ਮੁੱਖ ਮੰਤਰੀ ਬਣਨ ਤੋਂ 2 ਦਿਨ ਬਾਅਦ ਹੀ ਚੰਨੀ ਨੇ ਦਿੱਤਾ ਕੈਪਟਨ ਨੂੰ ਝਟਕਾ, ਬਦਲੇ ਇਹ ਫ਼ੈਸਲੇ

Wednesday, Sep 22, 2021 - 10:27 PM (IST)

ਮੁੱਖ ਮੰਤਰੀ ਬਣਨ ਤੋਂ 2 ਦਿਨ ਬਾਅਦ ਹੀ ਚੰਨੀ ਨੇ ਦਿੱਤਾ ਕੈਪਟਨ ਨੂੰ ਝਟਕਾ, ਬਦਲੇ ਇਹ ਫ਼ੈਸਲੇ

ਬਟਾਲਾ (ਗੁਰਪ੍ਰੀਤ) : ਕੁਝ ਦਿਨ ਪਹਿਲਾਂ 31 ਅਗਸਤ ਨੂੰ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵਲੋਂ ਥਾਪੇ ਗਏ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਪਵਨ ਕੁਮਾਰ ਪੰਮਾ ਨੂੰ ਅੱਜ ਸਰਕਾਰ ਦੇ ਹੁਕਮਾਂ ’ ਤੇ ਹਟਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਬਟਾਲਾ ਦੇ ਪਹਿਲਾਂ ਰਹੇ ਅਤੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਖਾਸ ਕਸਤੂਰੀ ਲਾਲ ਸੇਠ ਨੂੰ ਮੁੜ ਇੰਪਰੂਵਮੈਂਟ ਦਾ ਚੇਅਰਮੈਨ ਥਾਪ ਦਿੱਤਾ ਗਿਆ ਹੈ। ਇੰਪਰੂਵਮੈਂਟ ਟਰੱਸਟ ਦੀ ਚੇਅਰਮੈਨੀ ਦੋਬਾਰਾ ਮਿਲਣ ਤੋਂ ਬਾਅਦ ਕਸਤੂਰੀ ਲਾਲ ਸੇਠ ਦੇ ਪਰਿਵਾਰ ਅਤੇ ਉਨ੍ਹਾਂ ਦੇ ਸਮਰਥਕਾਂ ਵਿਚ ਖੁਸ਼ੀ ਦੀ ਲਹਿਰ ਹੈ।

ਇਹ ਵੀ ਪੜ੍ਹੋ : ਸਰਕਾਰੀ ਬੱਸਾਂ ’ਤੋਂ ਕੈਪਟਨ ਅਮਰਿੰਦਰ ਸਿੰਘ ਦੀ ਤਸਵੀਰ ਵਾਲੇ ਪੋਸਟਰ ਹਟਾਉਣ ਲਈ ਨੋਟੀਫਿਕੇਸ਼ਨ ਜਾਰੀ

ਇਸ ਦੇ ਨਾਲ ਹੀ ਕਸਤੂਰੀ ਲਾਲ ਸੇਠ ਨੇ ਕਿਹਾ ਹੈ ਕਿ ਅੱਜ ਉਨ੍ਹਾਂ ਦੀ ਸੱਚਾਈ ਦੀ ਜਿੱਤ ਹੋਈ ਹੈ। ਉਨ੍ਹਾਂ ਕਿਹਾ ਕਿ ਕੁੱਝ ਦਿਨ ਪਹਿਲਾਂ ਉਨ੍ਹਾਂ ਨਾਲ ਧੱਕਾ ਕਰਦੇ ਹੋਏ ਉਨ੍ਹਾਂ ਨੂੰ ਚੇਅਰਮੈਨੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਪਰ ਅੱਜ ਇਕ ਵਾਰ ਫਿਰ ਕਾਂਗਰਸ ਪਾਰਟੀ ਦੇ ਵਰਕਰ ਦੀ ਜਿੱਤ ਹੋਈ ਹੈ। 

ਇਹ ਵੀ ਪੜ੍ਹੋ : ...ਤਾਂ ਹਾਈਕਮਾਨ ਦੇ ਇਸ਼ਾਰੇ ’ਤੇ ਬਦਲਿਆ ਸੀ ਸਿਸਵਾਂ ਫਾਰਮ ਹਾਊਸ ਦਾ ਰੂਟ

ਇਥੇ ਹੀ ਬਸ ਨਹੀਂ ਕੈਪਟਨ ਅਮਰਿੰਦਰ ਸਿੰਘ ਖੇਮੇ ਨੂੰ ਉਸ ਵਕਤ ਇਕ ਹੋਰ ਵੱਡਾ ਝਟਕਾ ਲੱਗਾ ਜਦੋਂ ਅੰਮ੍ਰਿਤਸਰ ਤੋਂ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਨੂੰ ਬਦਲ ਕੇ ਨਵੇਂ ਚੇਅਰਮੈਨ ਨੂੰ ਨਿਯੁਕਤੀ ਪੱਤਰ ਦੇ ਦਿੱਤਾ ਗਿਆ। ਅੱਜ ਸਵੇਰੇ ਪਾਰਟੀ ਦੇ ਫ਼ੈਸਲੇ ਅਨੁਸਾਰ ਇੰਪੂਰਵਮੈਂਟ ਟਰੱਸਟ ਦੇ ਚੇਅਰਮੈਨ ਦਿਨੇਸ਼ ਬੱਸੀ ਨੂੰ ਬਦਲ ਕੇ ਉਥੇ ਨਵੇਂ ਚੇਅਰਮੈਨ ਦਮਨ ਉੱਪਲ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਤੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਹਾਜ਼ਰੀ ਵਿਚ ਨਿਯੁਕਤੀ ਪੱਤਰ ਦਿੱਤਾ ਗਿਆ। ਦਮਨ ਉੱਪਲ ਨਵਜੋਤ ਸਿੱਧੂ ਦੇ ਬੇਹੱਦ ਕਰੀਬੀ ਦੱਸੇ ਜਾਂਦੇ ਹਨ।

ਇਹ ਵੀ ਪੜ੍ਹੋ : ਕਾਂਗਰਸ ਦੇ ਦਾਅ ਨੇ ਪੰਜਾਬ ’ਚ ਬਦਲੇ ਸਮੀਕਰਣ, ਸਿਆਸੀ ਪਾਰਟੀਆਂ ਸਾਹਮਣੇ ਖੜ੍ਹੀ ਹੋਈ ਵੱਡੀ ਚੁਣੌਤੀ


author

Gurminder Singh

Content Editor

Related News