ਚੈੱਸ ਐਸੋਸੀਏਸ਼ਨ 'ਚ ਹਲਚਲ, ਰਿਟਰਨਿੰਗ ਅਧਿਕਾਰੀ ਨੇ ਚੋਣਾਂ ਤੋਂ ਖੁਦ ਨੂੰ ਕੀਤਾ ਅਲੱਗ

Monday, Jun 21, 2021 - 12:39 AM (IST)

ਚੈੱਸ ਐਸੋਸੀਏਸ਼ਨ 'ਚ ਹਲਚਲ, ਰਿਟਰਨਿੰਗ ਅਧਿਕਾਰੀ ਨੇ ਚੋਣਾਂ ਤੋਂ ਖੁਦ ਨੂੰ ਕੀਤਾ ਅਲੱਗ

ਜਲੰਧਰ- ਪੰਜਾਬ ਚੈੱਸ ਐਸੋਸੀਏਸ਼ਨ ਦੀਆਂ ਮੋਗਾ 'ਚ ਹੋਣ ਜਾ ਰਹੀਆਂ ਚੋਣਾਂ ਦੇ ਲਈ ਨਾਮਜ਼ਦ ਕੀਤੇ ਗਏ ਰਿਟਰਨਿੰਗ ਅਧਿਕਾਰੀ ਦੀ ਨਿਰਪੱਖਤਾ ਸ਼ੱਕ ਦੇ ਘੇਰੇ 'ਚ ਆਉਣ ਤੋਂ ਬਾਅਦ ਰਿਟਰਨਿੰਗ ਅਧਿਕਾਰੀ ਰਮੇਸ਼ ਸ਼ਰਮਾ ਨੇ ਖੁਦ ਨੂੰ ਚੋਣਾਂ ਤੋਂ ਅਲੱਗ ਕਰ ਲਿਆ ਹੈ, ਪਰ ਉਨ੍ਹਾਂ ਸਾਰੇ ਨਿਯਮਾਂ ਨੂੰ ਧਿਆਨ 'ਚ ਰੱਖਦੇ ਹੋਏ ਆਪਣੀ ਜਗ੍ਹਾ 'ਤੇ ਖੁਦ ਹੀ ਰਜਨੀਸ਼ ਧੁੱਸਾ ਨੂੰ ਰਿਟਰਨਿੰਟ ਅਧਿਕਾਰੀ ਨਿਯੁਕਤ ਕਰ ਦਿੱਤਾ ਹੈ। 
ਪੰਜਾਬ ਕੇਸਰੀ ਵਲੋਂ 19 ਜੂਨ ਦੇ ਅੰਕ 'ਚ ਰਿਟਰਨਿੰਟ ਅਧਿਕਾਰੀ ਰਮੇਸ਼ ਸ਼ਰਮਾ ਦੀ ਨਿਰਪੱਖਤਾ ਨੂੰ ਲੈ ਕੇ ਇਕ ਵੱਡਾ ਖੁਲਾਸਾ ਕੀਤਾ ਗਿਆ ਸੀ। ਇਸ ਚੋਣ ਲਈ ਰਿਟਰਨਿੰਗ ਅਧਿਕਾਰੀ ਬਣਾਏ ਗਏ ਰਮੇਸ਼ ਸ਼ਰਮਾ ਦੇ ਪੁੱਤਰ ਮਾਨਿਕ ਸ਼ਰਮਾ ਇਸ ਚੋਣ 'ਚ ਉਪ ਪ੍ਰਧਾਨ ਦੇ ਉਮੀਦਵਾਰ ਹਨ ਅਤੇ ਰਮੇਸ਼ ਸ਼ਰਮਾ ਖੁਦ ਡੈਲੀਗੇਟ ਵਲੋਂ ਚੋਣ 'ਚ ਹਿੱਸਾ ਲੈ ਰਹੇ ਸੀ। ਉਨ੍ਹਾਂ ਦੀ ਨਿਰਪੱਖਤਾ 'ਤੇ ਸਵਾਲ ਚੁੱਕਦੇ ਹੋਏ ਮੋਹਾਲੀ ਚੈੱਸ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਚੋਣ 'ਚ ਪ੍ਰਧਾਨ ਅਹੁਦੇ ਦੇ ਉਮੀਦਵਾਰ ਕੁਲਤਾਰ ਸਿੰਘ ਨੇ ਚੋਣ ਦਾ ਬਾਈਕਾਟ ਕਰ ਦਿੱਤਾ ਸੀ ਅਤੇ ਇਸ ਪੂਰੇ ਮਾਮਲੇ 'ਚ ਇੰਡੀਅਨ ਫੈੱਡਰੇਸ਼ਨ ਨੂੰ ਪੱਤਰ ਲਿਖਿਆ ਸੀ। ਪੰਜਾਬ ਕੇਸਰੀ ਦੀ ਖ਼ਬਰ ਤੋਂ ਬਾਅਦ ਚੋਣ ਦੇ ਰਿਟਰਨਿੰਗ ਅਧਿਕਾਰੀ ਰਮੇਸ਼ ਸ਼ਰਮਾ ਨੇ ਭੂਮਿਕਾ ਨਿਭਾਉਣ 'ਚ ਅਸਮਰੱਥਾ ਜ਼ਾਹਰ ਕੀਤੀ ਹੈ ਅਤੇ ਰਜਨੀਸ਼ ਧੁੱਸਾ ਨੂੰ ਆਪਣੀ ਜ੍ਹਗਾ 'ਤੇ ਖੁਦ ਹੀ ਨਾਮਜ਼ਦ ਕਰ ਦਿੱਤਾ ਹੈ। ਉਨ੍ਹਾਂ ਨੇ ਇਸ ਦੇ ਲਈ ਪੰਜਾਬ ਚੈੱਸ ਐਸੋਸੀਏਸ਼ਨ ਦੀ ਜਨਰਲ ਬਾਡੀ ਮੀਟਿੰਗ ਬਲਾਉਣ ਦੀ ਜ਼ਰੂਰਤ ਵੀ ਨਹੀਂ ਸਮਝੀ। 

ਇਹ ਵੀ ਪੜ੍ਹੋ- 21 ਜੂਨ ਤੋਂ PGI 'ਚ ਸ਼ੁਰੂ ਹੋਵੇਗੀ ਫ਼ਿਜੀਕਲ OPD
ਚੋਣ ਸਥਾਨ ਵੀ ਬਦਲਿਆ
ਇਸ ਦੌਰਾਨ ਚੋਣ ਦੇ ਪ੍ਰਬਧਕਾਂ ਨੇ ਚੋਣ ਸਥਾਨ ਬਦਲ ਕੇ ਹੋਟਲ ਚੋਖਾ ਐਮਪਾਇਰ ਕਰ ਦਿੱਤਾ ਹੈ। ਪਹਿਲਾਂ ਇਹ ਚੋਣ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਹੋਣੀ ਸੀ ਪਰ ਚੋਣ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਮਨਜ਼ੂਰੀ ਨਾ ਮਿਲਣ ਕਾਰਨ ਆਖਰੀ ਸਮੇਂ 'ਤੇ ਇਸ ਦੀ ਜਗ੍ਹਾ ਬਦਲ ਦਿੱਤੀ ਗਈ। ਇਸ ਤੋਂ ਪਹਿਲਾਂ ਇਸੇ ਤਰ੍ਹਾਂ ਹੀ ਪ੍ਰੋਗਰਾਮ ਦੀ ਮਿਤੀ ਬਦਲੀ ਗਈ ਸੀ ਅਤੇ ਇਹ 20 ਤੋਂ ਬਦਲ ਕੇ 21 ਜੂਨ ਕਰ ਦਿੱਤੀ ਗਈ। ਅਚਾਨਕ ਪ੍ਰੋਗਰਾਮ ਦੀ ਜਗ੍ਹਾ ਬਦਲ ਜਾਣ ਦੇ ਕਾਰਨ ਮੋਹਾਲੀ ਅਤੇ ਕਪੂਰਥਲਾ ਦੀ ਚੈੱਸ ਐਸੋਸੀਏਸ਼ਨ ਨੇ ਇਸ ਚੋਣ 'ਚ ਭਾਗ ਲੈਣ ਤੋਂ ਮਨ੍ਹਾ ਕਰ ਦਿੱਤਾ ਹੈ ਜਿਸ ਨਾਲ ਪੂਰੀ ਚੋਣ ਪ੍ਰਣਾਲੀ ਹੀ ਸ਼ੱਕ ਦੇ ਘੇਰੇ 'ਚ ਆ ਗਈ ਹੈ। 


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Bharat Thapa

Content Editor

Related News