ਪਿੰਡ ਸਹਿਜੜਾ ਦੇ ਹਰਦੇਵ ਦੀ ਵਿਦੇਸ਼ 'ਚ ਮੌਤ, ਅੱਤ ਗ਼ਰੀਬ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

Friday, Oct 16, 2026 - 05:31 PM (IST)

ਪਿੰਡ ਸਹਿਜੜਾ ਦੇ ਹਰਦੇਵ ਦੀ ਵਿਦੇਸ਼ 'ਚ ਮੌਤ, ਅੱਤ ਗ਼ਰੀਬ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

ਮਹਿਲ ਕਲਾਂ (ਲਕਸ਼ਦੀਪ ਗਿੱਲ) : ਮਹਿਲ ਕਲਾਂ ਤੋਂ ਕੁਝ ਕੁ ਦੂਰੀ 'ਤੇ ਸਥਿਤ ਪਿੰਡ ਸਹਿਜੜਾ ਦਾ ਨੌਜਵਾਨ ਹਰਦੇਵ ਸਿੰਘ ਜੋ ਕਿ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਦੋ ਸਾਲ ਪਹਿਲਾਂ ਦੁਬਈ ਗਿਆ ਸੀ, ਅਚਾਨਕ ਉਸ ਦੀ ਦੁਬਈ ਵਿਖੇ ਹੋਈ ਮੌਤ ਨੇ ਪਰਿਵਾਰ ਨੂੰ ਹਿਲਾ ਕੇ ਰੱਖ ਦਿੱਤਾ। ਮੌਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਇਸ ਮੌਕੇ ਪਰਿਵਾਰ ਲਈ ਵੱਡਾ ਸਹਾਰਾ ਬਣੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸੀਨੀਅਰ ਅਹੁਦੇਦਾਰ ਸੂਬੇਦਾਰ ਗੁਰਜਿੰਦਰ ਸਿੰਘ ਸਿੱਧੂ ਬਰਨਾਲਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਨੌਜਵਾਨ ਦੀ ਲਾਸ਼ ਸ਼ਾਰਜਾਹ ਤੋਂ ਬਰਾਮਦ ਕੀਤੀ ਗਈ ਹੈ, ਜਿਸ ਸਬੰਧੀ ਦੁਬਈ ਦੇ ਮਸ਼ਹੂਰ ਕਾਰੋਬਾਰੀ ਤੇ ਸੰਸਥਾ ਦੇ ਚੇਅਰਮੈਨ ਐੱਸ. ਪੀ. ਓਬਰਾਏ ਨੂੰ ਦੁਬਈ ਦੀ ਸਰਕਾਰ ਵੱਲੋਂ ਸੰਪਰਕ ਕੀਤਾ ਗਿਆ, ਜੋ ਕਿ ਪਹਿਲਾਂ ਵੀ ਅਨੇਕਾਂ ਮ੍ਰਿਤਕ ਦੇਹਾਂ ਦੁਬਈ ਤੋਂ ਉਨ੍ਹਾਂ ਦੇ ਵਾਰਸਾਂ ਦੇ ਹਵਾਲੇ ਕਰਵਾ ਚੁੱਕੇ ਹਨ। 

ਇਹ ਵੀ ਪੜ੍ਹੋ : ਪੰਜਾਬ 'ਚ ਵੱਡਾ ਰੇਲ ਹਾਦਸਾ, ਡੱਬੇ ਪਟੜੀ ਤੋਂ ਉਤਰਨ ਮਗਰੋਂ ਪਲਟੇ

ਉਨ੍ਹਾਂ ਦੇ ਵੱਡੇ ਸਹਿਜੋਗ ਸਦਕਾ ਨੌਜਵਾਨ ਦੀ ਮ੍ਰਿਤਕ ਦੇਹ ਕੱਲ ਪਿੰਡ ਸਹਿਜੜਾ ਪਹੁੰਚੀ ਜਿਸ ਦਾ ਅੰਤਿਮ ਸੰਸਕਾਰ ਕੀਤਾ ਗਿਆ। ਮ੍ਰਿਤਕ ਆਪਣੇ ਪਿੱਛੇ ਦੋ ਬੱਚੇ ਛੱਡ ਗਿਆ। ਇਸ ਮੌਕੇ ਸੂਬੇਦਾਰ ਗੁਰਜਿੰਦਰ ਸਿੰਘ ਸਿੱਧੂ ਨੇ ਪਿੰਡ ਦੇ ਤੇ ਇਲਾਕੇ ਭਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਪਰਿਵਾਰ ਦੀ ਅਤਿ ਗਰੀਬੀ ਨੂੰ ਦੇਖਦੇ ਹੋਏ, ਵਿੱਤੀ ਸਹਾਇਤਾ ਕੀਤੀ ਜਾਵੇ। ਇਸ ਮੌਕੇ ਜਗਸੀਰ ਸਿੰਘ, ਅਮਰਜੀਤ ਸਿੰਘ ਕੋਲਾ, ਗਗਨਦੀਪ, ਬਲਵਿੰਦਰ ਸਿੰਘ ਸਰਪੰਚ, ਹਰਬੰਸ ਸਿੰਘ ਫੌਜੀ, ਜਰਨੈਲ ਸਿੰਘ ਸੂਬੇਦਾਰ, ਸਮਾਜਸੇਵੀ ਮਨਜੀਤ ਸਿੰਘ, ਗੁਰਜੀਤ ਸਿੰਘ ਧਾਲੀਵਾਲ ਆਦਿ ਮੌਜੂਦ ਸਨ।

 


author

Gurminder Singh

Content Editor

Related News