ਸੰਗਰੂਰ ''ਚ ਸਕੂਲੀ ਬੱਸਾਂ ਸਮੇਤ ਵੱਖ-ਵੱਖ ਵਾਹਨਾਂ ਦੇ ਕੱਟੇ ਗਏ ਚਾਲਾਨ

Friday, Aug 07, 2026 - 04:26 PM (IST)

ਸੰਗਰੂਰ ''ਚ ਸਕੂਲੀ ਬੱਸਾਂ ਸਮੇਤ ਵੱਖ-ਵੱਖ ਵਾਹਨਾਂ ਦੇ ਕੱਟੇ ਗਏ ਚਾਲਾਨ

ਦਿੜ੍ਹਬਾ ਮੰਡੀ (ਅਜੈ)- ਡਿਪਟੀ ਕਮਿਸ਼ਨਰ ਸੰਗਰੂਰ ਪੂਨਮਦੀਪ ਕੌਰ ਅਤੇ ਐੱਸ.ਐੱਸ.ਪੀ. ਡਾ. ਰਵਜੋਤ ਗਰੇਵਾਲ ਦੇ ਨਿਰਦੇਸ਼ਾਂ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਨਵਨੀਤ ਕੌਰ ਤੇ ਡੀ. ਐੱਸ. ਪੀ. (ਟ੍ਰੈਫਿਕ) ਤੇਜਿੰਦਰ ਸਿੰਘ ਦੇ ਹੁਕਮਾਂ ਅਨੁਸਾਰ ‘ਸੇਫ ਸਕੂਲ ਵਾਹਨ ਨੀਤੀ’ ਤਹਿਤ ਸਬ-ਡਵੀਜ਼ਨ ਦਿੜ੍ਹਬਾ ਵਿਖੇ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਗਈ। ਇਸ ਚੈਕਿੰਗ ਅਭਿਆਨ ’ਚ ਥਾਣੇਦਾਰ ਪਵਨ ਕੁਮਾਰ (ਇੰਚਾਰਜ ਜ਼ਿਲ੍ਹਾ ਟ੍ਰੈਫਿਕ ਪੁਲਸ ਸੰਗਰੂਰ), ਸਹਾਇਕ ਥਾਣੇਦਾਰ ਬਲਵਿੰਦਰ ਸਿੰਘ, ਸਹਾਇਕ ਥਾਣੇਦਾਰ ਰਾਮ ਪ੍ਰਤਾਪ, ਲੇਡੀ ਹੌਲਦਾਰ ਬੇਅੰਤ ਕੌਰ ਅਤੇ ਬਾਲ ਸੁਰੱਖਿਆ ਦਫ਼ਤਰ ਵੱਲੋਂ ਅਮਨਦੀਪ ਸਿੰਘ ਤੇ ਗਗਨਦੀਪ ਗਰਗ ਸ਼ਾਮਲ ਸਨ।

ਚੈਕਿੰਗ ਦੌਰਾਨ ਸਕੂਲ ਬੱਸਾਂ ਸਮੇਤ ਵੱਖ-ਵੱਖ ਵਾਹਨਾਂ ਦੇ ਅਧੂਰੇ ਦਸਤਾਵੇਜ਼ਾਂ ਕਾਰਨ ਕਰੀਬ 30 ਚਲਾਨ ਕੱਟੇ ਗਏ। ਟੀਮ ਨੇ ਬੱਸਾਂ ਦਾ ਨਿਰੀਖਣ ਕਰਦਿਆਂ ਹਦਾਇਤ ਕੀਤੀ ਕਿ ਸਕੂਲੀ ਬੱਚਿਆਂ ਦੀ ਸੁਰੱਖਿਆ ਲਈ ‘ਸੇਫ ਸਕੂਲ ਵਾਹਨ ਪਾਲਿਸੀ’ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਸਕੂਲੀ ਬੱਸਾਂ/ਵੈਨਾਂ ’ਚ ਮੁੱਢਲੀ ਸਹਾਇਤਾ ਬਾਕਸ, ਅੱਗ ਬੁਝਾਊ ਯੰਤਰ, ਸੀ.ਸੀ.ਟੀ.ਵੀ. ਕੈਮਰੇ ਅਤੇ ਅਟੈਂਡੈਂਟ (ਲੇਡੀ/ਜੈਂਟਸ) ਦਾ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਸਰਕਾਰੀ ਨੰਬਰ ਪਲੇਟ, ਫਿਟਨੈਸ ਸਰਟੀਫਿਕੇਟ, ਬੀਮਾ, ਰਜਿਸਟ੍ਰੇਸ਼ਨ ਸਰਟੀਫਿਕੇਟ ਅਤੇ ਪ੍ਰਦੂਸ਼ਣ ਸਰਟੀਫਿਕੇਟ ਆਦਿ ਦਾ ਹੋਣਾ ਵੀ ਲਾਜ਼ਮੀ ਹੈ।


author

Anmol Tagra

Content Editor

Related News