ਜਲੰਧਰ ਦੇ ਮਸ਼ਹੂਰ ਨਿੱਕੂ ਪਾਰਕ ਨੂੰ ਲੈ ਕੇ ਹੈਰਾਨ ਕਰਨ ਵਾਲੀ ਖ਼ਬਰ, ਮਾਮਲਾ ਜਾਣ ਉਡਣਗੇ ਹੋਸ਼
Friday, Aug 08, 2025 - 02:17 PM (IST)

ਜਲੰਧਰ : ਜਲੰਧਰ ਸ਼ਹਿਰ ਦੇ ਮਸ਼ਹੂਰ ਨਿੱਕੂ ਪਾਰਕ ਜਿੱਥੇ ਵੱਡੀ ਗਿਣਤੀ ਵਿਚ ਬੱਚੇ, ਬਜ਼ੁਰਗ ਅਤੇ ਜਵਾਨ ਰੋਜ਼ਾਨਾ ਪਹੁੰਚਦੇ ਹਨ, ਵਿਖੇ ਵੱਡੀ ਗਿਣਤੀ ਵਿਚ ਡੇਂਗੂ ਲਾਰਵਾ ਮਿਲਿਆ ਹੈ। ਇਥੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਸ਼ਹਿਰ ਦੇ ਇਸ ਬੇਹੱਦ ਰੁੱਝੇ ਰਹਿਣ ਵਾਲੇ ਪਾਰਕ ਵਿਚ ਡੇਂਗੂ ਦਾ ਲਾਰਵਾ ਮਿਲਣ ਦੇ ਬਾਵਜੂਦ ਪਾਰਕ ਪ੍ਰਬੰਧਕਾਂ ਨੇ ਢੁਕਵੀਂ ਕਾਰਵਾਈ ਨਹੀਂ ਕੀਤੀ। ਇਸ ਮਾਮਲੇ ਵਿਚ ਸਿਹਥ ਵਿਭਾਗ ਨੇ ਪਾਰਕ ਨੂੰ ਨੋਟਿਸ ਜਾਰੀ ਕੀਤਾ ਹੈ। ਦਰਅਸਲ ਸਿਹਤ ਵਿਭਾਗ ਦੀ ਟੀਮ ਨੂੰ ਨਿੱਕੂ ਪਾਰਕ ਵਿਚ 13 ਥਾਵਾਂ 'ਤੇ ਡੇਂਗੂ ਦਾ ਲਾਰਵਾ ਬਰਾਮਦ ਹੋਇਆ ਹੈ। ਇਥੇ ਹੀ ਬਸ ਨਹੀਂ ਵਿਭਾਗ ਦੀ ਟੀਮ ਨੇ ਇਥੇ ਚੌਥੀ ਵਾਰ ਜਾਂਚ ਕੀਤੀ ਅਤੇ ਹਾਲਾਤ ਜਿਉਂ ਦੇ ਤਿਉਂ ਰਹੇ, ਹੁਣ ਵਿਭਾਗ ਨੇ ਇਸ ਥਾਂ ਨੂੰ ਹੌਟ-ਸਪੋਟ ਬਣਾ ਦਿੱਤਾ ਹੈ।
ਇਹ ਵੀ ਪੜ੍ਹੋ : ਮਹਿਲਾ ਅਧਿਆਪਕ ਦਾ ਸ਼ਰਮਨਾਕ ਕਾਰਾ, 9ਵੀਂ ਦੇ ਵਿਦਿਆਰਥੀ ਤੋਂ 6ਵੀਂ ਦੀ ਵਿਦਿਆਰਥਣ ਨੂੰ...
ਵਿਭਾਗ ਦੀ ਟੀਮ ਨੂੰ ਕਾਰਟੂਨ ਡਸਟਬਿਨ, ਤਲਾਬ, ਟਾਇਰ, ਫਾਊਂਟੇਨ ਸਮੇਤ 13 ਥਾਵਾਂ 'ਤੇ ਚੌਥੀ ਵਾਰ ਲਾਰਵਾ ਮਿਲਿਆ ਹੈ। ਟੀਮ ਨੇ ਐਂਟੀ ਲਾਰਵਾ ਸਪਰੇਅ ਕਰਕੇ ਇਸ ਨੂੰ ਨਸ਼ਟ ਕਰ ਦਿੱਤਾ। ਨਾਲ ਹੀ ਪਾਰਕ ਦੇ ਪ੍ਰਬੰਧਕਾਂ ਨੂੰ ਫਾਊਂਟੇਨ ਦਾ ਪਾਣੀ ਖਾਲੀ ਕਰਨ ਦੇ ਆਦੇਸ਼ ਦਿੱਤੇ ਹਨ। ਹਿਦਾਇਤ ਕੀਤੀ ਗਈ ਹੈ ਕਿ ਇਸ ਦੀ ਵੀਡੀਓ ਸਿਹਤ ਵਿਭਾਗ ਨੂੰ ਸਾਂਝੀ ਕੀਤੀ ਜਾਵੇ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਵੱਡੇ ਪੱਧਰ 'ਤੇ ਕੀਤੇ ਤਬਾਦਲੇ, ਸਾਰੇ ਡਿਪਟੀ ਕਮਿਸ਼ਨਰਾਂ ਨੂੰ ਜਾਰੀ ਹੋਏ ਹੁਕਮ
ਦੱਸਣਯੋਗ ਹੈ ਕਿ ਨਿੱਕੂ ਪਾਰਕ ਵਿਚ 23 ਮਈ ਤੋਂ ਹੁਣ ਤਕ ਚੌਥੀ ਵਾਰ ਡੇਂਗੂ ਦਾ ਲਾਰਵਾ ਮਿਲ ਚੁੱਕਾ ਹੈ। ਬਾਵਜੂਦ ਇਸ ਦੇ ਪਾਰਕ ਕਮੇਟੀ ਨੇ ਲਾਰਵਾ ਨਸ਼ਟ ਕਰਨ ਲਈ ਢੁਕਵੇਂ ਕਦਮ ਨਹੀਂ ਚੁੱਕੇ। ਇਥੇ ਇਹ ਖਾਸ ਤੌਰ 'ਤੇ ਦੱਸ ਦਈਏ ਕਿ ਜ਼ਿਲ੍ਹੇ ਵਿਚ ਹੁਣ ਤਕ ਸੀਜ਼ਨ ਦੇ 8 ਡੇਂਗੂ ਦੇ ਮਰੀਜ਼ ਸਾਹਮਣੇ ਆ ਚੁੱਕੇ ਹਨ, ਜਿਸ ਕਾਰਨ ਸਿਹਤ ਵਿਭਾਗ ਵੱਲੋਂ ਸਾਵਧਾਨੀ ਦੇ ਨਾਲ-ਨਾਲ ਲਗਾਤਾਰ ਜਾਂਚ ਮੁਹਿੰਮ ਚਲਾਈ ਜਾ ਰਹੀ ਪਰ ਇਸ ਦੇ ਬਾਵਜੂਦ ਸ਼ਹਿਰ ਦੇ ਕਈ ਹਿੱਸਿਆਂ ਵਿਚ ਅਜੇ ਵੀ ਡੇਂਗੂ ਦਾ ਲਾਰਵਾ ਮਿਲ ਰਿਹਾ ਹੈ।
ਇਹ ਵੀ ਪੜ੍ਹੋ : ਰੱਖੜੀ ਤੋਂ ਪਹਿਲਾਂ ਹੋ ਗਿਆ ਵੱਡਾ ਐਲਾਨ, ਨਹੀਂ ਚੱਲਣਗੀਆਂ ਆਧਾਰ ਕਾਰਡ ਵਾਲੀਆਂ ਬੱਸਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e