ਵਿਦੇਸ਼ ਭੇਜਣ ਦੇ ਨਾਂ ''ਤੇ ਠੱਗੀ ਕਰਨ ਦੇ ਦੋਸ਼ ''ਚ 2 ਖਿਲਾਫ਼ ਕੇਸ ਦਰਜ

03/30/2018 3:06:59 AM

ਫਗਵਾੜਾ, (ਹਰਜੋਤ)- ਮਲੇਸ਼ੀਆ ਭੇਜਣ ਦੇ ਨਾਂ 'ਤੇ 2 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ ਸਿਟੀ ਪੁਲਸ ਨੇ ਇਕ ਵੀਜ਼ਾ ਰਾਈਟਸ ਕੰਪਨੀ ਦੇ ਐੱਮ. ਡੀ. ਖਿਲਾਫ਼ ਧਾਰਾ 420 ਤਹਿਤ ਕੇਸ ਦਰਜ ਕੀਤਾ ਹੈ। ਸ਼ਿਕਾਇਤ ਕਰਤਾ ਵਰਿੰਦਰ ਕੁਮਾਰ ਪੁੱਤਰ ਭਾਗ ਰਾਮ ਵਾਸੀ ਨਕੋਦਰ ਨੇ ਪੁਲਸ ਨੂੰ ਦਰਜ ਕਰਵਾਈ ਰਿਪੋਰਟ 'ਚ ਦੋਸ਼ ਲਾਇਆ ਕਿ ਸੁਖਪਾਲ ਸਿੰਘ ਸਿੱਧੂ ਪੁੱਤਰ ਬਲਦੇਵ ਸਿੰਘ ਵਾਸੀ 320, ਗੀਤਾ ਮੰਦਰ ਖੁਰਲਾ ਕਿੰਗਰਾ ਨੇ ਮੈਨੂੰ ਵਰਕ ਪਰਮਿਟ 'ਤੇ ਮਲੇਸ਼ੀਆ ਭੇਜਣ ਦਾ ਝਾਂਸਾ ਦੇ ਕੇ 2 ਲੱਖ ਰੁਪਏ ਲਏ ਸਨ। ਉਕਤ ਵਿਅਕਤੀ ਨੇ ਮੈਨੂੰ ਅੰਮ੍ਰਿਤਸਰ ਤੋਂ ਮਲੇਸ਼ੀਆ ਭੇਜ ਦਿੱਤਾ ਪਰ ਕਾਗਜ਼ ਠੀਕ ਨਾ ਹੋਣ ਕਰ ਕੇ ਮੈਨੂੰ ਉਥੋਂ ਦੀ ਐਂਟਰੀ ਨਹੀਂ ਮਿਲੀ ਅਤੇ ਮੈਨੂੰ ਜੇਲ ਭੇਜ ਦਿੱਤਾ। ਬਾਅਦ 'ਚ ਆਪਣੇ ਪਰਿਵਾਰਕ ਮੈਂਬਰਾਂ (ਇੰਡੀਆ) ਤੋਂ 50 ਹਜ਼ਾਰ ਰੁਪਏ ਮੰਗਵਾ ਕੇ ਖੱਜਲ ਖੁਆਰ ਹੋ ਕੇ ਵਾਪਸ ਪੁੱਜਾ, ਜਿਸ ਸਬੰਧੀ ਪੁਲਸ ਨੇ ਕੇਸ ਦਰਜ ਕੀਤਾ ਹੈ। ਇਸੇ ਤਰ੍ਹਾਂ ਸੁਨੀਸ਼ ਕੁਮਾਰ ਪੁੱਤਰ ਚੰਦਰ ਪ੍ਰਕਾਸ਼ ਅਗਰਵਾਲ ਵਾਸੀ ਊਸ਼ਾ ਇੰਡਸਟਰੀ ਸਤਨਾਮਪੁਰਾ ਨਾਲ ਵਿਦੇਸ਼ ਭੇਜਣ ਦੇ ਨਾਂ 'ਤੇ ਠੱਗੀ ਮਾਰਨ ਦੇ ਦੋਸ਼ 'ਚ ਨੀਤਿਸ਼ ਘਈ ਪੁੱਤਰ ਪਵਨ ਘਈ ਵਾਸੀ ਸਾਊਥ ਸਿਟੀ ਲੁਧਿਆਣਾ ਖਿਲਾਫ਼ ਧਾਰਾ 420, 406 ਤਹਿਤ ਕੇਸ ਦਰਜ ਕੀਤਾ ਹੈ।


Related News