''ਬਰਡ ਰੇਸ'' ''ਚ 7 ਤੋਂ 81 ਸਾਲ ਦੇ ਲੋਕ ਲੈ ਸਕਣਗੇ ਹਿੱਸਾ

02/23/2019 10:55:07 AM

ਚੰਡੀਗੜ੍ਹ (ਵਿਜੇ) : ਚੰਡੀਗੜ੍ਹ ਅਤੇ ਆਸ-ਪਾਸ ਦੇ ਇਲਾਕਿਆ 'ਚ ਫਿਰ 'ਬਰਡ ਰੇਸ' ਦਾ ਆਯੋਜਨ ਕੀਤਾ ਜਾ ਰਿਹਾ ਹੈ। ਚੰਡੀਗੜ੍ਹ ਬਰਡ ਕਲੱਬ ਵਲੋਂ ਇੰਟਰ ਸਟੇਟ ਚੰਡੀਗੜ੍ਹ ਰੀਜ਼ਨ 'ਚ 24 ਫਰਵਰੀ ਨੂੰ ਆਯੋਜਿਤ ਹੋਣ ਵਾਲੀ 'ਬਰਡ ਰੇਸ' 'ਚ 7 ਸਾਲਾਂ ਦੇ ਬੱਚਿਆਂ ਤੋਂ ਲੈ ਕੇ 81 ਸਾਲਾਂ ਤੱਕ ਦੇ ਬਜ਼ੁਰਗ ਵੀ ਹਿੱਸਾ ਲੈਣਗੇ। ਇਵੈਂਟ ਲਈ ਰੀਮਾ ਢਿੱਲੋਂ ਨੂੰ ਚੀਫ ਕੋ-ਆਰਡੀਨੇਟਰ ਬਣਾਇਆ ਗਿਆ ਹੈ। 'ਵਰਡ ਰੇਸ' 'ਚ ਟਿੰਬਰ ਟਰੇਲ, ਮੋਰਨੀ ਹਿੱਲਸ, ਛੱਤਬੀੜ, ਮਿਰਜਾਪੁਰ ਡੈਮ, ਸਿਸਵਾਂ ਡੈਮ, ਨੇਪਲੀ ਫਾਰੈਸਟ ਅਤੇ ਕਾਂਸਲ ਫਾਰੈਸਟ ਦੇ ਏਰੀਏ ਕਵਰ ਕੀਤੇ ਜਾਣਗੇ। ਪੂਰਾ ਦਿਨ ਤੈਅ ਕੀਤੇ ਗਏ ਏਰੀਆ 'ਚ ਬਰਡਜ਼ ਨੂੰ ਕੈਮਰਿਆਂ 'ਚ ਕੈਦ ਕੀਤਾ ਜਾਵੇਗਾ। ਕਲੱਬ ਵਲੋਂ ਇਸੇ ਤਰ੍ਹਾਂ ਦੀ ਰੇਸ ਦਾ ਆਯੋਜਨ ਹਰ ਸਾਲ ਫਰਵਰੀ 'ਚ ਕੀਤਾ ਜਾਂਦਾ ਹੈ, ਜਦੋਂ ਪੰਛੀਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੁੰਦੀ ਹੈ। ਇਸ ਰੇਸ ਰਾਹੀਂ ਮਾਈਗ੍ਰੇਟਰੀ ਬਰਡਸ 'ਤੇ ਵੀ ਫੋਕਸ ਰੱਖਿਆ ਜਾਵੇਗਾ।


Babita

Content Editor

Related News