ਵਿਦੇਸ਼ ਭੇਜਣ ਦੇ ਨਾਂ ''ਤੇ 1.60 ਲੱਖ ਦੀ ਠੱਗੀ, ਕੇਸ ਦਰਜ

Tuesday, Feb 13, 2018 - 02:33 AM (IST)

ਹੁਸ਼ਿਆਰਪੁਰ, (ਅਮਰਿੰਦਰ)- ਥਾਣਾ ਸਦਰ ਦੀ ਪੁਲਸ ਨੇ ਵਿਦੇਸ਼ ਭੇਜਣ ਦੇ ਨਾਂ 'ਤੇ 1 ਲੱਖ 60 ਹਜ਼ਾਰ ਰੁਪਏ ਦੀ ਧੋਖਾਦੇਹੀ ਕਰਨ ਦੇ 2 ਮਾਮਲਿਆਂ 'ਚ ਦੋਸ਼ੀ ਟਰੈਵਲ ਏਜੰਟ ਸੁਮਿਤ ਕੁਮਾਰ ਉਰਫ ਯੋਗੀ ਵਾਸੀ ਬਜਵਾੜਾ ਕਲਾਂ ਖਿਲਾਫ਼ ਕੇਸ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਰੇਲਵੇ ਮੰਡੀ ਵਾਸੀ ਵਿਜੇ ਕੁਮਾਰ ਨੇ ਜ਼ਿਲਾ ਪੁਲਸ ਮੁਖੀ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਕਿਹਾ ਸੀ ਕਿ ਸੁਮਿਤ ਕੁਮਾਰ ਉਰਫ ਯੋਗੀ ਵਾਸੀ ਬਜਵਾੜਾ ਕਲਾਂ ਨੇ ਉਸ ਨੂੰ ਦੁਬਈ ਭੇਜਣ ਲਈ 80 ਹਜ਼ਾਰ ਰੁਪਏ ਲਏ ਸਨ ਪਰ ਦੋਸ਼ੀ ਨੇ ਨਾ ਤਾਂ ਉਸ ਨੂੰ ਦੁਬਈ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਇਸੇ ਤਰ੍ਹਾਂ ਪਿੰਡ ਬੱਸੀ ਦੌਲਤ ਖਾਂ ਵਾਸੀ ਜਗਤਾਰ ਚੰਦ ਨੇ ਵੀ ਜ਼ਿਲਾ ਪੁਲਸ ਮੁਖੀ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਕਿਹਾ ਸੀ ਕਿ ਉਸ ਨੂੰ ਦੁਬਈ ਭੇਜਣ ਦੇ ਨਾਂ 'ਤੇ ਉਕਤ ਟਰੈਵਲ ਏਜੰਟ ਨੇ 80 ਹਜ਼ਾਰ ਰੁਪਏ ਲਏ ਸਨ ਪਰ ਉਸ ਨੂੰ ਵਿਦੇਸ਼ ਨਹੀਂ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। 
ਜ਼ਿਲਾ ਪੁਲਸ ਮੁਖੀ ਦੇ ਹੁਕਮਾਂ 'ਤੇ ਦੋਵਾਂ ਮਾਮਲਿਆਂ ਦੀ ਜਾਂਚ ਆਰਥਿਕ ਅਪਰਾਧ ਸ਼ਾਖਾ ਦੇ ਇੰਚਾਰਜ ਮਨੋਜ ਕੁਮਾਰ ਵੱਲੋਂ ਕੀਤੇ ਜਾਣ ਤੋਂ ਬਾਅਦ ਪੁਲਸ ਨੇ ਦੋਸ਼ੀ ਟਰੈਵਲ ਏਜੰਟ ਖਿਲਾਫ਼ ਧਾਰਾ 406, 420 ਤਹਿਤ ਮਾਮਲਾ ਦਰਜ ਕਰ ਕੇ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।


Related News