ਰਾਹਤ : ਜੀ. ਐੱਸ. ਟੀ. ਰਿਟਰਨ ਸਕਰੂਟਨੀ ਨੂੰ ਲੈ ਕੇ ਸੀ. ਬੀ. ਆਈ. ਸੀ. ਦੇ ਨਵੇਂ ਨਿਰਦੇਸ਼
Friday, Jun 02, 2023 - 12:44 PM (IST)
ਲੁਧਿਆਣਾ (ਜ.ਬ.) :ਸੈਂਟ੍ਰਲ ਬੋਰਡ ਆਫ ਇਨਡਾਇਰੈਕਟ ਟੈਕਸਿਜ਼ ਐਂਡ ਕਸਟਮ ਵਲੋਂ ਜਾਰੀ ਨਵੇਂ ਨਿਰਦੇਸ਼ਾਂ ਮੁਤਾਬਕ ਜੀ. ਐੱਸ. ਟੀ. ਰਿਟਰਨ ਦੀ ਸਕਰੂਟਨੀ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸੀ ਵਲੋਂ ਆਨਲਾਈਨ ਢੰਗ ਨਾਲ ਕੀਤੀ ਜਾਵੇਗੀ। ਵਿਭਾਗ ਮੁਤਾਬਕ ਇਸ ਨਾਲ ਵਪਾਰੀਆਂ ਅਤੇ ਰਿਟਰਨ ਦਾਖਲ ਕਰਨ ਵਾਲਿਆਂ ਨੂੰ ਆਸਾਨੀ ਹੋਵੇਗੀ ਅਤੇ ਵਿਭਾਗ ਅਤੇ ਵਪਾਰੀ ਦੇ ਸਮੇਂ ਦੀ ਵੀ ਬੱਚਤ ਹੋਵੇਗੀ। ਆਨਲਾਈਨ ਸਕਰੂਟਨੀ ਸਿਸਟਮ ਲਾਗੂ ਹੋਣ ਨਾਲ ਵਪਾਰੀਆਂ ਨੂੰ ਪਰਸਨਲ ਤੌਰ ’ਤੇ ਸਕਰੂਟਨੀ ਕਰਨ ਵਾਲੇ ਅਧਿਕਾਰੀ ਦੇ ਸਾਹਮਣੇ ਪੇਸ਼ ਨਹੀਂ ਹੋਣਾ ਪਵੇਗਾ ਅਤੇ ਉਹ ਕਮੀਆਂ ਨੂੰ ਆਨਲਾਈਨ ਹੀ ਪੂਰਾ ਕਰ ਸਕੇਗਾ। ਇਸ ਤੋਂ ਇਲਾਵਾ ਵਿਭਾਗ ਦੇ ਉੱਚਿਤ ਅਧਿਕਾਰੀ ਵਲੋਂ ਰਿਟਰਨ ਦੀ ਸਕਰੂਟਨੀ ਕੀਤੀ ਜਾਵੇਗੀ ਅਤੇ ਰਿਟਰਨ ਦੀਆਂ ਕਮੀਆਂ ਪੂਰੀਆਂ ਕਰਨ ਲਈ ਰਜਿਸਟਰਡ ਪਾਰਟੀ ਵਲੋਂ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ ਅਤੇ ਉੱਚ ਅਧਿਕਾਰੀ ਨੂੰ ਸਿਸਟਮ ’ਤੇ ਉੱਚਿਤ ਜਾਣਕਾਰੀ ਦਿੱਤੀ ਜਾਵੇਗੀ, ਜੋ ਕਿ ਵੱਖ-ਵੱਖ ਰਿਟਰਨ, ਸਟੇਟਮੈਂਟਸ ਰਜਿਸਟਰਡ ਵਿਅਕਤੀ ਵਲੋਂ ਪੂਰੀ ਕੀਤੀ ਜਾਵੇਗੀ ਅਤੇ ਵੱਖ-ਵੱਖ ਸਰੋਤਾਂ ਜਿਵੇਂ ਡੀ. ਜੀ. ਏ. ਆਰ. ਐੱਮ., ਏ. ਡੀ. ਵੀ. ਏ. ਆਈ. ਟੀ. ਦੇ ਜ਼ਰੀਏ ਮੁਹੱਈਆ ਕਰਵਾਇਆ ਗਿਆ ਡਾਟਾ, ਜਾਣਕਾਰੀ, ਜੀ. ਐੱਸ. ਟੀ. ਐੱਨ., ਈ. ਵੇ. ਬਿੱਲ, ਪੋਰਟਲ ਤੋਂ ਵੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇਗੀ।
ਇਹ ਵੀ ਪੜ੍ਹੋ : ਜਿਸ ਦੀ ਪਟੀਸ਼ਨ ਨੂੰ ਦੋ ਵਾਰ ਹਾਈ ਕੋਰਟ ਨੇ ਠੁਕਰਾ ਦਿੱਤਾ, ਉਸ ਨੂੰ ਕੌਣ ਮੁੱਖ ਮੰਤਰੀ ਨੌਕਰੀ ਦੇਵੇਗਾ : ਚੰਨੀ
ਸਾਲ 2019-20 ਤੋਂ ਬਾਅਦ ਦਾਖਲ ਕੀਤੀਆਂ ਰਿਟਰਨਾਂ ’ਤੇ ਹੀ ਲਾਗੂ ਹੋਣਗੇ ਨਿਰਦੇਸ਼
ਵਿਭਾਗ ਮੁਤਾਬਕ ਇਹ ਨਿਰਦੇਸ਼ ਸਾਲ 2019-20 ਤੋਂ ਬਾਅਦ ਦਾਖਲ ਕੀਤੀਆਂ ਗਈਆਂ ਰਿਟਰਨਾਂ ’ਤੇ ਹੀ ਲਾਗੂ ਹੋਣਗੇ, ਜਦੋਂਕਿ ਇਸ ਤੋਂ ਪਹਿਲਾਂ ਦਾਖਲ ਕੀਤੀਆਂ ਰਿਟਰਨਾਂ ਲਈ 2022 ਵਿਚ ਜਾਰੀ ਕੀਤੇ ਨਿਯਮਾਂ ਮੁਤਾਬਕ ਹੀ ਕਾਰਵਾਈ ਹੋਵੇਗੀ। ਟੈਕਸ ਮਾਹਿਰਾਂ ਹਿਤੇਸ਼ ਗਰਗ ਦਾ ਕਹਿਣਾ ਹੈ ਕਿ ਸੇਲ ਦੀ ਡਿਟੇਲ, ਟੈਕਸ, ਇਨਪੁਟ ਟੈਕਸ ਕ੍ਰੈਡਿਟ ’ਚ ਕਿਸੇ ਵੀ ਤਰ੍ਹਾਂ ਦੀ ਕਮੀ ਹੋਣ ’ਤੇ ਸਬੰਧਤ ਵਿਅਕਤੀ ਨੂੰ ਮੁੜ ਦਸਤਾਵੇਜ਼ ਜਮ੍ਹਾ ਕਰਵਾਉਣ ਲਈ ਕਿਹਾ ਜਾਂਦਾ ਸੀ ਪਰ ਨਵੀਂ ਵਿਵਸਥਾ ਮੁਤਾਬਕ ਇਨਕਮ ਟੈਕਸ ਵਿਭਾਗ, ਬੈਂਕ ਅਤੇ ਹੋਰ ਸਬੰਧਤ ਵਿਭਾਗਾਂ ਤੋਂ ਜਾਣਕਾਰੀ ਪ੍ਰਾਪਤ ਕਰ ਕੇ ਰਿਟਰਨ ਦੀ ਸਕਰੂਟਨੀ ਪੂਰੀ ਕੀਤੀ ਜਾਵੇਗੀ। ਵਿਭਾਗ ਮੁਤਾਬਕ ਅਧਿਕਾਰੀ ਸਕਰੂਟਨੀ ਦੇ ਨਵੇਂ ਨਿਰਦੇਸ਼ ਵਿਚ ਇਸ ਵਾਰ ਜੀ. ਐੱਸ. ਟੀ. ਦੀ ਡਾਟਾ ਵਿਸ਼ਲੇਸ਼ਣ ਵਿਭਾਗ ਨਾਲ ਨਵੇਂ ਪੈਰਾਮੀਟਰ ਵੀ ਜੋੜੇ ਗਏ ਹਨ।
ਇਹ ਵੀ ਪੜ੍ਹੋ : ਕੇਜਰੀਵਾਲ ਨੇ ਜਲੰਧਰ ਉਪ-ਚੋਣ ਜਿੱਤਣ ’ਤੇ ਕੇਕ ਕੱਟਿਆ, ਭਗਵੰਤ ਮਾਨ ਨੇ ਦਿੱਤਾ ਰਾਤਰੀ ਭੋਜ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani