ਮੋਬਾਇਲ ਫੋਨ ਝਪਟਮਾਰ ਨੂੰ ਫੜ੍ਹਣ ਲਈ ਚੰਡੀਗੜ੍ਹ ਪੁਲਸ ਨੇ ਖੰਗਾਲੇ 45 ਸੀ. ਸੀ. ਟੀ. ਵੀ. ਕੈਮਰੇ

Friday, May 10, 2019 - 09:04 PM (IST)

ਮੋਬਾਇਲ ਫੋਨ ਝਪਟਮਾਰ ਨੂੰ ਫੜ੍ਹਣ ਲਈ ਚੰਡੀਗੜ੍ਹ ਪੁਲਸ ਨੇ ਖੰਗਾਲੇ 45 ਸੀ. ਸੀ. ਟੀ. ਵੀ. ਕੈਮਰੇ

ਚੰਡੀਗਡ਼੍ਹ, (ਸੁਸ਼ੀਲ)-ਬੁਡ਼ੈਲ ’ਚ ਕਿਲੇ ਕੋਲ ਮੋਬਾਇਲ ਫੋਨ ਖੋਹਣ ਵਾਲੇ ਨੌਜਵਾਨ ਨੂੰ ਪੁਲਸ ਨੇ ਸੈਕਟਰ-45 ਤੋਂ ਦਬੋਚ ਲਿਆ। ਮੁਲਜ਼ਮ ਦੀ ਪਛਾਣ ਬੁਡ਼ੈਲ ਨਿਵਾਸੀ ਵਿਕਾਸ ਉਰਫ ਸੋਨੂੰ ਵਜੋਂ ਹੋਈ। ਪੁਲਸ ਨੇ ਉਸ ਕੋਲੋਂ ਖੋਹਿਆ ਹੋਇਆ ਮੋਬਾਇਲ ਫੋਨ ਬਰਾਮਦ ਕਰ ਲਿਆ। ਬੁਡ਼ੈਲ ਚੌਕੀ ਪੁਲਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ।

ਸੈਕਟਰ-34 ਥਾਣਾ ਇੰਚਾਰਜ ਬਲਦੇਵ ਕੁਮਾਰ ਨੇ ਦੱਸਿਆ ਕਿ 7 ਮਈ ਨੂੰ ਬੁਡ਼ੈਲ ਦੇ ਕਿਲੇ ਕੋਲ ਕਸਤੂਰੀ ਲਾਲ ਦਾ ਮੋਬਾਇਲ ਫੋਨ ਖੋਹ ਕੇ ਨੌਜਵਾਨ ਫਰਾਰ ਹੋ ਗਿਆ ਸੀ। ਪੁਲਸ ਨੇ ਝਪਟਮਾਰੀ ਦਾ ਮਾਮਲਾ ਦਰਜ ਕਰ ਕੇ ਘਟਨਾ ਸਥਾਨ ਦੇ ਆਸ-ਪਾਸ ਲੱਗੇ 45 ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ। ਜਾਂਚ ’ਚ ਪਤਾ ਲੱਗਾ ਕਿ ਮੋਬਾਇਲ ਫੋਨ ਬੁਡ਼ੈਲ ਨਿਵਾਸੀ ਵਿਕਾਸ ਉਰਫ ਸੋਨੂੰ ਨੇ ਖੋਹਿਆ ਹੈ। ਬੁਡ਼ੈਲ ਚੌਕੀ ਇੰਚਾਰਜ ਜੁਲਦਾਨ ਨੂੰ ਵੀਰਵਾਰ ਸੂਚਨਾ ਮਿਲੀ ਕਿ ਕਸਤੂਰੀ ਲਾਲ ਦਾ ਮੋਬਾਇਲ ਫੋਨ ਖੋਹਣ ਵਾਲਾ ਝਪਟਮਾਰ ਸੈਕਟਰ-45 ਵੱਲ ਜਾ ਰਿਹਾ ਹੈ। ਸੂਚਨਾ ਮਿਲਦਿਆਂ ਹੀ ਪੁਲਸ ਨੇ ਨਾਕਾ ਲਾਇਆ ਤੇ ਸੋਨੂੰ ਨੂੰ ਦਬੋਚ ਲਿਆ। ਤਲਾਸ਼ੀ ਦੌਰਾਨ ਉਸ ਕੋਲੋਂ ਕਸਤੂਰੀ ਲਾਲ ਦਾ ਮੋਬਾਇਲ ਫੋਨ ਬਰਾਮਦ ਹੋਇਆ।

 


author

DILSHER

Content Editor

Related News