ਕੇਂਦਰੀ ਜੇਲ ’ਚ ਹਵਾਲਾਤੀ ਨੇ ਲਿਅਾ ਫਾਹ
Friday, Jul 27, 2018 - 04:19 AM (IST)
ਕਪੂਰਥਲਾ, (ਜ. ਬ.)- ਕੇਂਦਰੀ ਜੇਲ ਕਪੂਰਥਲਾ ਅਤੇ ਜਲੰਧਰ ’ਚ ਬੰਦ ਇਕ ਹਵਾਲਾਤੀ ਨੇ ਜੇਲ ਬੈਰਕ ਦੇ ਬਾਥਰੂਮ ’ਚ ਲੱਗੇ ਪੱਖੇ ਨਾਲ ਫਾਹ ਲੈ ਕੇ ਖੁਦਕੁਸ਼ੀ ਕਰ ਲਈ। ਥਾਣਾ ਕੋਤਵਾਲੀ ਕਪੂਰਥਲਾ ਦੀ ਪੁਲਸ ਨੇ ਮ੍ਰਿਤਕ ਹਵਾਲਾਤੀ ਦੀ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਕਰਵਾਉਣ ਦੇ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਜੀ. ਆਰ. ਪੀ. ਥਾਣਾ ਜਲੰਧਰ ਦੀ ਪੁਲਸ ਵੱਲੋਂ ਕਰੀਬ ਇਕ ਮਹੀਨਾ ਪਹਿਲਾਂ ਆਰਮਜ਼ ਐਕਟ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਅਰੁਣ ਪੁੱਤਰ ਜਮੁਨਾ ਪ੍ਰਸਾਦ ਵਾਸੀ ਲੱਦੇਵਾਲੀ ਜ਼ਿਲਾ ਜਲੰਧਰ ਜੋ ਕਿ ਹਵਾਲਾਤੀ ਸੀ, ਵੀਰਵਾਰ ਦੀ ਸਵੇਰੇ ਕਰੀਬ 4 ਵਜੇ ਜੇਲ ਦੀ ਬੈਰਕ ਨੰਬਰ 8 ਦੇ ਕਮਰਾ ਨੰਬਰ 3 ’ਚ ਸਥਿਤ ਬਾਥਰੂਮ ’ਚ ਗਿਆ ਹੋਇਆ ਸੀ । ਜਿਸ ਦੌਰਾਨ ਉਸ ਨੇ ਇਕ ਕੱਪਡ਼ੇ ਨੂੰ ਬਾਥਰੂਮ ’ਚ ਲੱਗੇ ਪੱਖੇ ਦੇ ਨਾਲ ਫਾਹ ਲੈ ਲਿਆ। ਇਸ ਦੌਰਾਨ ਜਦੋਂ ਕਰੀਬ ਅੱਧੇ ਘੰਟੇ ਬਾਅਦ ਜੇਲ ਬੈਰਕ ਵਿਚ ਬੰਦ ਇਕ ਕੈਦੀ ਬਾਥਰੂਮ ਵਿਚ ਗਿਆ ਤਾਂ ਉਸ ਨੇ ਅਰੁਣ ਦੀ ਲਾਸ਼ ਵੇਖੀ। ਜੇਲ ਪ੍ਰਸ਼ਾਸਨ ਦੀ ਸੂਚਨਾ ਤੇ ਥਾਣਾ ਕੋਤਵਾਲੀ ਕਪੂਰਥਲਾ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਕਪੂਰਥਲਾ ਭੇਜ ਦਿੱਤਾ। ਜਿਥੇ ਡਾਕਟਰਾਂ ਦੇ ਬੋਰਡ ਨੇ ਲਾਸ਼ ਦਾ ਪੋਸਟਮਾਰਟਮ ਕਰ ਕੇ ਲਾਸ਼ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਹੈ। ਮ੍ਰਿਤਕ ਨੇ ਅਾਖਿਰ ਕਿਉਂ ਖੁਦਕੁਸ਼ੀ ਕੀਤੀ ਇਸ ਸਬੰਧੀ ਜਾਂਚ ਜਾਰੀ ਹੈ।
