ਸਾਲ 2016 ਤੋਂ 2022 ਦੌਰਾਨ 96 ਫੀਸਦੀ ਵਧੇ ਬੱਚਿਆਂ ਨਾਲ ਸ਼ੋਸ਼ਨ ਦੇ ਮਾਮਲੇ

Monday, Jan 29, 2024 - 11:21 AM (IST)

ਨਵੀਂ ਦਿੱਲੀ (ਭਾਸ਼ਾ) - ਸਾਲ 2016 ਤੋਂ 2022 ਦਰਮਿਆਨ ਬੱਚਿਆਂ ਨਾਲ ਸ਼ੋਸ਼ਨ ਦੇ ਮਾਮਲੇ 96 ਫੀਸਦੀ ਵਧੇ ਹਨ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਅੰਕੜਿਆਂ ਦੇ ਆਧਾਰ ’ਤੇ ਬਾਲ ਅਧਿਕਾਰਾਂ ਨਾਲ ਸਬੰਧਤ ਇਕ ਗੈਰ-ਸਰਕਾਰੀ ਸੰਸਥਾ (ਐੱਨ. ਜੀ. ਓ.) ‘ਸੀ. ਆਰ. ਵਾਈ.’ ਨੇ ਇਹ ਦਾਅਵਾ ਕੀਤਾ ਹੈ।

ਇਹ ਵੀ ਪੜ੍ਹੋ :   ਸੋਨੇ-ਚਾਂਦੀ ਦੇ ਧਾਗਿਆਂ ਨਾਲ ਬਣੀ 'ਭਗਵਾਨ ਰਾਮ' ਦੀ ਪੌਸ਼ਾਕ, ਜਾਣੋ ਕਿਸ ਨੇ ਤੇ ਕਿਵੇਂ ਬਣਾਇਆ ਇਹ ਖ਼ਾਸ ਪਹਿਰਾਵਾ

ਇਸ ਵਾਧੇ ਦੇ ਸੰਭਾਵਿਤ ਕਾਰਨਾਂ ’ਤੇ ਚਰਚਾ ਕਰਦੇ ਹੋਏ ‘ਚਾਈਲਡ ਰਾਈਟਸ ਐਂਡ ਯੂ’ (ਸੀ.ਆਰ.ਵਾਈ.) ਵਿਖੇ ਖੋਜ ਅਤੇ ਗਿਆਨ ਵਟਾਂਦਰੇ ਦੇ ਡਾਇਰੈਕਟਰ ਸ਼ੁਭੇਂਦੂ ਨੇ ਕਿਹਾ ਕਿ ਬਿਹਤਰ ਜਨਤਕ ਜਾਗਰੂਕਤਾ ਕਾਰਨ ਬੱਚਿਆਂ ਵਿਰੁੱਧ ਜਿਨਸੀ ਅਪਰਾਧਾਂ ਦੇ ਵੱਧ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਸਮਰਪਿਤ ਹੈਲਪਲਾਈਨ, ਆਨਲਾਈਨ ਪੋਰਟਲ ਅਤੇ ਵਿਸ਼ੇਸ਼ ਏਜੰਸੀਆਂ ਰਾਹੀਂ ਪਹੁੰਚ ਵਧਣ ਨਾਲ ਸ਼ਿਕਾਇਤਾਂ ਦਾਇਰ ਕਰਨ ਦੀ ਪ੍ਰਣਾਲੀ ਵਿਚ ਵਧੇ ਹੋਏ ਭਰੋਸੇ ਨੇ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਅਜਿਹੇ ਮਾਮਲਿਆਂ ਵਿਚ ਅੱਗੇ ਆਉਣ ਅਤੇ ਸ਼ਿਕਾਇਤ ਦਰਜ ਕਰਵਾਉਣ ਲਈ ਉਤਸ਼ਾਹਿਤ ਕੀਤਾ ਹੈ।

ਇਹ ਵੀ ਪੜ੍ਹੋ :    ਮਰਸਡੀਜ਼-ਬੈਂਜ਼ ਨੇ ਲਾਂਚ ਕੀਤਾ 65 ਮੰਜ਼ਿਲਾ ਰਿਹਾਇਸ਼ੀ ਟਾਵਰ, 10 ਮਿਲੀਅਨ ਡਾਲਰ ਤੋਂ ਸ਼ੁਰੂ ਹੋਣਗੀਆਂ ਘਰਾਂ ਦੀਆਂ ਕੀਮਤਾਂ

ਸੀ.ਆਰ.ਵਾਈ. ਵੱਲੋਂ ਕੀਤੇ ਗਏ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਸਾਲ 2020 ਨੂੰ ਛੱਡ ਕੇ, 2016 ਤੋਂ ਬਾਅਦ ਜਬਰ-ਜ਼ਨਾਹ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋਇਆ ਹੈ। ਇਕੱਲੇ 2021 ਤੋਂ 2022 ਦਰਮਿਆਨ ਅਜਿਹੇ ਮਾਮਲਿਆਂ ਵਿਚ 6.9 ਫੀਸਦੀ ਦਾ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ :    Foxconn ਦੇ CEO ਯੰਗ ਲਿਊ ਪਦਮ ਭੂਸ਼ਣ ਨਾਲ ਸਨਮਾਨਿਤ, ਇਹ ਸਨਮਾਨ ਹਾਸਲ ਕਰਨ ਵਾਲੇ ਬਣੇ ਪਹਿਲੇ ਵਿਦੇਸ਼ੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News