ਪੰਜਾਬ ''ਚ ਭਲਕੇ ਲੱਗੇਗਾ ਲੰਬਾ POWER CUT! ਇਨ੍ਹਾਂ ਇਲਾਕਿਆਂ ''ਚ ਸਾਰਾ ਦਿਨ ਨਹੀਂ ਆਉਣੀ ਬੱਤੀ

Thursday, Oct 29, 2026 - 08:29 PM (IST)

ਪੰਜਾਬ ''ਚ ਭਲਕੇ ਲੱਗੇਗਾ ਲੰਬਾ POWER CUT! ਇਨ੍ਹਾਂ ਇਲਾਕਿਆਂ ''ਚ ਸਾਰਾ ਦਿਨ ਨਹੀਂ ਆਉਣੀ ਬੱਤੀ

ਜਲੰਧਰ (ਵੈੱਬ ਡੈਸਕ)- ਪੰਜਾਬ ਦੇ ਕਈ ਇਲਾਕਿਆਂ ਵਿਚ ਭਲਕੇ ਯਾਨੀ ਕਿ ਸ਼ੁੱਕਰਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ 'ਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ। ਕਈ ਇਲਾਕਿਆਂ ਵਿਚ ਸਵੇਰੇ ਹੀ ਬਿਜਲੀ ਦਾ ਕੱਟ ਲੱਗ ਜਾਵੇਗਾ ਤੇ ਦਿਨ ਢਲਣ ਤਕ ਬਿਜਲੀ ਗੁੱਲ ਰਹੇਗੀ। ਕਈ ਇਲਾਕਿਆਂ ਵਿਚ 9 ਘੰਟਿਆਂ ਤਕ ਪਾਵਰ ਕੱਟ ਲੱਗੇਗਾ। ਪੜ੍ਹੋ ਮੁੱਖ ਇਲਾਕਿਆਂ ਦਾ ਵੇਰਵਾ-

ਸਵੇਰੇ 8 ਤੋਂ ਸ਼ਾਮ 5 ਵਜੇ ਤਕ ਬੰਦ ਰਹੇਗੀ ਬੱਤੀ

ਜਲਾਲਾਬਾਦ (ਬਜਾਜ)- ਪਾਵਰਕਾਮ ਵੱਲੋਂ ਜ਼ਰੂਰੀ ਮੁਰੰਮਤ ਕਾਰਨ 132 ਕੇ. ਵੀ. ਸਬ-ਸਟੇਸ਼ਨ ਜਲਾਲਾਬਾਦ ਤੋਂ ਬਿਜਲੀ ਸਪਲਾਈ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਡੀ. ਓ. ਸੰਦੀਪ ਕੁਮਾਰ ਨੇ ਦੱਸਿਆ ਕਿ ਸਬ-ਸਟੇਸ਼ਨ ਵਿਖੇ 132 ਕੇ. ਵੀ. ਆਈਸੋਲੇਟਰ ਲਾਉਣ ਅਤੇ 132 ਕੇਵੀ ਬਸ-ਬਾਰ ’ਤੇ ਕੰਮ ਕਰਨ ਲਈ 31 ਅਕਤੂਬਰ ਨੂੰ ਸਵੇਰੇ 8 ਤੋਂ ਸ਼ਾਮ 5 ਵਜੇ ਤੱਕ ਸ਼ਟਡਾਊਨ ਲਿਆ ਜਾ ਰਿਹਾ ਹੈ। ਇਸ ਸ਼ੱਟਡਾਊਨ ਦੌਰਾਨ 132 ਕੇਵੀ ਸਬ-ਸਟੇਸ਼ਨ ਜਲਾਲਾਬਾਦ ਤੋਂ ਚੱਲਦੇ 11 ਕੇਵੀ ਮੰਨੇਵਾਲਾ, ਬੁਰਵਾਲਾ, ਕਾਲੂਵਾਲਾ, ਘਾਂਗਾ, ਬੈਂਕ ਰੋਡ, ਬਾਰੇਵਾਲਾ, ਖੈਰੇ ਕੇ, ਮਿੱਡਾ, ਕਾਹਨਾਂ, ਮੇਹਰ ਸਿੰਘ ਵਾਲਾ, ਆਲਮ ਕੇ, ਬੱਘਾ ਬਾਜ਼ਾਰ, ਸੁਖੇਰਾ ਅਤੇ ਘੂਰੀ ਫੀਡਰਾਂ ਦੀ ਬਿਜਲੀ ਸਪਲਾਈ ਮੁਕੰਮਲ ਤੌਰ ’ਤੇ ਠੱਪ ਰਹੇਗੀ।

ਸ੍ਰੀ ਮੁਕਤਸਰ ਸਾਹਿਬ 'ਚ ਵੀ ਲੰਬਾ ਪਾਵਰ ਕੱਟ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ)- ਇੰਜ ਹਰਿੰਦਰ ਸਿੰਘ ਸਹਾਇਕ ਇੰਜੀਨੀਅਰ ਸਬ-ਡਵੀਜ਼ਨ ਲੁਬਾਣਿਆਂਵਾਲੀ ਨੇ ਦੱਸਿਆ ਕਿ 66 ਕੇ. ਵੀ. ਲੁਬਾਣਿਆਂਵਾਲੀ ਲਾਇਨ ਅਤੇ 66 ਕੇ. ਵੀ. ਸਬ ਸਟੇਸ਼ਨ ਲੁਬਾਣਿਆਂਵਾਲੀ ਟੀ-1 ਪਾਵਰ ਟ੍ਰਾਂਸਫਾਰਮਰ ਤੋਂ ਚੱਲਦੇ ਬਸ ਬਾਰ ਦੀ ਜ਼ਰੂਰੀ ਮੈਨਟੇਨਸ ਕਰਨ ਲਈ 30 ਅਕਤੂਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ 66 ਕੇ. ਵੀ. ਸਬ ਸਟੇਸ਼ਨ ਲੁਬਾਣਿਆਂਵਾਲੀ ਅਤੇ 66 ਕੇ. ਵੀ. ਸਬ ਸਟੇਸ਼ਨ ਮੁਕੰਦ ਸਿੰਘ ਵਾਲਾ ਤੋਂ ਚੱਲਦੇ ਸਾਰੇ 11 ਕੇ. ਵੀ. ਆਊਟਗੋਇੰਗ ਫੀਡਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ। ਇਸ ਨਾਲ ਪਿੰਡ ਕਾਨਿਆਂਵਾਲੀ, ਮੁਕੰਦ ਸਿੰਘ ਵਾਲਾ, ਜਗਤ ਸਿੰਘ ਵਾਲਾ, ਲੁਬਾਣਿਆਂਵਾਲੀ, ਸੱਕਾਂਵਾਲੀ, ਵੰਗਲ, ਬੁੱਢੀਮਾਲ, ਜੰਡੋਕੀ, ਜੱਸੇਆਣਾ, ਮੜਮੱਲੂ, ਬੂੜਾ ਗੁੱਜਰ, ਲੰਡੇ ਰੋਡੇ, ਸੰਗਰਾਣਾ, ਡੋਹਕ, ਰੰਧਾਵਾ, ਸੀਰਵਾਲੀ, ਭੰਗੇਵਾਲਾ ਦੀ ਸਪਲਾਈ ਬੰਦ ਰਹੇਗੀ।

ਨੂਰਪੁਰਬੇਦੀ 'ਚ ਵੀ ਬੰਦ ਰਹੇਗੀ ਬੱਤੀ

ਨੂਰਪੁਰਬੇਦੀ (ਅਵਿਨਾਸ਼ ਸ਼ਰਮਾ)- ਮੈਂਟੀਨੈਂਸ ਸਡੀਊਲ ਦੇ ਚਲਦੇ 30 ਅਕਤੂਬਰ ਦਿਨ ਸ਼ੁੱਕਰਵਾਰ ਨੂੰ11kV ਹਿਆਤਪੁਰ ਫੀਡਰ ਅਧੀਨ ਪੈਂਦੇ ਪਿੰਡ ਹਿਆਤਪੁਰ, ਸਾਊਪੁਰ,ਸੁੱਖੇਮਾਜਰਾ, ਕੱਟਾ, ਸਬੋਰ,ਚਬਰੇਵਾਲ, ਘਾਹੀਮਾਜਰਾ, ਕਰਤਾਰਪੁਰ, ਬੁੰਗੜੀ, ਭੋਲੇਵਾਲ, ਨੂਰਪੁਰ ਖੁਰਦ, ਜਤੋਲੀ ਤੇ ਟੇਡੇਵਾਲ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਦੁਪਹਿਰ 2ਵਜੇ ਤੱਕ ਜਰੂਰੀ ਮੁਰੰਮਤ ਕਰਨ ਲਈ ਬੰਦ ਰਹੇਗੀ। ਵਿਭਾਗ ਦਾ ਕਹਿਣਾ ਹੈ ਕਿ ਕੰਮ ਦੌਰਾਨ ਸਮਾਂ ਕੁਝ ਘੱਟ ਵੱਧ ਹੋ ਸਕਦਾ ਹੈ।


author

Anmol Tagra

Content Editor

Related News