ਰੇਤਾ ਦੀ ਨਾਜਾਇਜ਼ ਨਿਕਾਸੀ ਕਰਨ ''ਤੇ ਮਾਮਲਾ ਦਰਜ, 1 ਕਾਬੂ

Thursday, Mar 01, 2018 - 12:29 AM (IST)

ਰੇਤਾ ਦੀ ਨਾਜਾਇਜ਼ ਨਿਕਾਸੀ ਕਰਨ ''ਤੇ ਮਾਮਲਾ ਦਰਜ, 1 ਕਾਬੂ

ਟਾਂਡਾ ਉੜਮੁੜ, (ਪੰਡਿਤ)- ਬਿਆਸ ਦਰਿਆ 'ਚੋਂ ਨਾਜਾਇਜ਼ ਨਿਕਾਸੀ ਕਰ ਕੇ ਟਾਂਡਾ ਵੱਲ ਲਿਆਂਦੀ ਜਾ ਰਹੀ ਰੇਤਾ ਨਾਲ ਲੱਦੀ ਟਰੈਕਟਰ-ਟਰਾਲੀ ਨੂੰ ਕਬਜ਼ੇ ਵਿਚ ਲੈ ਕੇ ਟਾਂਡਾ ਪੁਲਸ ਨੇ ਦੋ ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। 
ਪੁਲਸ ਨੇ ਇਹ ਮਾਮਲਾ ਰੇਤਾ ਦੀ ਟਰਾਲੀ ਸਮੇਤ ਕਾਬੂ ਕੀਤੇ ਗਏ ਟਰੈਕਟਰ ਚਾਲਕ ਰਘੁਵਾਰ ਪੁੱਤਰ ਕੌਸ਼ਲ ਨਿਵਾਸੀ ਕਿਸ਼ਨਪੁਰਾ (ਸੀਤਾਪੁਰ) ਉੱਤਰ ਪ੍ਰਦੇਸ਼ ਅਤੇ ਟਰੈਕਟਰ ਦੇ ਮਾਲਕ ਸ਼ੇਰਾ ਨਿਵਾਸੀ ਅਬਦੁੱਲਾਪੁਰ ਖਿਲਾਫ਼ ਦਰਜ ਕੀਤਾ ਹੈ। ਪੁਲਸ ਨੇ ਇਹ ਕਾਰਵਾਈ ਨਾਜਾਇਜ਼ ਨਿਕਾਸੀ ਰੋਕਣ ਲਈ ਬਣੇ ਵਿੰਗ ਦੇ ਪ੍ਰਸਾਰ ਅਫ਼ਸਰ ਉਂਕਾਰ ਸਿੰਘ ਦੀ ਸ਼ਿਕਾਇਤ ਦੇ ਆਧਾਰ 'ਤੇ ਕੀਤੀ ਹੈ। 
ਉਂਕਾਰ ਸਿੰਘ ਨੇ ਦੱਸਿਆ ਕਿ ਡੀ. ਐੱਸ. ਪੀ. ਮਾਈਨਿੰਗ ਰਵਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਵਿਚ ਸ਼ਾਮਲ ਰੀਡਰ ਏ. ਐੱਸ. ਆਈ. ਜਤਿੰਦਰ ਸਿੰਘ ਖੱਖ ਅਤੇ ਸਿਪਾਹੀ ਭੁਪਿੰਦਰ ਸਿੰਘ ਨੇ ਸਿਨੇਮਾ ਚੌਕ ਨਜ਼ਦੀਕ ਉਕਤ ਦੋਸ਼ੀ ਨੂੰ ਰੇਤਾ ਦੀ ਟਰੈਕਟਰ-ਟਰਾਲੀ ਸਮੇਤ ਕਾਬੂ ਕਰ ਕੇ ਟਾਂਡਾ ਪੁਲਸ ਦੇ ਹਵਾਲੇ ਕੀਤਾ। ਜਾਂਚ ਕਰਨ 'ਤੇ ਪਤਾ ਲੱਗਾ ਕਿ ਉਕਤ ਰੇਤਾ ਨਾਜਾਇਜ਼ ਨਿਕਾਸੀ ਕਰ ਕੇ ਲਿਆਂਦੀ ਜਾ ਰਹੀ ਸੀ। ਟਾਂਡਾ ਪੁਲਸ ਨੇ ਟਰੈਕਟਰ-ਟਰਾਲੀ ਨੂੰ ਕਬਜ਼ੇ ਵਿਚ ਲੈ ਕੇ ਉਕਤ ਵਿਅਕਤੀਆਂ ਖਿਲਾਫ਼ ਮਾਈਨਿੰਗ ਮਿਨਰਲਜ਼ ਡਿਵੈੱਲਪਮੈਂਟ ਰੈਗੂਲੇਸ਼ਨ ਐਕਟ 1957 ਅਧੀਨ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News