ਮੋਟਰਸਾਈਕਲ ਚੋਰੀ ਮਾਮਲੇ ''ਚ 3 ਖਿਲਾਫ਼ ਕੇਸ ਦਰਜ, 1 ਕਾਬੂ

Friday, Nov 24, 2017 - 06:10 AM (IST)

ਮੋਟਰਸਾਈਕਲ ਚੋਰੀ ਮਾਮਲੇ ''ਚ 3 ਖਿਲਾਫ਼ ਕੇਸ ਦਰਜ, 1 ਕਾਬੂ

ਫ਼ਰੀਦਕੋਟ, (ਰਾਜਨ)- ਪੁਲਸ ਨੇ ਮੋਟਰਸਾਈਕਲ ਚੋਰੀ ਮਾਮਲੇ ਵਿਚ ਤਿੰਨ ਖਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ 'ਚੋਂ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। 
ਜਾਣਕਾਰੀ ਅਨੁਸਾਰ ਇਹ ਮੁਕੱਦਮਾ ਸੋਨੂੰ ਨਾਥ ਵਾਸੀ ਗੁਰੂਹਰਸਹਾਏ ਦੀ ਸ਼ਿਕਾਇਤ 'ਤੇ ਬੋਮਸ ਮਸੀਹ, ਪਾਰਸ ਮਸੀਹ ਅਤੇ ਦੌਲਤ ਮਸੀਹ ਵਾਸੀਆਨ ਪਿੰਡ ਅਰਾਈਆਂਵਾਲਾ ਕਲਾਂ ਖਿਲਾਫ਼ ਦਰਜ ਕੀਤਾ ਗਿਆ, ਜਦਕਿ ਇਨ੍ਹਾਂ ਵਿਚੋਂ ਦੌਲਤ ਮਸੀਹ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸ਼ਿਕਾਇਤਕਰਤਾ ਜੋ ਕਬਾੜ ਦਾ ਕੰਮ ਕਰਦਾ ਹੈ, ਨੇ ਦੋਸ਼ ਲਾਇਆ ਕਿ ਜਦੋਂ ਉਹ ਕੰਮਕਾਜ ਲਈ ਉਕਤ ਪਿੰਡ ਵਿਖੇ ਗਿਆ ਤਾਂ ਉਸ ਨੇ ਆਪਣਾ ਮੋਟਰਸਾਈਕਲ ਬਾਬੇ ਦੀ ਜਗ੍ਹਾ 'ਤੇ ਖੜ੍ਹਾ ਕੀਤਾ ਸੀ, ਜਿਸ ਨੂੰ ਉਕਤ ਵਿਅਕਤੀ ਚੋਰੀ ਕਰ ਕੇ ਲੈ ਗਏ।


Related News