ਕੋਠੀ ''ਚੋਂ ਨਕਦੀ ਤੇ ਗਹਿਣੇ ਚੋਰੀ
Thursday, Nov 30, 2017 - 06:08 AM (IST)
ਤਰਨਤਾਰਨ, (ਰਮਨ)- ਸ਼ਹਿਰ ਦੀ ਪਾਸ਼ ਕਾਲੋਨੀ ਦੀਪ ਐਵੇਨਿਉ ਵਿਖੇ ਅੱਜ ਦੇਰ ਸ਼ਾਮ ਚੋਰ ਕੋਠੀ 'ਚੋਂ ਨਕਦੀ ਤੇ ਗਹਿਣੇ ਚੋਰੀ ਕਰ ਕੇ ਫਰਾਰ ਹੋ ਗਏ।
ਜਾਣਕਾਰੀ ਦਿੰਦੇ ਹੋਏ ਅਵਨੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਦੀਪ ਐਵੇਨਿਉ ਜੋ ਅੱਡਾ ਬਾਜ਼ਾਰ ਵਿਚ ਸਿੰਘਾਪੁਰੀਆਂ ਦੀ ਹੱਟੀ ਨਾਮਕ ਜਨਰਲ ਸਟੋਰ ਦਾ ਕਾਰੋਬਾਰ ਕਰਦੇ ਹਨ, ਨੇ ਦੱਸਿਆ ਕਿ ਉਹ ਆਪਣੀ ਦੁਕਾਨ 'ਤੇ ਆਪਣੀ ਪਤਨੀ ਨਾਲ ਮੌਜੂਦ ਸਨ, ਜਦੋਂ ਉਸ ਨੇ ਆਪਣੀ ਕੋਠੀ ਵਿਚ ਕਰੀਬ ਸਾਢੇ 6 ਵਜੇ ਆ ਕੇ ਤਾਲਾ ਖੋਲ੍ਹਿਆ ਤਾਂ ਕੋਠੀ ਅੰਦਰ ਦਾ ਸਾਰਾ ਸਾਮਾਨ ਖਿਲਰਿਆ ਪਿਆ ਸੀ । ਜਾਂਚ ਕਰਨ 'ਤੇ ਪਤਾ ਚੱਲਿਆ ਕਿ ਚੋਰ ਕੋਠੀ 'ਚੋਂ 50 ਹਜ਼ਾਰ ਰੁਪਏ ਨਕਦ ਅਤੇ ਤਿੰਨ ਸੋਨੇ ਦੀਆਂ ਵਾਲੀਆਂ ਦੀਆਂ ਜੋੜੀਆਂ ਚੋਰੀ ਕਰ ਕੇ ਲੈ ਗਏ ਹਨ। ਉਨ੍ਹਾਂ ਕਿਹਾ ਕਿ ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿਚ ਰਿਕਾਰਡ ਹੋ ਗਈ ਹੈ । ਮੌਕੇ 'ਤੇ ਪੁੱਜੇ ਸਬ-ਇੰਸਪੈਕਟਰ ਕਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ ।
