਣ ਦੀ ਸ਼ਰਤ ਲਗਾ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਹਾਈਕਮਾਨ ਤੋਂ ਹਰੀ ਝੰਡੀ ਮਿਲਣ ਦੇ ਬਾਅਦ ਹੀ ਅਨਿਰੂਧ ਤਿਵਾਰੀ ਨੂੰ ਚੀਫ਼ ਸੈਕੇਟਰੀ ਲਗਾਇਆ ਗਿਆ ਹੈ। ਇਸੇ ਤਰ੍ਹਾਂ ਹਾਈਕਮਾਨ ਤੋਂ ਮਨਜ਼ੂਰੀ ਮਿਲਣ ਦੇ ਇੰਤਜ਼ਾਰ ’ਚ ਵੀਰਵਾਰ ਨੂੰ ਨਵੇਂ ਐਡਵੋਕੇਟ ਜਨਰਲ ਦੇ ਨਾਮ ਦੀ ਰਸਮੀ ਤੌਰ ’ਤੇ ਘੋਸ਼ਣਾ ਨਹੀਂ ਕੀਤੀ ਗਈ।
ਇਹ ਵੀ ਪੜ੍ਹੋ : ਵਿੱਕੀ ਮਿੱਡੂਖੇੜਾ ਦੇ ਕਤਲ ਮਾਮਲੇ ’ਚ ਵੱਡਾ ਖ਼ੁਲਾਸਾ,ਅਰਮੀਨੀਆ ਬੈਠੇ ਲੱਕੀ ਨਾਲ ਜੁੜੀਆਂ ਮਾਮਲੇ ਦੀਆਂ ਤਾਰਾਂ
ਚਰਨਜੀਤ ਸਿੰਘ ਚੰਨੀ ਵਲੋਂ ਡੀ.ਜੀ. ਪੀ. ਦਿਨਕਰ ਗੁਪਤਾ ਬਦਲਣ ਦੀ ਚਰਚਾ ’ਤੇ ਪੂਰਾ ਮਾਹੌਲ ਗਰਮ ਹੈ, ਜਿਸ ਦੇ ਬਦਲ ਦੇ ਰੂਪ ’ਚ ਸਿਧਾਰਥ ਚਟੋਪਾਧਿਆਏ ਅਤੇ ਇਕਬਾਲ ਪ੍ਰੀਤ ਸਹੋਤਾ ਦੇ ਨਾਂ ਵੀ ਸਾਹਮਣੇ ਆ ਚੁੱਕੇ ਹਨ ਪਰ ਇਸ ਸਬੰਧੀ ਫ਼ੈਸਲਾ ਲੈਣ ਦੀ ਪ੍ਰਕਿਰਿਆ ਇਕ ਦੇ ਬਾਅਦ ਇਕ ਕਰਕੇ ਪੈਂਡਿੰਗ ਹੋ ਰਹੀ ਹੈ। ਇਸ ਦੇ ਲਈ ਯੂ.ਪੀ. ਐੱਸ ਸੀ. ਨੂੰ ਪੈਨਲ ਭੇਜ ਕੇ ਮਨਜ਼ੂਰੀ ਲੈਣ ਦੀ ਸ਼ਰਤ ਨੂੰ ਵਜ੍ਹਾ ਦੱਸਿਆ ਜਾ ਰਿਹਾ ਹੈ, ਜਿਸ ’ਚ ਕਾਫ਼ੀ ਸਮਾਂ ਲੱਗ ਸਕਦਾ ਹੈ ਜਾਂ ਫ਼ਿਰ ਪੰਜਾਬ ਸਰਕਾਰ ਦੀ ਮਰਜ਼ੀ ਦਾ ਫ਼ੈਸਲਾ ਨਾ ਹੋਣ ਦੀ ਸੂਰਤ ’ਚ ਦਿੱਕਤ ਆ ਸਕਦੀ ਹੈ, ਜਿਸ ਦੇ ਮੱਦੇਨਜ਼ਰ ਵੈਸਟ ਬੰਗਾਲ ਦਾ ਪੈਟਰਨ ਸਟੱਡਰੀ ਕੀਤਾ ਜਾ ਰਿਹਾ ਹੈ, ਜਿੱਥੇ ਡੀ.ਜੀ.ਪੀ. ਨੂੰ ਛੁੱਟੀ ’ਤੇ ਭੇਜ ਕੇ ਐਕਟਿੰਗ ਡੀ.ਜੀ.ਪੀ.ਦੀ ਨਿਯੁਕਤੀ ਕੀਤੀ ਗਈ ਸੀ।
ਇਹ ਵੀ ਪੜ੍ਹੋ : ਕਾਂਗਰਸ ’ਚ ਹਾਲੇ ਵੀ ਪੱਕੇਗੀ ਕੁਝ ਵੱਖਰੀ ਖਿਚੜੀ, ਰਾਹੁਲ-ਪ੍ਰਿਯੰਕਾ ਨਾਲ ਜਾਖੜ ਦਿੱਲੀ ਹੋਏ ਰਵਾਨਾ