ਸ਼ਹਿਰ ਦੀ ਚਾਰਦੀਵਾਰੀ ਅੰਦਰ ਸ਼ਰਾਬ, ਮੀਟ ਅਤੇ ਨਸ਼ੀਲੇ ਪਦਾਰਥਾਂ ਦੀ ਵਿਕਰੀ ਤੇ ਸਟੋਰੇਜ ''ਤੇ ਮੁਕੰਮਲ ਪਾਬੰਦੀ

Tuesday, May 12, 2026 - 11:48 PM (IST)

ਸ਼ਹਿਰ ਦੀ ਚਾਰਦੀਵਾਰੀ ਅੰਦਰ ਸ਼ਰਾਬ, ਮੀਟ ਅਤੇ ਨਸ਼ੀਲੇ ਪਦਾਰਥਾਂ ਦੀ ਵਿਕਰੀ ਤੇ ਸਟੋਰੇਜ ''ਤੇ ਮੁਕੰਮਲ ਪਾਬੰਦੀ

ਅੰਮ੍ਰਿਤਸਰ (ਸਰਬਜੀਤ) : ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਨੋਟੀਫਿਕੇਸ਼ਨ ਰਾਹੀਂ ਸ਼ਹਿਰ ਦੀ ਚਾਰਦੀਵਾਰੀ ਨੂੰ ਪਵਿੱਤਰ ਸ਼ਹਿਰ (Holy Cities) ਐਲਾਨ ਕਰਦੇ ਹੋਏ ਪਵਿੱਤਰ ਸ਼ਹਿਰ ਦੇ ਨਿਰਧਾਰਤ ਸਥਾਨਾਂ 'ਤੇ ਸ਼ਰਾਬ, ਮੀਟ, ਪਾਨ, ਬੀੜੀ/ਸਿਗਰਟ/ਤੰਬਾਕੂ ਅਧਾਰਿਤ ਪਦਾਰਥਾਂ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ, ਵਿਕਰੀ ਅਤੇ ਸਟੋਰੇਜ਼ 'ਤੇ ਪਾਬੰਦੀ ਲਗਾਉਣ ਲਈ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਗਈ ਹੈ।

ਪਵਿੱਤਰ ਸ਼ਹਿਰ ਦਾ ਦਰਜਾ ਲਾਗੂ ਕਰਾਉਣ ਲਈ ਪ੍ਧਾਨ ਰਣਜੀਤ ਸਿੰਘ ਭੋਮਾ ਸਮਾਜ ਸੁਧਾਰ ਸੰਸਥਾ ਪੰਜਾਬ, ਬਾਬਾ ਹਰਪ੍ਗਟ ਸਿੰਘ, ਬਲਦੇਵ ਸਿੰਘ ਜੀਰਾ, ਡਾ ਸੁਖਦੀਪ ਸਿੰਘ ਨੇ ਜਿੱਥੇ ਡਿਪਟੀ ਕਮਿਸ਼ਨਰ ਦਾ ਧੰਨਵਾਦ ਕੀਤਾ ਉੱਥੇ ਹੀ ਉਹਨਾਂ ਨੇ ਕਿਹਾ ਕਿ ਡਿਪਟੀ ਕਮਿਸਨਰ ਅੰਮਿਤਸਰ ਵੱਲੋਂ 12 ਗੇਟਾਂ ਦੇ ਅੰਦਰ ਬਾਹਰ ਚੱਲ ਰਹੇ ਸਰਾਬ ਦੇ ਠੇਕੇ ਤੇ ਪਾਨ ਬੀੜੀਆਂ ਤਮਾਕੂ ਮੀਟ ਮੱਛੀ ਦੀਆਂ ਦੁਕਾਨਾਂ ਪੱਕੇ ਤੌਰ ਬੰਦ ਕਰਨ ਦਾ ਐਲਾਨ ਸਲਾਘਾਯੋਗ ਕਦਮ ਹੈ। ਉਹਨਾਂ ਕਿਹਾ ਕਿ ਇਸ ਨਾਲ ਗੁਰੂ ਘਰ ਵਿਖੇ ਦਰਸ਼ਨ ਕਰਨ ਆਉਣ ਵਾਲੀਆਂ ਸੰਗਤਾਂ ਵਿੱਚ ਹੋਰ ਵੀ ਉਤਸ਼ਾਹ ਪੈਦਾ ਹੋਵੇਗਾ ਅਤੇ ਪਹਿਲਾਂ ਜੋ ਇਹ ਮਾਸ ਮੱਛੀ ਅਤੇ ਸ਼ਰਾਬ ਦੀਆਂ ਦੁਕਾਨਾਂ ਸੰਗਤਾਂ ਦੇ ਮੱਥੇ ਲੱਗਦੀਆਂ ਸਨ ਉਹਨਾਂ ਤੋਂ ਵੀ ਛੁਟਕਾਰਾ ਮਿਲ ਸਕੇਗਾ।

ਭੋਮਾ ਨੇ ਕਿਹਾ ਕਿ ਇਸ ਸਬੰਧੀ ਜਿਲਾ ਮੈਜਿਸਟਰੇਟ ਦਲਵਿੰਦਰਜੀਤ ਸਿੰਘ, ਵੱਲੋਂ ਅੰਮ੍ਰਿਤਸਰ ਭਾਰਤੀ ਨਾਗਰਿਕ ਸੁਰੱਕਸ਼ਾ ਸਹਿੰਤਾ, 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆਂ ਸ਼ਹਿਰ ਦੀ ਚਾਰਦੀਵਾਰੀ (Walled City of Amritsar) ਪਵਿੱਤਰ ਸ਼ਹਿਰ (Holy City) ਵਿੱਚ ਪਾਨ, ਬੀੜੀ/ਸਿਗਰਟ/ਤੰਬਾਕੂ ਅਧਾਰਿਤ ਪਦਾਰਥਾਂ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ, ਵਿਕਰੀ ਅਤੇ ਸਟੋਰੇਜ਼ ਤੇ ਪੂਰਨ ਪਾਬੰਦੀ ਲਗਾਈ ਹੈ। ਜਿਲ੍ਹਾ ਮੈਜਿਸਟਰੇਟ ਵਲੌ ਉਪਰੋਕਤ ਮਾਮਲੇ ਦੀ ਤੱਤਪਰਤਾ ਨੂੰ ਮੁੱਖ ਰੱਖਦੇ ਹੋਏ ਇਹ ਹੁਕਮ ਇਕਤਰਫਾ ਪਾਸ ਕੀਤਾ ਗਿਆ ਹੈ ਅਤੇ ਇਹ ਹੁਕਮ 7 ਜੁਲਾਈ 2026 ਤੱਕ ਲਾਗੂ ਰਹੇਗਾ।  ਉਨ੍ਹਾਂ ਦੱਸਿਆ ਕਿ ਸਿਵਲ ਸਰਜਨ, ਅੰਮ੍ਰਿਤਸਰ ਇਸ ਹੁਕਮ ਦਾ ਪਾਲਣ ਕਰਵਾਉਣ ਲਈ ਜਿੰਮੇਵਾਰ ਹੋਣਗੇ।


author

Sandeep Kumar

Content Editor

Related News