ਕੁੱਟਮਾਰ ਕਰਨ ''ਤੇ ਪਤੀ ਸਮੇਤ ਸਹੁਰੇ ਪਰਿਵਾਰ ''ਤੇ ਕੇਸ ਦਰਜ
Tuesday, Oct 03, 2017 - 03:50 PM (IST)

ਦਸੂਹਾ(ਝਾਵਰ)— ਥਾਣਾ ਦਸੂਹਾ ਦੇ ਪਿੰਡ ਛੋਟਾ ਸਫਦਰਪੁਰ ਦੀ ਔਰਤ ਸੁਖਵਿੰਦਰ ਕੌਰ ਨੇ ਦਸੂਹਾ ਪੁਲਸ ਨੂੰ ਦਿੱਤੇ ਬਿਆਨ 'ਚ ਕਿਹਾ ਕਿ ਉਸ ਦੇ ਪਤੀ ਸੁਖਵਿੰਦਰਪਾਲ ਸਿੰਘ, ਸਹੁਰੇ ਬੂਟਾ ਸਿੰਘ ਤੇ ਸੱਸ ਬਲਜੀਤ ਕੌਰ ਨੇ ਉਸ 'ਤੇ ਤੇਜ਼ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜ਼ਖਮੀ ਹਾਲਤ 'ਚ ਉਸ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਇਸ ਸਬੰਧੀ ਦਸੂਹਾ ਪੁਲਸ ਨੇ ਧਾਰਾ 323, 324 ਅਧੀਨ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।