ਚੈੱਕ ਬਾਊਂਸ ਦੇ ਮਾਮਲੇ ''ਚ ਪੀ. ਓ. ਔਰਤ ਨੂੰ ਅਦਾਲਤ ''ਚ ਕੀਤਾ ਪੇਸ਼

01/20/2018 11:27:14 AM

ਅੰਮ੍ਰਿਤਸਰ (ਜ. ਬ.)- ਕਰੀਬ 6 ਮਹੀਨੇ ਪਹਿਲਾਂ 50 ਹਜ਼ਾਰ ਰੁਪਏ ਦੇ ਇਕ ਚੈੱਕ ਬਾਊਂਸ ਦੇ ਮਾਮਲੇ 'ਚ ਮਾਣਯੋਗ ਅਦਾਲਤ ਵੱਲੋਂ ਪੀ. ਓ. ਕਰਾਰ ਦਿੱਤੀ ਗਈ ਸੁਖਪ੍ਰੀਤ ਕੌਰ ਪਤਨੀ ਅਮਨ ਧੁੰਨਾ ਵਾਸੀ ਟਾਹਲੀ ਵਾਲਾ ਚੌਕ ਨੂੰ ਅੱਜ ਪੀ. ਓ. ਸਟਾਫ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਗ੍ਰਿਫਤਾਰ ਕਰ ਕੇ ਮਾਣਯੋਗ ਅਦਾਲਤ 'ਚ ਪੇਸ਼ ਕੀਤਾ, ਜਿਥੇ 20 ਹਜ਼ਾਰ ਰੁਪਏ ਦਾ ਮੁਚਲਕਾ ਭਰ ਕੇ ਅਦਾਲਤ ਨੇ ਸੁਖਪ੍ਰੀਤ ਕੌਰ ਨੂੰ ਜ਼ਮਾਨਤ ਦੇ ਦਿੱਤੀ।
ਪ੍ਰਾਪਤ ਜਾਣਕਾਰੀ ਅਨੁਸਾਰ ਪਰਮਜੀਤ ਕੌਰ ਪਤਨੀ ਕੁਲਵੰਤ ਸਿੰਘ ਵਾਸੀ ਨਿਊ ਪ੍ਰਤਾਪ ਨਗਰ ਨੇ ਸੁਖਪ੍ਰੀਤ ਕੌਰ ਤੋਂ ਕੁਝ ਪੈਸੇ ਲੈਣੇ ਸਨ, ਜਿਸ ਦੇ ਬਦਲੇ ਸੁਖਪ੍ਰੀਤ ਕੌਰ ਨੇ ਉਸ ਨੂੰ 50 ਹਜ਼ਾਰ ਰੁਪਏ ਦਾ ਚੈੱਕ ਦਿੱਤਾ ਸੀ, ਜਿਹੜਾ ਕਿ ਬੈਂਕ 'ਚ ਲਾਉਣ 'ਤੇ ਬਾਊਂਸ ਹੋ ਗਿਆ, ਜਿਸ ਤੋਂ ਬਾਅਦ ਪਰਮਜੀਤ ਕੌਰ ਨੇ ਮਾਣਯੋਗ ਅਦਾਲਤ 'ਚ ਕੇਸ ਦਾਇਰ ਕਰ ਦਿੱਤਾ ਸੀ, ਜਿਥੇ ਸੁਖਪ੍ਰੀਤ ਕੌਰ ਦੇ ਪੇਸ਼ ਨਾ ਹੋਣ 'ਤੇ ਅਦਾਲਤ ਵੱਲੋਂ ਉਸ ਨੂੰ ਪੀ. ਓ. ਕਰਾਰ ਦੇ ਦਿੱਤਾ ਗਿਆ ਸੀ।


Related News