ਕਿਸ ਗੱਲ ਦਾ ਲਿਆ ਜਾ ਰਿਹੈ ਚੌਲਾਂਗ ਟੋਲ ਪਲਾਜ਼ਾ ''ਤੇ ਟੋਲ?

04/17/2018 5:13:34 AM

ਜਲੰਧਰ, (ਬੁਲੰਦ)— ਨੈਸ਼ਨਲ ਹਾਈਵੇ 'ਤੇ ਟੋਲ ਪਲਾਜ਼ਾ ਬਣਾਏ ਜਾਂਦੇ ਹਨ ਤਾਂ ਕਿ ਲੋਕਾਂ ਨੂੰ ਸੜਕ 'ਤੇ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ ਅਤੇ ਉਸਦੇ ਬਦਲੇ ਉਨ੍ਹਾਂ ਤੋਂ ਪੈਸੇ ਲਏ ਜਾਣ ਪਰ ਚੌਲਾਂਗ ਵਿਚ ਬਣਾਏ ਗਏ ਟੋਲ ਪਲਾਜ਼ਾ 'ਤੇ ਲੋਕਾਂ ਤੋਂ 80 ਰੁਪਏ ਕਾਰ ਦੇ ਇਕ ਸਾਈਡ ਦੀ ਟੋਲ ਪਲਾਜ਼ਾ ਫੀਸ ਦੇ ਰੂਪ ਵਿਚ ਲਏ ਜਾ ਰਹੇ ਹਨ ਪਰ ਸਹੂਲਤ ਦੇ ਨਾਂ 'ਤੇ ਟੁੱਟੀਆਂ ਸੜਕਾਂ ਅਤੇ ਗੰਦੀ ਰੋਡ ਦਿੱਤੀ ਜਾ ਰਹੀ ਹੈ। 
ਇਸ ਟੋਲ ਪਲਾਜ਼ਾ ਦੇ ਆਸ-ਪਾਸ ਦੀ ਰੋਡ ਪਿਛਲੇ ਕਈ ਮਹੀਨਿਆਂ ਤੋਂ ਟੁੱਟੀ ਹੋਈ ਹੈ, ਜਿਸ ਦੀ ਮੁਰੰਮਤ ਦੇ ਨਾਂ 'ਤੇ ਬਣਾਇਆ ਹੀ ਨਹੀਂ ਜਾ ਰਿਹਾ। ਇਸ ਤਰ੍ਹਾਂ ਇਸ ਰੋਡ 'ਤੇ ਕਈ ਥਾਵਾਂ ਤੋਂ ਲੁੱਕ ਹੇਠਾਂ ਬੈਠ ਗਈ ਹੈ ਜਾਂ ਇਕੱਠੀ ਹੋ ਕੇ ਉਚੀ ਹੋ ਗਈ ਹੈ। ਇਸ ਕਾਰਨ ਦੋਪਹੀਆ ਵਾਹਨ ਦੁਰਘਟਨਾ ਦਾ ਸ਼ਿਕਾਰ ਹੁੰਦੇ ਹਨ ਪਰ ਹਾਈਵੇ ਅਥਾਰਟੀ ਦਾ ਸਾਰਾ ਧਿਆਨ ਲੋਕਾਂ ਤੋਂ ਪੈਸੇ ਵਸੂਲਣ 'ਤੇ ਹੈ। ਜਾਣਕਾਰੀ ਦਿੰਦੇ ਹੋਏ ਸੁਦੇਸ਼ ਵਿੱਜ ਨੇ ਦੱਸਿਆ ਕਿ ਟੋਲ ਪਲਾਜ਼ਾ ਲਗਾਉਣ ਦਾ ਮਨੋਰਥ ਹੁੰਦਾ ਹੈ ਕਿ ਲੋਕਾਂ ਨੂੰ ਸਾਫ ਰੋਡ, ਵਧੀਆ ਵਾਤਾਵਰਣ ਦਿੱਤਾ ਜਾਵੇ ਤਾਂ ਕਿ ਉਹ ਆਪਣੇ ਵਾਹਨਾਂ ਨੂੰ ਸਹੀ ਤਰੀਕੇ ਨਾਲ ਚਲਾ ਸਕਣ ਪਰ ਨੈਸ਼ਨਲ ਹਾਈਵੇ ਅਥਾਰਟੀ ਸੜਕਾਂ ਦੀ ਮੁਰੰਮਤ ਹੀ ਨਹੀਂ ਕਰਵਾ ਸਕਦੀ ਅਤੇ ਗੰਦਗੀ ਵੀ ਸਾਫ ਨਹੀਂ ਕਰਵਾ ਸਕਦੀ ਤਾਂ ਉਸਨੂੰ ਟੋਲ ਪਲਾਜ਼ਾ ਖੋਲ੍ਹਣ ਅਤੇ ਲੋਕਾਂ ਤੋਂ ਫੀਸ ਵਸੂਲਣ ਦਾ ਕੋਈ ਅਧਿਕਾਰ ਨਹੀਂ ਹੈ। ਇਸ ਲਈ ਟੋਲ ਪਲਾਜ਼ਾ ਬੰਦ ਕਰ ਦੇਣੇ ਚਾਹੀਦੇ ਹਨ। ਇਥੇ ਲੋਕਾਂ ਨੂੰ ਸਹੂਲਤਾਂ ਦੇ ਨਾਂ 'ਤੇ ਦੁਵਿਧਾ ਦਿੱਤੀ ਜਾ ਰਹੀ ਹੈ।


Related News