ਮਾਂ ਦਿਵਸ ਮੌਕੇ ਇਟਲੀ ਤੋਂ ਪੁੱਤਰ ਦੀ ਘਰ ਪੁੱਜੀ ਲਾਸ਼, 4 ਮਹੀਨੇ ਪਹਿਲਾਂ ਗਿਆ ਸੀ ਇਟਲੀ
Sunday, May 10, 2026 - 07:53 PM (IST)
ਔੜ/ਚੱਕਦਾਨਾ (ਛਿੰਜੀ ਲੜੋਆ)- ਇਟਲੀ 'ਚ ਰੋਜ਼ੀ-ਰੋਟੀ ਕਮਾਉਣ ਗਏ ਇਕ ਵਿਅਕਤੀ ਦੀ ਅਚਾਨਕ ਮੌਤ ਹੋ ਜਾਣ ਕਾਰਨ ਉਸ ਦੀ ਲਾਸ਼ ਜਦੋਂ ਅੱਜ ਉਸ ਦੇ ਜੱਦੀ ਪਿੰਡ ਲੜੋਆ ਵਿਖੇ ਪੁੱਜੀ ਤਾਂ ਪੂਰਾ ਪਿੰਡ ਗਮਗੀਨ ਮਾਹੌਲ 'ਚ ਡੁੱਬ ਗਿਆ। ਘਰ ਦੇ ਬਾਹਰ ਰੋਣ-ਕੁਰਲਾਉਣ ਦੀਆਂ ਦਿਲ-ਦਹਿਲਾ ਦੇਣ ਵਾਲੀਆਂ ਆਵਾਜ਼ਾਂ ਨੇ ਹਰ ਕਿਸੇ ਦੀ ਅੱਖ ਨਮ ਕਰ ਦਿੱਤੀ।
ਇਹ ਵੀ ਪੜ੍ਹੋ: ਬਠਿੰਡਾ 'ਚ ਵੱਡੀ ਵਾਰਦਾਤ! ਆਜੜੀ ਦਾ ਬੇਰਹਿਮੀ ਨਾਲ ਕਤਲ, ਖੇਤਾਂ 'ਚ ਖ਼ੂਨ ਨਾਲ ਲਥਪਥ ਮਿਲੀ ਲਾਸ਼
ਜਾਣਕਾਰੀ ਦਿੰਦੇ ਪਰਿਵਾਰ ਮੈਂਬਰਾਂ ਪ੍ਰਿੰਸੀਪਲ ਮੁਲਖ ਰਾਜ ਬਾਬਾ ਖੇੜਾ ਸਕੂਲ ਮੋਰੋਂ ਅਤੇ ਉੱਤਮ ਦਾਸ ਮਿਸਤਰੀ ਨੇ ਦੱਸਿਆ ਉਨ੍ਹਾਂ ਦਾ ਭਰਾ ਕਈ ਸਾਲ ਪਹਿਲਾਂ ਆਪਣੇ ਪਰਿਵਾਰ ਦੇ ਸੁਨਿਹਰੇ ਭਵਿੱਖ ਲਈ ਇਟਲੀ ਗਿਆ ਸੀ ਅਤੇ ਪਰਿਵਾਰ ਦੀਆਂ ਆਸਾਂ ਦਾ ਸਹਾਰਾ ਬਣਿਆ ਇਹ ਨੌਜਵਾਨ ਸਿਰਫ਼ ਚਾਰ ਮਹੀਨੇ ਪਹਿਲਾਂ ਹੀ ਛੁੱਟੀ ਕੱਟਕੇ ਆਪਣੀ ਪਤਨੀ ਸਮੇਤ ਵਾਪਸ ਇਟਲੀ ਗਿਆ ਸੀ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਕਿਉਂਕਿ ਵਿਦੇਸ਼ ਤੋਂ ਆਈ ਉਸ ਦੀ ਮੌਤ ਦੀ ਖ਼ਬਰ ਨਾਲ ਪਰਿਵਾਰ ਉੱਤੇ ਦੁੱਖ਼ਾਂ ਦਾ ਪਹਾੜ ਟੁੱਟ ਪਿਆ। ਜਿਵੇਂ ਹੀ ਨੌਜਵਾਨ ਦੀ ਮ੍ਰਿਤਕ ਦੇਹ ਪਿੰਡ ਵਿੱਚ ਪੁੱਜੀ ਤਾਂ ਰਿਸ਼ਤੇਦਾਰਾਂ, ਦੋਸਤਾਂ ਅਤੇ ਪਿੰਡ ਵਾਸੀਆਂ ਦੀਆਂ ਅੱਖਾਂ ਭਰ ਆਈਆਂ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਸੀ ਜੋ ਵਾਰ-ਵਾਰ ਆਪਣੇ ਪੁੱਤ ਨੂੰ ਅਵਾਜ਼ਾਂ ਮਾਰ ਕੇ ਬੇਹੋਸ਼ ਹੋ ਰਹੇ ਸਨ।
ਇਹ ਵੀ ਪੜ੍ਹੋ: ਪੰਜਾਬ 'ਚ ਰੂਹ ਕੰਬਾਊ ਹਾਦਸਾ! ਸਾਬਕਾ ਸਰਪੰਚ ਦੇ ਪੁੱਤਰ ਦੀ ਦਰਦਨਾਕ ਮੌਤ
ਪਿੰਡ ਵਾਸੀਆਂ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਬਹੁਤ ਹੀ ਮਿਲਣਸਾਰ ਅਤੇ ਮਿਹਨਤੀ ਸੁਭਾਅ ਦਾ ਮਾਲਕ ਸੀ, ਜਿਸ ਦੇ ਕੋਈ ਸੰਤਾਨ ਵੀ ਨਹੀਂ ਸੀ, ਜਿਸ ਦੀ ਅਚਾਨਕ ਮੌਤ ਨਾਲ ਪਿੰਡ ਨੇ ਇਕ ਹੋਣਹਾਰ ਪੁੱਤ ਗਵਾ ਦਿੱਤਾ ਹੈ। ਇਸ ਦੁੱਖ਼ਦਾਈ ਘਟਨਾ ਮਗਰੋਂ ਇਲਾਕੇ ਭਰ ਦੀਆਂ ਕਈ ਸ਼ਖ਼ਸੀਅਤਾਂ ਵੱਲੋਂ ਪਰਿਵਾਰ ਨਾਲ ਡੂੰਘੇ ਦੁੱਖ਼ ਦਾ ਪ੍ਰਗਟਾਵਾ ਕੀਤਾ ਗਿਆ। ਭਾਵੇਂ ਹਰ ਕੋਈ ਦੁਖ਼ੀ ਪਰਿਵਾਰ ਨੂੰ ਹੌਂਸਲਾ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਇਸ ਮੌਕੇ ਮਾਪਿਆਂ ਦੇ ਦਿਲ ਦਾ ਦਰਦ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਿਲ ਸੀ। ਨੌਜਵਾਨ ਦੀ ਅੰਤਿਮ ਯਾਤਰਾ ਦੌਰਾਨ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਅਤੇ ਰਿਸ਼ਤੇਦਾਰ ਸ਼ਾਮਲ ਹੋਏ ਅਤੇ ਵਿਛੜੀ ਰੂਹ ਦੀ ਸ਼ਾਂਤੀ ਲਈ ਅਰਦਾਸ ਕੀਤੀ ਗਈ। ਵੱਡੇ ਦੁੱਖ਼ ਦੀ ਗੱਲ ਇਹ ਹੋਈ ਕਿ ਅੱਜ ਮਾਂ ਦਿਵਸ 'ਤੇ ਆਪਣੇ ਪੁੱਤ ਦੀ ਲਾਸ਼ ਉੱਪਰ ਧਾਹਾਂ ਮਾਰਦੀ ਇਕ ਮਾਂ ਨੇ ਆਪਣੇ ਪੁੱਤ ਨੂੰ ਸਦਾ ਵਾਸਤੇ ਆਪਣੇ ਤੋਂ ਵਿਦਾ ਕੀਤਾ।
ਇਹ ਵੀ ਪੜ੍ਹੋ : ਪਹਿਲਾਂ ਦੋਧੀ ਨੂੰ ਪਿਆਰ ਦੇ ਜਾਲ 'ਚ ਫਸਾਇਆ, ਖਿੱਚੀਆਂ ਨਿਊਡ ਤਸਵੀਰਾਂ, ਜਦ ਸੱਚ ਆਇਆ ਸਾਹਮਣੇ ਤਾਂ...
