ਛੱਤਬੀੜ ਜੂ ਹਾਦਸਾ : ਸ਼ੇਰਾਂ ਵਲੋਂ ਨੌਜਵਾਨ ਨੂੰ ਮਾਰਨ ਦਾ ਵੀਡੀਓ ਆਇਆ ਸਾਹਮਣੇ (ਵੀਡੀਓ)
Tuesday, Jan 22, 2019 - 10:18 AM (IST)
ਜ਼ੀਰਕਪੁਰ : ਜ਼ੀਰਕਪੁਰ ਦੇ 'ਛੱਤਬੀੜ ਚਿੜੀਆਘਰ' 'ਚ ਬੀਤੇ ਦਿਨੀਂ ਸ਼ੇਰਾਂ ਦੇ ਜੋੜੇ ਵਲੋਂ ਕੀਤੇ ਹਮਲੇ 'ਚ ਨੌਜਵਾਨ ਦੀ ਮੌਤ ਹੋ ਗਈ। ਇਸ ਦਰਦਨਾਕ ਘਟਨਾ ਦਾ ਵੀਡੀਓ ਵੀ ਸਾਹਮਣੇ ਆ ਗਿਆ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਸ਼ੇਰਾਂ ਦੇ ਜੋੜੇ ਨੇ ਦਰਦਨਾਕ ਤਰੀਕੇ ਨਾਲ ਨੌਜਵਾਨ ਨੂੰ ਨੋਚ ਲਿਆ ਅਤੇ ਸਰੀਰ 'ਤੇ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਉਕਤ ਨੌਜਵਾਨ ਨੇ ਦਮ ਤੋੜ ਦਿੱਤਾ। ਦੱਸ ਦੇਈਏ ਕਿ ਇਹ ਮ੍ਰਿਤਕ ਨੌਜਵਾਨ ਸੁਰੱਖਿਆ ਜਾਅਲੀ ਟੱਪ ਕੇ 'ਲਾਇਨ ਸਫਾਰੀ' ਚ ਜਾ ਵੜਿਆ ਸੀ, ਜਿਸ ਤੋਂ ਬਾਅਦ ਸ਼ੇਰਾਂ ਦੇ ਹਮਲੇ ਦਾ ਸ਼ਿਕਾਰ ਹੋ ਗਿਆ। ਫਿਲਹਾਲ ਚਿੜੀਆਘਰ ਦੇ ਪ੍ਰਬੰਧਕਾਂ ਵਲੋਂ ਇਸ ਦੇ ਲਈ ਐੱਸ. ਆਈ. ਟੀ. ਬਣਾ ਦਿੱਤੀ ਗਈ ਹੈ, ਜਿਸ ਵਲੋਂ ਇਸ ਘਟਨਾ ਦੀ ਜਾਂਚ ਕੀਤੀ ਜਾਵੇਗੀ।