ਪੰਜਾਬ ''ਚ ਈਡੀ ਦੀ ਛਾਪੇਮਾਰੀ, ਮਸ਼ਹੂਰ ਸ਼ੂਗਰ ਮਿੱਲ ਸਮੇਤ ਕਈ ਥਾਵਾਂ ''ਤੇ ਮਾਰੀ ਰੇਡ
Wednesday, Aug 20, 2025 - 12:54 PM (IST)

ਫਗਵਾੜਾ (ਜਲੋਟਾ)- ਫਗਵਾੜਾ ਦੀ ਮਸ਼ਹੂਰ ਸ਼ੂਗਰ ਮਿੱਲ ਅਤੇ ਇਸ ਨਾਲ ਸੰਬੰਧਤ ਦਫ਼ਤਰਾਂ, ਇਕ ਜਿਮ ਅਤੇ ਹੋਰ ਥਾਵਾਂ 'ਤੇ ਈਡੀ ਦੀ ਵੱਡੀ ਟੀਮ ਵੱਲੋਂ ਛਾਪੇਮਾਰੀ ਕਰਨ ਦੀ ਸੂਚਨਾ ਮਿਲੀ ਹੈ । ਜਾਣਕਾਰੀ ਅਨੁਸਾਰ ਈਡੀ ਦੀ ਟੀਮ ਅੱਜ ਅਚਾਨਕ ਸਵੇਰੇ ਫਗਵਾੜਾ ਪੁੱਜੀ ਅਤੇ ਸ਼ੂਗਰ ਮਿਲ ਨਾਲ ਸੰਬੰਧਤ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ ।
ਇਹ ਵੀ ਪੜ੍ਹੋ: ਜਲੰਧਰ 'ਚ ਨਾਨਾ-ਨਾਨੀ ਵੱਲੋਂ ਦੋਹਤੀ ਦਾ ਕਤਲ ਕਰਨ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਮਾਂ ਬਾਰੇ ਵੀ ਖੁੱਲ੍ਹਿਆ ਭੇਤ
ਜਾਰੀ ਘਟਨਾਕ੍ਰਮ ਤੋਂ ਬਾਅਦ ਸ਼ੂਗਰ ਮਿਲ ਨਾਲ ਸੰਬੰਧਤ ਲੋਕਾਂ ਵਿਚ ਭਾਰੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਈਡੀ ਦੀ ਟੀਮ ਵੱਲੋਂ ਇਹ ਛਾਪੇਮਾਰੀ ਕਿਉਂ ਕੀਤੀ ਗਈ ਹੈ ਅਤੇ ਇਸ ਦੇ ਪਿੱਛੇ ਕੀ ਕਾਰਨ ਹਨ, ਇਸ ਨੂੰ ਲੈ ਕੇ ਜਿੱਥੇ ਕਈ ਤਰ੍ਹਾਂ ਦੀਆਂ ਚਰਚਾਵਾਂ ਦਾ ਦੌਰ ਜਾਰੀ ਹੈ। ਉੱਥੇ ਹੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਦਾ ਮੁੱਖ ਕਾਰਨ ਗੈਰ-ਵਾਜਬ ਤਰੀਕੇ ਨਾਲ ਪੈਸਿਆਂ ਦੇ ਬੀਤੇ ਸਮੇਂ ਵਿਚ ਹੋਏ ਵੱਡੇ ਲੈਣਦੇਣ ਨੂੰ ਦੱਸਿਆ ਜਾ ਰਿਹਾ ਹੈ? ਸੂਤਰਾਂ ਦਾ ਦਾਅਵਾ ਹੈ ਕੀ ਈਡੀ ਦੀ ਟੀਮ ਵੱਲੋਂ ਫਗਵਾੜਾ ਵਿਚ ਆਉਂਦੇ ਦਿਨਾਂ ਵਿਚ ਵੀ ਇਸੇ ਤਰ੍ਹਾਂ ਇਸ ਕਾਰਵਾਈ ਨੂੰ ਜਾਰੀ ਰੱਖਿਆ ਜਾ ਸਕਦਾ ਹੈ। ਹਾਲਾਂਕਿ ਇਸ ਸਾਰੇ ਮਾਮਲੇ ਚ ਈਡੀ ਅਧਿਕਾਰੀਆਂ ਵੱਲੋਂ ਮੀਡੀਆ ਨੂੰ ਫਿਲਹਾਲ ਕੋਈ ਵੀ ਜਾਣਕਾਰੀ ਅਧਿਕਾਰਿਕ ਤੌਰ 'ਤੇ ਸਾਂਝੀ ਨਹੀਂ ਕੀਤੀ ਗਈ ਹੈ।
ਇਹ ਵੀ ਪੜ੍ਹੋ: ਸੋਮਵਾਰ ਨੂੰ ਛੁੱਟੀ ਦਾ ਐਲਾਨ! ਬੰਦ ਰਹਿਣਗੇ ਸਾਰੇ ਸਕੂਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e