ਚੰਡੀਗੜ੍ਹ ਵਾਸੀਆਂ ਨੂੰ ਝਟਕਾ, 6 ਗੁਣਾ ਮਹਿੰਗੀ ਪਵੇਗੀ ਪਾਰਕਿੰਗ

Thursday, Dec 12, 2019 - 02:06 PM (IST)

ਚੰਡੀਗੜ੍ਹ ਵਾਸੀਆਂ ਨੂੰ ਝਟਕਾ, 6 ਗੁਣਾ ਮਹਿੰਗੀ ਪਵੇਗੀ ਪਾਰਕਿੰਗ

ਚੰਡੀਗੜ੍ਹ (ਲਲਨ) : ਰੇਲਵੇ ਸ਼ਹਿਰ ਵਾਸੀਆਂ ਨੂੰ ਨਵੇਂ ਸਾਲ ਦਾ ਤੋਹਫਾ ਚੰਡੀਗੜ੍ਹ ਰੇਲਵੇ ਸਟੇਸ਼ਨ ਦੀ ਪਾਰਕਿੰਗ ਦੀ ਫੀਸ 6 ਗੁਣਾ ਤੋਂ ਵੀ ਜ਼ਿਆਦਾ ਕਰ ਕੇ ਦੇਣ ਜਾ ਰਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਨਵੀਂ ਰੇਟ ਲਿਸਟ ਛੇਤੀ ਜਾਰੀ ਕਰ ਦਿੱਤੀ ਜਾਵੇਗੀ ਪਰ ਸੂਤਰਾਂ ਮੁਤਾਬਕ ਰੇਲਵੇ ਵਲੋਂ ਮੁਸਾਫਰਾਂ ਦੀ ਜੇਬ ਢਿੱਲੀ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਸ ਦੇ ਤਹਿਤ ਪਾਰਕਿੰਗ ਠੇਕੇਦਾਰਾਂ ਨੂੰ ਨਵੀਂ ਲਿਸਟ ਜਾਰੀ ਕਰਨ ਦੇ ਹੁਕਮ ਵੀ ਦਿੱਤੇ ਜਾ ਚੁੱਕੇ ਹਨ ਪਰ ਠੇਕੇਦਾਰ ਨਵੀਂ ਰੇਟ ਲਿਸਟ ਨੂੰ ਲੈ ਕੇ ਦੁਚਿੱਤੀ 'ਚ ਹਨ। ਚੰਡੀਗੜ੍ਹ ਰੇਲਵੇ ਸਟੇਸ਼ਨ ਨੂੰ ਵਰਲਡ ਕਲਾਸ ਬਣਾਉਣ ਦੀ ਜ਼ਿੰਮੇਵਾਰੀ ਇੰਡੀਅਨ ਰੇਲਵੇ ਸਟੇਸ਼ਨ ਡਿਵੈਲਪਮੈਂਟ ਕਾਰਪੋਰੇਸ਼ਨ ਨੂੰ ਦਿੱਤੀ ਹੈ। ਇਸ ਦੇ ਨਾਲ ਕਮਰਸ਼ੀਅਲ ਦੇ ਕੁਝ ਵਿਭਾਗ ਵੀ ਇਸ ਕੰਪਨੀ ਨੂੰ ਸੌਂਪੇ ਗਏ ਹਨ। ਅਜਿਹੇ 'ਚ ਆਪਣੀ ਕਮਾਈ ਵਧਾਉਣ ਦੇ ਮਕਸਦ ਨਾਲ ਪਾਰਕਿੰਗ ਰੇਟ 'ਚ ਵਾਧਾ ਕੀਤਾ ਜਾ ਰਿਹਾ ਹੈ।


author

Babita

Content Editor

Related News