ਘਰ ਦੀ ਕੰਧ ਪਾੜ ਕੇ ਲੱਖਾਂ ਦੀ ਨਕਦੀ ਤੇ ਗਹਿਣੇ ਚੋਰੀ

Sunday, Jun 10, 2018 - 06:20 AM (IST)

ਲਾਂਬੜਾ, (ਵਰਿੰਦਰ)- ਪਿੰਡ ਚੁਗਾਵਾਂ ਵਿਖੇ ਬੀਤੀ ਰਾਤ ਚੋਰਾਂ ਵੱਲੋਂ ਇਕ ਘਰ 'ਤੇ ਧਾਵਾ ਬੋਲ ਕੇ ਲੱਖਾਂ ਰੁਪਏ ਦੀ ਨਕਦੀ ਤੇ ਸੋਨੇ ਦੇ ਗਹਿਣੇ ਆਦਿ ਚੋਰੀ ਕਰ ਕੇ ਫਰਾਰ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਸਥਾਨਕ ਪੁਲਸ ਵੱਲੋਂ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਘਰ ਦੇ ਮਾਲਕ ਰਾਂਝਾ ਪੁੱਤਰ ਸ਼ਾਹਦੀਨ ਵਾਸੀ ਪਿੰਡ ਚੁਗਾਵਾਂ ਨੇ ਦੱਸਿਆ ਕਿ ਰਾਤ ਉਹ ਆਪਣੇ ਸਾਰੇ ਪਰਿਵਾਰ ਸਮੇਤ ਘਰ ਦੇ ਵਰਾਂਡੇ ਵਿਚ ਸੁੱਤਾ ਹੋਇਆ ਸੀ। ਚੋਰ ਘਰ ਦੇ ਪਿਛਲੇ ਪਾਸੇ ਦੀ ਇਕ ਕੰਧ ਨੂੰ ਪਾੜ ਕੇ ਘਰ ਵਿਚ ਦਾਖਲ ਹੋਏ। ਚੋਰ ਇਕ ਪੇਟੀ ਵਿਚੋਂ ਲੱਖਾਂ ਦੇ ਸੋਨੇ ਤੇ ਚਾਂਦੀ ਦੇ ਗਹਿਣੇ, ਡੇਢ ਲੱਖ ਦੀ ਨਕਦੀ, ਕਰੀਬ 35 ਹਜ਼ਾਰ ਦੀ ਵਿਦੇਸ਼ੀ ਕਰੰਸੀ, 5 ਗੁੱਟ ਵਾਲੀਆਂ ਵਿਦੇਸ਼ੀ ਘੜੀਆਂ ਤੇ ਤਿੰਨ ਪਾਸਪੋਰਟ ਚੋਰੀ ਕਰ ਕੇ ਲੈ ਗਏ ਹਨ।
PunjabKesari
ਮਾਮਲਾ ਸ਼ੱਕੀ ਜਾਪਦੈ : ਥਾਣਾ ਮੁਖੀ
ਇਸ ਸਬੰਧੀ ਥਾਣਾ ਮੁਖੀ ਪੁਸ਼ਪ ਬਾਲੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਪੁਲਸ ਦੀ ਮੁੱਢਲੀ ਜਾਂਚ ਵਿਚ ਮਾਮਲਾ ਸ਼ੱਕੀ ਪਾਇਆ ਗਿਆ ਹੈ। ਜਿਸ ਪੇਟੀ ਵਿਚੋਂ ਸਾਮਾਨ ਚੋਰੀ ਹੋਇਆ ਦੱਸਿਆ ਜਾ ਰਿਹਾ ਹੈ, ਉਸ ਦੇ ਤਾਲੇ ਤੋੜੇ ਨਹੀਂ ਗਏ, ਸਗੋਂ ਤਾਲੇ ਚਾਬੀਆਂ ਨਾਲ ਹੀ ਖੋਲ੍ਹੇ ਗਏ ਹਨ। ਪੁਲਸ ਵਲੋਂ ਜਾਂਚ ਜਾਰੀ ਹੈ।


Related News